Connect with us

India

ਤਾਮਿਲਨਾਡੂ ਬਾਇਲਾਰ ‘ਚ ਧਮਾਕੇ ਨਾਲ 6 ਲੋਕਾਂ ਦੀ ਮੌਤ, 17 ਜ਼ਖਮੀ

Published

on

ਤਾਮਿਲਨਾਡੂ, 01 ਜੁਲਾਈ: ਤਾਮਿਲਨਾਡੂ ਦੇ ਕੁੱਡਾਲੋਰ ‘ਚ ਨੇਵੇਲੀ ਲਿਗਨਾਈਟ ਪਲਾਂਟ ਦੀ ਸਟੇਜ-2 ‘ਚ ਇਕ ਬਾਇਲਰ ‘ਚ ਧਮਾਕਾ ਹੋ ਗਿਆ। ਧਮਾਕਾ ਇੰਨਾ ਜਬਰਦਸਤ ਸੀ ਕਿ ਇਸ ਧਮਾਕੇ ‘ਚ 6 ਜਣਿਆਂ ਦੀ ਦਰਦਨਾਕ ਮੌਤ ਹੋ ਗਈ ਹੈ। ਜਦੋਂਕਿ 17 ਜਣੇ ਜ਼ਖ਼ਮੀ ਹੋ ਗਏ ਹਨ। ਹਾਦਸੇ ‘ਚ ਜ਼ਖ਼ਮੀਆਂ ਨੂੰ ਐੱਨਐੱਲਸੀ ਲਿਗਨਾਈਟ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ, ਜਖਮੀਆਂ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ।

ਫਿਲਹਾਲ ਅਜੇ ਤੱਕ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਫਾਇਰ ਬ੍ਰਿਗੇਡ ਟੀਮਾਂ ਵੱਲੋਂ ਹਾਲਾਤ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਮੌਤਾਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ।

ਜ਼ਿਕਰਯੋਗ ਹੈ ਕਿ ਦੋ ਮਹੀਨਿਆਂ ਅੰਦਰ ਇਹ ਦੂਜਾ ਵੱਡਾ ਧਮਾਕਾ ਹੈ। ਇਸ ਤੋਂ ਪਹਿਲਾਂ 7 ਮਈ ਨੂੰ ਵੀ ਨੇਵੇਲੀ ਪਾਵਰ ਪਲਾਂਟ ਦੇ ਬਾਇਲਰ ‘ਚ ਧਮਾਕਾ ਹੋਇਆ ਸੀ। ਜਿਸ ‘ਚ 5 ਜਣਿਆਂ ਦੀ ਮੌਤ ਹੋਈ ਸੀ ਅਤੇ 3 ਜਣੇ ਜ਼ਖ਼ਮੀ ਹੋਏ ਸਨ। ਸੋ ਵਾਰ ਵਾਰ ਅਜਿਹੇ ਧਮਾਕੇ ਹੋਣ ਨਾਲ ਕੀਨੇ ਹੀ ਲੋਕ ਦੀ ਮੌਤ ਹੋ ਗਈ ਤੇ ਵਾਰ ਵਾਰ ਹੋ ਰਹੇ ਧਮਾਕਿਆਂ ਕਾਰਨ ਲੋਕਾਂ ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।