Connect with us

Punjab

ਭੇਦਭਰੇ ਹਾਲਤਾਂ ‘ਚ ਬੱਚੀ ਦਾ ਕਤਲ

Published

on

  • ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਦੇ ਬਿਆਨ ਤੇ ਕੇਸ ਦਰਜ ਕਰ ਸ਼ੱਕੀ ਵਿਅਕਤੀਆਂ ਨੂੰ ਲਿਆ ਹਿਰਾਸਤ ਵਿੱਚ

ਤਾਰਨਾਰਨ, 30 ਜੁਲਾਈ (ਪਾਵਨ ਸ਼ਰਮਾ):ਤਰਨ ਤਾਰਨ ਦੇ ਪਿੰਡ ਗੰਡੀਵਿੰਡ ਸਰਾਂ ਵਿਖੇ ਸੱਤ ਸਾਲ ਲੜਕੀ ਨੂੰ ਅਗਵਾ ਕਰਕੇ ਭੇਦਭਰੀ ਹਾਲਤ ਵਿੱਚ ਕੱਤਲ ਕਰਨ ਦਾ ਮਾਮਲਾ ਸਾਹਮਣੇ ਆਇਆਂ ਹੈ। ਮ੍ਰਿਤਕ ਲੜਕੀ ਦਾ ਨਾਮ ਨਵਜੀਤ ਕੋਰ ਦੱਸਿਆਂ ਜਾ ਰਿਹਾ ਹੈ। ਮ੍ਰਿਤਕ ਦੀ ਲਾਸ਼ ਘਰ ਦੇ ਨਜ਼ਦੀਕ ਇੱਕ ਬੰਦ ਪਏ ਮਕਾਨ ਦੇ ਅੰਦਰੋ ਬਰਾਮਦ ਹੋਈ ਹੈ। ਮ੍ਰਿਤਕ ਲੜਕੀ ਨਵਜੀਤ ਜੋਰ ਦੇ ਪਿਤਾ ਚਰਨਜੀਤ ਸਿੰਘ ਨੇ ਦੱਸਿਆਂ ਬੀਤੇ ਦਿਨ ਦੁਪਹਿਰ ਸਮੇਂ ਉਸਦੀ ਪਤਨੀ ਹਵੇਲੀ ਵਿੱਚ ਪਾਥੀਆਂ ਪੱਥ ਰਹੀ ਸੀ ਤੇ ਉਸਦੀ ਬੇਟੀ ਘਰ ਵਿੱਚ ਮੋਜੂਦ ਸੀ ਅਤੇ ਆਪਣੀ ਮਾਂ ਪਾਸ ਖੇਡਣ ਲਈ ਹਵੇਲੀ ਚੱਲੀ ਗਈ ਲੇਕਿਨ ਵਾਪਸ ਨਹੀ ਆਈ ਤਾਂ ਉੁਹਨਾਂ ਨੇ ਉਸਦੀ ਕਾਫੀ ਖੋਜ ਕੀਤੀ ਲੇਕਿਨ ਉਹ ਨਹੀ ਮਿਲੀ।

ਜਦੋ ਰਾਤ ਨੂੰ ਇੱਕ ਬੰਦ ਮਕਾਨ ਵਿੱਚ ਖੋਜ ਕਰਨ ਤੇ ਨਵਜੀਤ ਕੋਰ ਉਹਨਾਂ ਨੂੰ ਉਥੋ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ। ਜਿਸਦੇ ਹੱਥ ਪੈਰ ਰੱਸੀਆਂ ਨਾਲ ਬੰਨੇ ਹੋਏ ਸਨ ਅਤੇ ਸਿਰ ਤੇ ਸੱਟ ਲੱਗੀ ਹੋਈ ਸੀ। ਉਹਨਾਂ ਵੱਲੋ ਨਵਜੀਤ ਨੂੰ ਹਸਪਤਾਲ ਲੈ ਜਾਇਆਂ ਗਿਆਂ। ਜਿਥੇ ਡਾਕਟਰਾਂ ਵੱਲੋ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਦੇ ਪਿਤਾ ਨੇ ਨਵਜੀਤ ਦੇ ਕਾਤਲਾਂ ਨੂੰ ਲੱਭ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉੱਧਰ ਥਾਣਾ ਸਰਾਏ ਅਮਾਨਤ ਖਾਂ ਪੁਲਿਸ ਵੱਲੋ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਤੇ ਕੱਤਲ ਦਾ ਕੇਸ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂੂੂ ਕਰ ਦਿੱਤੀ ਹੈ। ਡੀ ਐਸ ਪੀ ਸੁੱਚਾ ਸਿੰਘ ਬੱਲ ਨੇ ਦੱਸਿਆਂ ਕਿ ਮ੍ਰਿਤਕ ਦੇ ਮੌਤ ਦੇ ਕਾਰਨਾ ਦਾ ਪਤਾ ਲਗਾਉਣ ਲਈ ਡਾਕਟਰਾਂ ਦਾ ਬੋਰਡ ਬਣਾ ਕੇ ਪੋਸਟਮਾਰਟਮ ਕਰਵਾਇਆਂ ਜਾ ਰਿਹਾ। ਜਿਸ ਤੋਂ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ ਕਿ ਬੱਚੀ ਦਾ ਕਤਲ ਕਿਸੇ ਗਲਤ ਹਰਕਤ ਕਾਰਨ ਤਾਂ ਨਹੀ ਕੀਤਾ ਗਿਆਂ ਹੈ।