Punjab
NRI ‘ਤੇ ਜਾਨਲੇਵਾ ਹਮਲੇ ਮਾਮਲੇ ‘ਚ ਪੁਲਿਸ ਨੇ ਕੀਤੇ ਵੱਡੇ ਖੁਲਾਸੇ
PUNJAB : ਅੰਮ੍ਰਿਤਸਰ ਐਨਆਰਆਈ ਫਾਇਰਿੰਗ ਮਾਮਲੇ ‘ਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ 5 ਇਕ ਦਿਨ ਦੇ ਅੰਦਰ ਅੰਦਰ ਹੀ 5 ਦੋਸ਼ੀ ਗ੍ਰਿਫਤਾਰ ਕਰ ਲਏ ਹਨ। ਇਹ ਜਾਣਕਾਰੀ ਪੁਲਿਸ ਕਮਿਸ਼ਨ ਰਣਜੀਤ ਸਿੰਘ ਢਿੱਲੋਂ ਨੇ ਪ੍ਰੈੱਸ ਕਾਨਫਰੰਸ ਕਰਕੇ ਦਿੱਤੀ ਹੈ ਨਾਲ ਹੀ ਉਨ੍ਹਾਂ ਨੇ ਗੋਲੀਆਂ ਚਲਾਉਣ ਦੀ ਵਜ੍ਹਾ ਵੀ ਦੱਸੀ ਹੈ।
ਪੁਲਿਸ ਕਮਿਸ਼ਨ ਰਣਜੀਤ ਸਿੰਘ ਢਿੱਲੋਂ ਨੇ ਕੀਤੇ ਹੇ ਖੁਲਾਸੇ
- ਹਮਲਾਵਰਾਂ ਦੀ ਮਦਦ ਕਰਨ ਵਾਲੇ ਗ੍ਰਿਫ਼ਤਾਰ
- ਪਹਿਲੀ ਪਤਨੀ ਦੇ ਪਰਿਵਾਰ ਨੇ ਦਿੱਤੀ ਸੀ ਸੁਪਾਰੀ
- ਗੋਲੀਆਂ ਮਾਰਨ ਵਾਲੇ ਦੋਨੋਂ ਮੁਲਜ਼ਮਾਂ ਦੀ ਭਾਲ ਜਾਰੀ
- ਅਮਰੀਕਾ ਤੋਂ ਦਿੱਤੀ ਗਈ ਸੀ ਸੁਪਾਰੀ
- ਪਤਨੀ ਦੇ ਭਰਾ ਨੇ ਮੁਲਜ਼ਮਾਂ ਨੂੰ ਕੀਤੇ ਪੈਸੇ ਟਰਾਂਸਫਰ
- ਹਮਲਾਵਰ ਸੁੱਖਾ ਗ੍ਰੇਨੇਡ ਤੇ ਗੁਰਕੀਰਤ ਗੁਰੀ ਦੀ ਭਾਲ ਜਾਰੀ
ਕੀ ਹੈ ਮਾਮਲਾ
ਪੰਜਾਬ ਦੇ ਅੰਮ੍ਰਿਤਸਰ ਵਿੱਚ ਬੀਤੇ ਦਿਨ ਦੋ ਹਮਲਾਵਰਾਂ ਨੇ ਇੱਕ ਐਨਆਰਆਈ ਦੇ ਘਰ ਵਿੱਚ ਅੰਦਰ ਵੜ ਕੇ ਗੋਲੀਆਂ ਚਲਾਈਆਂ। ਗੋਲੀ NRI ਵਿਅਕਤੀ ਦੇ ਸਿਰ ਵਿੱਚ ਲੱਗੀ। ਗੋਲੀ ਲੱਗਣ ਕਾਰਨ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਸੀ । ਜਿਸ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਜੋ ਹੁਣ ਖਤਰੇ ‘ਚ ਬਾਹਰ ਹੈ| ਇਹ ਘਟਨਾ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ ਜਿਸ ਕਾਰਨ ਇਹ ਮਾਮਲੇ ਨੂੰ ਸੁਲਜਾਉਣ ਅਤੇ ਦੋਸ਼ੀਆਂ ਨੂੰ ਹਿਰਾਸਤ ਲੈਣ ਵਿਚ ਮਦਦ ਹੋਈ ।