Punjab
ਫ਼ਿਰੋਜ਼ਪੁਰ ਦੇ ਗੁਰਦੁਆਰਾ ਸਾਹਿਬ ‘ਚ ਚੋਰਾਂ ਨੇ ਗੋਲਕ ‘ਚੋ ਕੱਢੇ ਪੈਸੇ

6 ਨਵੰਬਰ 2023 (ਸਿਮਰਨ ਸਿੱਧੂ) : ਬੀਤੇ ਦਿਨੀਂ ਫਿਰੋਜ਼ਪੁਰ ਦੇ ਨਜਦੀਕ ਪੈਂਦੇ ਗੁਰਦੁਆਰਾ ਪਰਗਟ ਸਾਹਿਬ ਵਿੱਚ ਗੋਲਕ ਤੋੜ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਸੀ ਜਿਸ ਵਿੱਚ ਸਾਫ ਦਿਖਾਈ ਦੇ ਰਿਹਾ ਸੀ ਕਿ ਚੋਰ ਨੇ ਕਿਸ ਤਰ੍ਹਾਂ ਕਟਰ ਨਾਲ ਗੋਲਕ ਮਾਇਆ ਚੋਰੀ ਕੀਤੀ ਸੀ। ਅਤੇ ਇੱਕ ਬੋਰੀ ਮਾਇਆ ਦੀ ਭਰ ਉਥੋਂ ਰਫੂਚੱਕਰ ਹੋ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਅਤੇ ਪਿੰਡ ਦੇ ਨੌਜਵਾਨ ਕਮੇਟੀ ਬਣਾ ਲਗਾਤਾਰ ਉਸ ਦੀ ਭਾਲ ਕਰ ਸਨ। ਅਤੇ ਕੱਲ੍ਹ ਉਨ੍ਹਾਂ ਦੇ ਹੱਥ ਇੱਕ ਨਵੀਂ ਸੀਸੀਟੀਵੀ ਲੱਗੀ ਜਿਸ ਵਿੱਚ ਗੋਲਕ ਤੋੜਨ ਵਾਲੇ ਚੋਰ ਦਾ ਚੇਹਰਾ ਸਾਫ ਦਿਖਾਈ ਦਿੱਤਾ ਜਿਸਦੇ ਅਧਾਰ ਤੇ ਅੱਜ ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ ਅਤੇ ਜਦ ਪੁਲਿਸ ਨੇ ਪਿੰਡ ਆਸਲ ਦੇ ਰਹਿਣ ਵਾਲੇ ਉਸ ਚੋਰ ਦੇ ਘਰ ਰੇਡ ਕੀਤੀ ਤਾਂ ਘਰ ਅੰਦਰੋਂ ਅੱਧੀ ਬੋਰੀ ਨੋਟਾਂ ਦੀ,ਵੇਲਡਿੰਗ ਕਟਰ ਅਤੇ ਹੋਰ ਸਮਾਨ ਬਰਾਮਦ ਕੀਤਾ ਜਦ ਕਿ ਚੋਰ ਮੌਕੇ ਤੋਂ ਫਰਾਰ ਹੋ ਚੁੱਕਿਆ ਸੀ। ਪਰ ਰੇਡ ਕਰਨ ਆਈ ਪੁਲਿਸ ਨੇ ਉਸਦੇ ਸਹੁਰੇ ਨੂੰ ਗਿਰਫਤਾਰ ਕ, ਲਿਆ ਹੈ। ਅਤੇ ਪੁਛਗਿੱਛ ਕੀਤੀ ਜਾ ਰਹੀ ਹੈ। ਇਸ ਦੌਰਾਨ ਕਮੇਟੀ ਮੈਬਰਾਂ ਨੇ ਮੰਗ ਕੀਤੀ ਹੈ। ਕਿ ਇਸ ਚੋਰ ਨੂੰ ਜਲਦ ਤੋਂ ਜਲਦ ਗਿਰਫਤਾਰ ਕੀਤਾ ਜਾਵੇ ਅਤੇ ਬਣਦੀ ਕਨੂੰਨੀ ਕਾਰਵਾਈ ਜਹਿੜੀ ਆ ਉਹ ਕੀਤੀ ਜਾਵੇ।
ਓਥੇ ਹੀ ਦੂਸਰੇ ਪਾਸੇ ਜਦੋਂ ਗੁਰਦੁਆਰਾ ਸਾਹਿਬ ਵਿੱਚ ਚੋਰੀ ਕਰਨ ਵਾਲੇ ਚੋਰ ਦੀ ਪਤਨੀ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਕਤ ਚੋਰ ਚੋਰੀ ਕੀਤੇ ਪੈਸੇ ਘਰ ਵਿੱਚ ਹੀ ਲੈਕੇ ਆਇਆ ਸੀ। ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਹ ਪੈਸੇ ਕਦੋਂ ਤੇ ਕਿਥੋਂ ਲੈਕੇ ਆਇਆ ਹੈ। ਉਸਨੇ ਦੱਸਿਆ ਪੁਲਿਸ ਉਸਨੂੰ ਵੀ ਲਿਜਾਣਾ ਚਾਹੁੰਦੀ ਸੀ। ਪਰ ਗਰਭਵਤੀ ਹੋਣ ਕਾਰਨ ਪੁਲਿਸ ਉਸਨੂੰ ਛੱਡ ਗਈ ਹੈ। ਪਰ ਉਸਦੇ ਪਿਤਾ ਨੂੰ ਗਿਰਫਤਾਰ ਕਰਕੇ ਨਾਲ ਲੈ ਗਈ ਹੈ। ਅਤੇ ਪੂਰੇ ਘਰ ਨੂੰ ਜਿੰਦਰੇ ਲਗਾ ਗਈ ਹੈ। ਤਾਂ ਕਿ ਪਤਾ ਚੱਲ ਸਕੇ ਕਿ ਕਹਿੜਾ ਵਿਅਕਤੀ ਘਰ ਅੰਦਰ ਆਉਂਦਾ ਹੈ।