Punjab
ਭਾਰਤੀ ਟੀਮ ‘ਚ ਪੰਜਾਬ ਦੇ 3 ਬਾਸਕਟਬਾਲ ਖਿਡਾਰੀ ਫੀਬਾ ਅੰਡਰ-16 ‘ਚ ਦਿਖਾਉਣਗੇ ਆਪਣਾ ਦਮ..

ਲੁਧਿਆਣਾ 15ਸਤੰਬਰ 2023: ਲੁਧਿਆਣਾ ਦੇ ਤਿੰਨ ਖਿਡਾਰੀਆਂ ਨੂੰ ਭਾਰਤੀ ਟੀਮ ਵਿੱਚ ਚੁਣਿਆ ਗਿਆ ਹੈ, ਜੋ ਫੀਬਾ ਅੰਡਰ-16 ਏਸ਼ੀਅਨ ਚੈਂਪੀਅਨਸ਼ਿਪ 2023 ਵਿੱਚ ਹਿੱਸਾ ਲੈਣਗੇ ਅਤੇ ਆਪਣੀ ਤਾਕਤ ਦਿਖਾਉਣਗੇ। ਉਕਤ ਮੁਕਾਬਲੇ 17 ਸਤੰਬਰ ਤੋਂ 24 ਸਤੰਬਰ ਤੱਕ ਦੋਹਾ, ਕਤਰ ਵਿੱਚ ਕਰਵਾਏ ਜਾਣਗੇ।
ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਵਿੱਚੋਂ ਹੁਸ਼ਿਆਰਪੁਰ ਦੇ ਜਗਮੀਤ ਸਿੰਘ, ਜਲੰਧਰ ਦੇ ਤਜਿੰਦਰ ਬੀਰ ਸਿੰਘ ਅਤੇ ਪਟਿਆਲਾ ਦੇ ਹਰਜੀਤ ਸਿੰਘ ਦੀ ਚੋਣ ਕੀਤੀ ਗਈ ਹੈ। ਹੈ. ਭਾਰਤੀ ਟੀਮ 15 ਸਤੰਬਰ ਨੂੰ ਦੋਹਾ ਲਈ ਰਵਾਨਾ ਹੋਵੇਗੀ।