Punjab
ਜੋਨ ਪੱਧਰੀ ਕਲਾ ਉਤਸਵ ਵਿੱਚ ਪੰਜ ਜ਼ਿਲ੍ਹਿਆਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਬਿਹਤਰੀਨ ਰਹੇ

ਪਟਿਆਲਾ:
ਸਰਕਾਰ ਦੇ ਪ੍ਰੋਜੈਕਟ ਸਮੱਗਰਾ ਸਿੱਖਿਆ ਅਭਿਆਸ ਤਹਿਤ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ, ਪੰਜਾਬ ਦੀ ਰਹਿਨੁਮਾਈ ਵਿੱਚ ਅਤੇ ਹਰਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ‘ਤੇ ਡਾ.ਰਵਿੰਦਰਪਾਲ ਸ਼ਰਮਾਂ ਸੈਕੰਡਰੀ ਸਿੱਖਿਆ ਦੀ ਅਗਵਾਈ ਵਿੱਚ ਪੰਜ ਜ਼ਿਲ੍ਹਿਆਂ ਦੇ ਵਿਦਿਆਰਥੀਆਂ ਨੇ ਕਲਾ ਉਤਸਵ ਮੁਕਾਬਲਿਆਂ ਵਿੱਚ ਭਾਗ ਲਿਆ। ਡਾ.ਕੁਲਤਰਨਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸੰਗਰੂਰ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ।
ਇਹ ਮੁਕਾਬਲਿਆਂ ਦਾ ਆਯੋਜਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਵਿਲ ਲਾਈਨਜ਼ ਪਟਿਆਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਓਲਡ ਪੁਲਿਸ ਲਾਈਨ ਅਤੇ ਡੀ.ਏ.ਵੀ ਗਲੋਬਲ ਸਕੂਲ, ਅਰਬਨ ਅਸਟੇਟ, ਪਟਿਆਲਾ ਵਿਖੇ ਕੀਤਾ ਗਿਆ। ਕਲਾ ਉਤਸਵ ਮੁਕਾਬਲਿਆਂ ਵਿੱਚ ਪਟਿਆਲਾ, ਸੰਗਰੂਰ, ਬਰਨਾਲਾ ਫ਼ਤਹਿਗੜ੍ਹ ਸਾਹਿਬ ਅਤੇ ਐਸ ਏ ਐਸ ਨਗਰ (ਮੋਹਾਲੀ) ਜ਼ਿਲ੍ਹਿਆਂ ਦੇ ਵਿਦਿਆਰਥੀਆਂ ਨੇ ਭਾਗ ਲਿਆ।ਇਹਨਾਂ ਮੁਕਾਬਲਿਆਂ ਦਾ ਡੀ.ਐਮਜ ਦੀਪਕ ਵਰਮਾਂ ਅੰਗਰੇਜ਼ੀ, ਗਗਨਦੀਪ ਕੌਰ ਸਾਇੰਸ, ਹਰਸਿਮਰਨਦੀਪ ਸਿੰਘ ਗਣਿਤ, ਦੇਸ਼ ਰਾਜ ਪੰਜਾਬੀ, ਬੀ.ਐਮਜ ਅਤੇ ਈਵੈਂਟ ਜੱਜ ਸਾਹਿਬਾਨਾਂ ਦੀ ਦੇਖ-ਰੇਖ ਵਿੱਚ ਚਲਾਇਆ ਗਿਆ। ਇਹਨਾਂ ਮੁਕਾਬਲਿਆਂ ਵਿੱਚ ਨੌਂਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੇ ਕਲਾਸੀਕਲ ਡਾਂਸ , ਫੋਕ ਡਾਂਸ , ਸੋਲੋ ਐਕਟਿੰਗ , ਸੋਲੋ ਇਨਸਟਰੂਮੈਂਟ, ਪੇਂਟਿੰਗ , ਵਿਜ਼ੂਅਲ ਆਰਟ 2ਡੀ,3ਡੀ, ਇੰਡੀਜੇਂਨੀਅਸ ਗੇਮਜ ਐਂਡ ਗੇਮਜ , ਸੋਲੋ ਵੋਕਲ, ਕਲਾਸੀਕਲ ਗੀਤ, ਡਰਾਮਾ ਸੋਲੋ ਐਕਟਿੰਗ ਆਦਿ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਵੱਲੋਂ ਵੱਧ ਚੜ ਕੇ ਭਾਗ ਲਿਆ। ਹਰਿੰਦਰ ਕੌਰ ਡੀ.ਈ.ਓ ਸੈਕੰਡਰੀ-ਕਮ-ਡੀ.ਪੀ.ਆਈ ਐਲੀਮੈਂਟਰੀ, ਪੰਜਾਬ ਨੇ ਕਿਹਾ ਕਿ ਇਹ ਮੁਕਾਬਲੇ ਵਿਦਿਆਰਥੀ ਦੀ ਪ੍ਰਤਿਭਾ ਨੂੰ ਨਿਖਾਰਦੇ ਹਨ
ਡਾ.ਕੁਲਤਰਨਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੰਗਰੂਰ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਇਹਨਾਂ ਸੱਭਿਆਚਾਰਿਕ ਮੁਕਾਬਲਿਆਂ ਵਿੱਚ ਰੁਚੀ ਲੈਣਾ ਵੀ ਸਮੇਂ ਦੀ ਬਹੁਤ ਜਰੂਰਤ ਹੈ। ਡਾ.ਰਵਿੰਦਰਪਾਲ ਸ਼ਰਮਾਂ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਨੂੰ ਪੂਰੀ ਜਿੰਦਗੀ ਸੇਧ ਦਿੰਦੇ ਰਹਿਣਗੇ। ਪ੍ਰਿੰਸੀਪਲ ਮਨਦੀਪ ਕੌਰ ਸਿੱਧੂ ਸ.ਸ.ਸ.ਸ ਓ.ਪੀ.ਐੱਲ, ਡਾ. ਵਰਿੰਦਰਜੀਤ ਬਾਤਿਸ਼ ਸ.ਸ.ਸ.ਸ ਸਿਵਿਲ ਲਾਈਨਜ ਅਤੇ ਪ੍ਰਿੰਸੀਪਲ ਸੰਦੀਪ ਰੇਨੂੰ ਡੀ.ਏ.ਵੀ ਗਲੋਬਲ ਦੁਆਰਾ ਗਾਇਡ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜਿੱਤ ‘ਤੇ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਵਿਦਿਆਰਥੀਆਂ ਨੂੰ ਇਹ ਰੁਚੀ ਨੂੰ ਬਰਕਰਾਰ ਰੱਖਣ ਲਈ ਪ੍ਰੇਰਿਆ।