National
50 ਸਾਲਾਂ ‘ਚ ਭਾਰਤ ‘ਚ ਭਿਆਨਕ ਗਰਮੀ ਨਾਲ ਹੋ ਚੁੱਕੀ 17 ਹਜ਼ਾਰ ਲੋਕਾਂ ਦੀ ਮੌਤ

ਗਰਮੀ ਦੀ ਲਹਿਰ ਦੇ ਚੱਲਦਿਆਂ ਭਾਰਤ ‘ਚ ਪਿਛਲੇ ਪੰਜਾਹ ਸਾਲਾਂ ‘ਚ 1700 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਦੇ ਸੀਨੀਅਰ ਮੌਸਮ ਵਿਗਿਆਨੀਆਂ ਦੀ ਤਾਜ਼ੀ ਖੋਜ ਮੁਤਾਬਕ ਸਾਲ 1971-2019 ‘ਚ ਦੇਸ਼ ‘ਚ ਲੂ ਦੀਆਂ 706 ਘਟਨਾਵਾਂ ਹੋਈਆਂ ਹਨ। ਭਾਰਤ ‘ਚ ਗਰਮੀ ਦੇ ਮੌਸਮ ‘ਚ ਪਿਛਲੇ ਪੰਜਾਹ ਸਾਲਾਂ ‘ਚ ਜ਼ਿਆਦਾਤਰ ਲੋਕਾਂ ਦੀ ਮੌਤ ਆਂਧਰਾ ਪ੍ਰਦੇਸ਼, ਤੇਲੰਗਾਨਾ ਤੇ ਓਡੀਸ਼ਾ ‘ਚ ਹੋਈਆਂ ਹਨ। ਆਉ ਤੁਹਾਨੂੰ ਦੱਸਦੇ ਹਾਂ ਇਸ ਭਿਆਨਕ ਗਰਮੀ ਦੇ ਜ਼ੋਨ ਬਾਰੇ :- ਭਿਆਨਕ ਗਰਮੀ ਦੇ ਮੁੱਖ ਖੇਤਰਾਂ ‘ਚ ਮਈ ਮਹੀਨੇ ‘ਚ ਰਹਿਣਾ ਮੁਸ਼ਕਿਲ ਹੋ ਜਾਂਦਾ ਹੈ। ਭਿਆਨਕ ਗਰਮੀ ਦੇ ਇਹ ਜ਼ੋਨ ਪੰਜਾਬ, ਹਿਮਾਚਲ ਪ੍ਰਦੇਸ਼, ਉਤਰਾਖੰਡ, ਦਿੱਲੀ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਓਡੀਸ਼ਾ, ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਹਨ।