Punjab
ਅੱਤ ਦੀ ਪੈ ਰਹੀ ਗਰਮੀ ਚ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਨੇ ਸਰਹੱਦੀ ਪਿੰਡ ਦੇ ਲੋਕ

ਭਾਰਤ ਪਾਕਿਸ਼ਤਾਨ ਕੌਮਤਰੀ ਸਰਹੱਦ ਡੇਰਾ ਬਾਬਾ ਨਾਨਕ ਤੇ ਵਸੇ ਪਿੰਡ ਰੜੇਵਾਲੀ ਚ ਗਰੀਬ ਲੋਕ ਅੱਤ ਦੀ ਪੈ ਰਹੀ ਗਰਮੀ ਚ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ ।ਉਥੇ ਹੀ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਕਾਰੀਆਂ ਦਾ ਕਹਿਣਾ ਜਲਦ ਹੱਲ ਕੱਢਿਆ ਜਾਵੇਗਾ |
ਉਥੇ ਹੀ ਡੇਰਾ ਬਾਬਾ ਨਾਨਕ ਦੇ ਪਿੰਡ ਰੜੇਵਾਲੀ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਉਹ ਹਮੇਸ਼ਾਂ ਤੋ ਰਵਾਇਤੀ ਪਾਰਟੀਆਂ ਦਾ ਸ਼ਿਕਾਰ ਹੁੰਦੇ ਆ ਰਹੇ ਹਾਂ ਅਤੇ ਇਹਨਾਂ ਸਿਆਸੀ ਲੋਕਾਂ ਦੀ ਸੌਰੀ ਸੋਚ ਸਦਕਾ ਅੱਜ ਹਾਲਾਤ ਇਹੋ ਜਿਹੇ ਹਨ ਕਿ ਪੀਣ ਵਾਲੇ ਪਾਣੀ ਨੂੰ ਵੀ ਤਰਸ ਰਹੇ ਹਨ। ਉਥੇ ਹੀ ਪਿੰਡ ਵਾਸੀਆਂ ਨੇ ਕਿਹਾ ਕਿ ਪਿਛਲੀ ਬੀਤੀ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਗ਼ਰੀਬ ਲੋਕਾਂ ਦੇ ਕੋਲੋਂ ਵੋਟਾਂ ਬਟੋਰਨ ਦੀ ਖਾਤਰ ਉਹਨਾਂ ਦੇ 60/70 ਘਰਾਂ ਨੂੰ ਪਾਣੀ ਵਾਲੇ ਪਾਣੀ ਦਾ ਜੁਗਾੜ ਕਰਕੇ ਦਿੱਤਾ ਗਿਆ ਸੀ,ਜਿਸ ਚ ਇਕ ਸਬਮਰਸੀਬਲ ਮੋਟਰ ਅਤੇ 2000 ਲੀਟਰ ਪਾਣੀ ਸਟੋਰ ਕਰਨ ਵਾਲੀ ਟੈਕੀ ਦਾ ਜੁਗਾੜ ਲਾ ਕੇ ਦਿੱਤਾ ਗਿਆ ਸੀ।ਉਨ੍ਹਾਂ ਕਿਹਾ ਕਿ ਬਿਜਲੀ ਦਾ ਸਹੀ ਪ੍ਰਬੰਧ ਨਾ ਹੋਣ ਕਰਕੇ ਇਹ ਜੁਗਾੜ ਨਹੀਂ ਚੱਲ ਸਕਿਆ ਅਤੇ ਹੁਣ ਇਹ ਮੋਟਰ ਕਈ ਮਹੀਨਿਆਂ ਤੋਂ ਬੰਦ ਪਈ ਹੈ ਅਤੇ ਪਿੰਡ ਚ ਇਹ ਲੋੜਵੰਦ ਪਰਿਵਾਰ ਅੱਤ ਦੀ ਗਰਮੀ ਵਿਚ ਪੀਣ ਵਾਲੇ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ | ਅਤੇ ਉਹਨਾਂ ਪਿੰਡ ਵਾਸੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸਾਡੇ ਤੱਕ ਪੀਣ ਵਾਲਾ ਪਾਣੀ ਪੁੱਜਦਾ ਕੀਤਾ ਜਾਵੇ।
ਇਸ ਸੰਬੰਧੀ ਜਦ ਬੀ.ਡੀ.ਪੀ.ਓ.ਦਫਤਰ ਡੇਰਾ ਬਾਬਾ ਨਾਨਕ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਸੀ,ਇਹ ਮਾਮਲਾ ਮੀਡੀਆ ਕਰਮੀਆਂ ਵੱਲੋਂ ਧਿਆਨ ਵਿੱਚ ਲਿਆਂਦਾ ਗਿਆ ਅਤੇ ਹੁਣ ਜਲਦ ਹੀ ਇਸ ਮੋਟਰ ਦੀ ਰਿਪੇਅਰ ਕਰਵਾ ਕੇ ਗਰੀਬ ਲੋਕਾਂ ਤੱਕ ਪੀਣ ਵਾਲਾ ਪਾਣੀ ਪੁੱਜਦਾ ਕੀਤਾ ਜਾਵੇਗਾ |