Punjab
ਪਿੰਡ ਔਲਖ ਖੁਰਦ ਵਿੱਚ ਗੁਜਰਾਂ ਦੇ ਕੋਲ ਨੂੰ ਲਗੀ ਅਗ ਲੱਖਾਂ ਸਮਾਨ ਸੜ ਕੇ ਹੋਇਆ ਸਵਾਹ

ਗੁਰਦਾਸਪੁਰ ਦੇ ਕਸਬਾ ਹਰਚੋਵਾਲ ਦੇ ਪਿੰਡ ਔਲਖ ਖੁਰਦ ਵਿੱਚ ਕੱਲ ਸ਼ਾਮ ਨੂੰ ਅਚਾਨਕ ਗੁਜ਼ਰਾ ਦੀ ਕੁਲ ਨੂੰ ਅੱਗ ਲੱਗ ਜਾਣ ਕਾਰਨ ਲੱਖਾਂ ਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਰਫ਼ੀ ਪੁੱਤਰ ਹੁਸੈਨ ਨੇ ਦੱਸਿਆਂ ਕਿ ਸ਼ਾਮ ਨੂੰ ਅਚਾਨਕ ਉਸ ਦੀ ਕੁਲ ਨੂੰ ਅੱਗ ਲੱਗ ਗਈ ਜਿਸ ਵਿੱਚ ਉਸ ਦੇ ਪਸ਼ੂ ਵੀ ਬੰਨੇ ਹੋਏ ਸਨ ਅਤੇ ਪਿੰਡ ਵਾਲਿਆਂ ਦੀ ਮਦਦ ਨਾਲ ਪਸ਼ੂਆਂ ਨੂੰ ਤਾਂ ਬਚਾ ਲਿਆ ਗਿਆ ਪਰ ਉਹਨਾਂ ਦਾ ਘਰ ਦਾ ਸਾਰਾ ਸਮਾਨ ਲਕੜਾਂ ਅਤੇ ਕਣਕ ਅਤੇ ਖਾਣ ਪੀਣ ਵਾਲਾ ਸਮਾਨ ਸੜ ਕੇ ਸਵਾਹ ਹੋ ਗਿਆ ਅਤੇ ਕਰੀਬ ਢਾਈ ਤਿੰਨ ਲੱਖ ਦਾ ਨੁਕਸਾਨ ਹੋ ਗਿਆ ਹੈ। ਇਸ ਮੌਕੇ ਪਿੰਡ ਦੇ ਸਰਪੰਚ ਅਤੇ ਪੀੜਤ ਪਰਿਵਾਰ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਪ੍ਰਸ਼ਾਸਨ ਤੋਂ ਪਰਿਵਾਰ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਗੁਹਾਰ ਲਗਾਈ ਹੈ