Sports
ਇੰਡੀਆ ਕ੍ਰਿਕਟ ਟੀਮ ਨੇ ਇੱਕ ਦਿਨ ਵਿੱਚ ਗਵਾਏ ਚੋਟੀ ਦੇ ਦੋ ਖਿਡਾਰੀ
ਕ੍ਰਿਕਟ ਪ੍ਰੇਮੀਆਂ ਲਈ ਆਈ ਬੁਰੀ ਖ਼ਬਰ

ਇੰਡੀਆ ਕ੍ਰਿਕਟ ਟੀਮ ਨੇ ਇੱਕ ਦਿਨ ਵਿੱਚ ਗਵਾਏ ਚੋਟੀ ਦੇ ਦੋ ਖਿਡਾਰੀ
ਕ੍ਰਿਕਟ ਪ੍ਰੇਮੀਆਂ ਲਈ ਆਈ ਬੁਰੀ ਖ਼ਬਰ
15 ਅਗਸਤ : ਭਾਰਤ ਵਿੱਚ ਸੱਭ ਤੋਂ ਵੱਧ ਪਸੰਦ ਕੀਤਾ ਖੇਡ ਕ੍ਰਿਕਟ ਹੈ। ਭਾਰਤੀ ਆਪਣੇ ਜਰੂਰੀ ਕੰਮ ਛੱਡ ਕੇ ਵੀ ਕ੍ਰਿਕਟ ਦੇਖਦੇ ਹਨ। ਪਰ ਖੇਡ ਜਗਤ ਵਿੱਚ ਅਤੇ ਕ੍ਰਿਕਟ ਪ੍ਰੇਮੀਆਂ ਲਈ ਆਈ ਮਾੜੀ ਖ਼ਬਰ ਇੰਡੀਆ ਟੀਮ ਨੇ ਇੱਕ ਦਿਨ ਵਿੱਚ ਆਪਣੇ ਦੋ ਖਿਡਾਰੀ ਗਵਾ ਦਿੱਤੇ।
ਪਹਿਲਾਂ ਤਾਂ ਇੰਡੀਆ ਟੀਮ ਦੇ ਕਪਤਾਨ ਰਹਿ ਚੁੱਕੇ ਮਹਿੰਦਰ ਸਿੰਘ ਧੋਨੀ ਨੇ ਆਪਣੇ ਇੰਸਟਾਗ੍ਰਾਮ ਤੇ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਖਬਰ ਸਾਂਝੀ ਕੀਤੀ ਅਤੇ ਉਸਦੇ ਬਾਅਦ ਭਾਰਤੀ ਕ੍ਰਿਕਟ ਦੇ ਖਿਡਾਰੀ ਸੁਰੇਸ਼ ਰੈਨਾ ਨੇ ਵੀ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਤੇ ਸਾਂਝੀ ਕੀਤੀ।
ਸੁਰੇਸ਼ ਰੈਨਾ ਨੇ ਮਹਿੰਦਰ ਸਿੰਘ ਧੋਨੀ ਨੂੰ ਲਿਖਿਆ “ਤੁਹਾਡੇ ਨਾਲ ਖੇਡਣਾ ਮੈਨੂੰ ਵਧੀਆ ਲੱਗਦਾ ਸੀ,ਪਰ ਹੁਣ ਪੂਰੇ ਗਰਵ ਨਾਲ ਮੈਂ ਵੀ ਇਸ ਸਫ਼ਰ ਵਿੱਚ ਤੁਹਾਡੇ ਨਾਲ ਹਾਂ”
ਇਸ ਖਬਰ ਨੂੰ ਸੁਣਕੇ ਕ੍ਰਿਕਟ ਪ੍ਰੇਮੀਆਂ ਵਿੱਚ ਸੋਗ ਦੀ ਲਹਿਰ ਛਾ ਗਈ।
Continue Reading