India
ਭਾਰਤ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 5 ਲੱਖ ਤੋਂ ਪਾਰ

ਨਵੀਂ ਦਿੱਲੀ, 27 ਜੂਨ : ਕੋਰੋਨਾ ਮਹਾਮਾਰੀ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ। ਜਿਸਦੇ ਕਾਰਨ ਦੇਸ਼ ਦੁਨੀਆ ਦੇ ਲੋਕ ਪਰੇਸ਼ਾਨ ਹਨ ਅਤੇ ਜਿੰਦੇ ਕਰਕੇ ਲਾਕੜਾਊਨ ਕੀਤਾ ਗਿਆ ਸੀ। ਦੱਸ ਦਈਏ ਕਿ ਭਾਰਤ ਦੇ ਵਿਚ ਇਸਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਹੁਣ ਭਾਰਤ ਦੇ ਵਿਚ ਕੋਵਿਡ ਨਾਲ ਸੰਕ੍ਰਮਿਤ ਪੀੜਤਾਂ ਦਾ ਅੰਕੜਾ 5 ਲੱਖ ਤੋਂ ਵੀ ਉਪਰ ਜਾ ਚੁਕੀਆਂ ਹੈ। ਇਸਦੇ ਨਾਲ ਹੀ ਦੱਸ ਦਈਏ ਕਿ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 18,552 ਮਾਮਲੇ ਦਰਜ ਹੋਏ ਹਨ ਜੋ ਕਿ ਹੁਣ ਤੱਕ ਦਾ ਸੱਭ ਤੋਂ ਵੱਡਾ ਅੰਕੜਾ ਹੈ ਜਦੋਕਿ 384 ਪੀੜਤਾਂ ਦੀ ਕੋਰੋਨਾ ਨਾਲ ਮੌਤ ਹੋ ਗਈ।
ਇਸਦੇ ਨਾਲ ਹੀ ਭਾਰਤ ਦੇ ਵਿਚ ਕੋਰੋਨਾ ਨਾਲ ਸੰਕ੍ਰਮਣ ਦਾ ਅੰਕੜਾ 5 ਲੱਖ 8 ਹਜ਼ਾਰ 953 ਹੋ ਚੁਕੇ ਹਨ ਜਿਨ੍ਹਾਂ ਵਿਚੋਂ 2 ਲੱਖ 95 ਹਜ਼ਾਰ 881 ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ ਜਦਕਿ 1 ਲੱਖ 97 ਹਜ਼ਾਰ 387 ਕੇਸ ਅਜੇ ਵੀ ਐਕਟਿਵ ਹਨ ਅਤੇ 15 ਹਜ਼ਾਰ 685 ਲੋਕ ਕੋਰੋਨਾ ਤੋਂ ਜੰਗ ਹਰ ਚੁਕੇ ਹਨ।