India
ਭਾਰਤ ‘ਚ ਕੋਰੋਨਾ ਪੀੜਤਾਂ ਦਾ ਅੰਕੜਾ 3 ਲੱਖ ਤੋਂ ਹੋਇਆ ਪਾਰ

ਦੇਸ਼ ਦੇ ਵਿਚ ਲਗਾਤਾਰ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। ਦੱਸ ਦਈਏ ਬੀਤੇ 24 ਘੰਟਿਆ ਵਿਚ ਦੇਸ਼ ਦੇ ਵਿਚ ਹੁਣ ਤੱਕ ਦਾ ਸਭ ਤੋਂ ਵੱਧ ਕੋਰੋਨਾ ਪੀੜਤਾਂ ਦਾ ਅੰਕੜਾ ਸਾਹਮਣੇ ਆਇਆ। ਬੀਤੇ 24 ਘੰਟਿਆ ਦੌਰਾਨ 11,458 ਨਵੇਂ ਮਾਮਲੇ ਦਰਜ ਕੀਤੇ ਗਏ ਜਿਸਦੇ ਨਾਲ ਦੇਸ਼ ਦੇ ਵਿਚ ਸੰਕ੍ਰਮਣ ਦਾ ਅੰਕੜਾ 3,08,993 ਹੋ ਚੁੱਕਿਆ ਹੈ ਜਦਕਿ ਬੀਤੇ 24 ਘੰਟਿਆ ਦੌਰਾਨ 386 ਪੀੜਤਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਹੁਣ ਦੇਸ਼ ਦੇ ਵਿਚ ਐਕਟਿਵ ਕੇਸ 1,45,779 ਹਨ ਜਦਕਿ 154330 ਪੀੜਤ ਠੀਕ ਹੋ ਚੁੱਕੇ ਹਨ ਅਤੇ 8884 ਪੀੜਤਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।