Connect with us

Sports

ਭਾਰਤ ਨੇ ਜ਼ਿੰਬਾਬਵੇ ਨੂੰ 100 ਦੌੜਾਂ ਨਾਲ ਹਰਾਇਆ

Published

on

INDIA VS ZIM : ਭਾਰਤੀ ਟੀਮ ਇਸ ਸਮੇਂ ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਜ਼ਿੰਬਾਬਵੇ ਦੌਰੇ ‘ਤੇ ਹੈ। ਇੱਥੇ ਐਤਵਾਰ ਨੂੰ ਦੋਵਾਂ ਟੀਮਾਂ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਖੇਡਿਆ ਗਿਆ ਸੀ। ਜਿਸ ‘ਚ ਭਾਰਤੀ ਟੀਮ ਨੇ ਸ਼ਾਨਦਾਰ ਸਕੋਰ ਬਣਾ ਕੇ ਜਿੱਤ ਹਾਸਲ ਕੀਤੀ ਕੀਤੀ। ਭਾਰਤ ਨੇ ਸ਼ਾਨਦਾਰ ਸਕੋਰ ਬਣਾ ਕੇ ਜ਼ਿੰਬਾਬਵੇ ਨੂੰ ਹਰਾਇਆ ਹੈ ।

ਤੁਹਾਨੂੰ ਦੱਸ ਦੇਈਏ ਕੀ ਭਾਰਤ ਟੀਮ ਨੇ 234 ਸਕੋਰ ਬਣਾਏ ਹਨ| ਦੂਜੇ ਪਾਸੇ ਜ਼ਿੰਬਾਬਵੇ ਨੇ 134 ਸਕੋਰ ਬਣਾਏ ਹਨ। ਭਾਰਤ ਨੇ 100 ਦੌੜਾਂ ਨਾਲ ਜ਼ਿੰਬਾਬਵੇ ਨੂੰ ਹਰਾ ਦਿੱਤਾ ਹੈ।

ਭਾਰਤ ਨੇ ਦੂਜੇ ਟੀ-20 ਵਿੱਚ ਜ਼ਿੰਬਾਬਵੇ ਨੂੰ 100 ਦੌੜਾਂ ਨਾਲ ਹਰਾ ਦਿੱਤਾ ਹੈ । ਹਰਾਰੇ ਸਪੋਰਟਸ ਕਲੱਬ ‘ਚ ਐਤਵਾਰ ਨੂੰ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ । ਅਭਿਸ਼ੇਕ ਸ਼ਰਮਾ ਦੇ ਸੈਂਕੜੇ ਅਤੇ ਰਿਤੂਰਾਜ ਗਾਇਕਵਾੜ ਦੀਆਂ 77 ਦੌੜਾਂ ਦੀ ਮਦਦ ਨਾਲ ਭਾਰਤ ਨੇ 234 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਪ੍ਰਾਪਤ ਕੀਤਾ ਹੈ। ਇਹ ਜ਼ਿੰਬਾਬਵੇ ਖਿਲਾਫ ਕਿਸੇ ਵੀ ਟੀਮ ਦਾ ਸਭ ਤੋਂ ਵੱਡਾ ਸਕੋਰ ਸੀ। ਇਸ ਤੋਂ ਪਹਿਲਾਂ 2018 ‘ਚ ਆਸਟ੍ਰੇਲੀਆ ਨੇ 229 ਦੌੜਾਂ ਬਣਾਈਆਂ ਸਨ।

ਜਵਾਬੀ ਪਾਰੀ ਵਿੱਚ ਜ਼ਿੰਬਾਬਵੇ ਦੀ ਟੀਮ 134 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਇਹ ਭਾਰਤ ਦੀ ਜ਼ਿੰਬਾਬਵੇ ਖਿਲਾਫ ਦੌੜਾਂ ਦੀ ਸਭ ਤੋਂ ਵੱਡੀ ਜਿੱਤ ਸੀ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਮੈਲਬੋਰਨ ‘ਚ 2022 ਟੀ-20 ਵਿਸ਼ਵ ਕੱਪ ‘ਚ ਜ਼ਿੰਬਾਬਵੇ ਨੂੰ 71 ਦੌੜਾਂ ਨਾਲ ਹਰਾਇਆ ਸੀ। ਭਾਰਤੀ ਗੇਂਦਬਾਜ਼ਾਂ ਵਿੱਚ ਅਵੇਸ਼ ਖਾਨ ਅਤੇ ਮੁਕੇਸ਼ ਕੁਮਾਰ ਨੇ 3-3 ਵਿਕਟਾਂ ਲਈਆਂ। ਰਵੀ ਬਿਸ਼ਨੋਈ ਨੇ 2 ਵਿਕਟਾਂ ਹਾਸਲ ਕੀਤੀਆਂ।

ਅਭਿਸ਼ੇਕ ਸ਼ਰਮਾ ਨੇ 47 ਗੇਂਦਾਂ ‘ਤੇ ਸੈਂਕੜਾ ਜੜਿਆ, ਇਹ ਜ਼ਿੰਬਾਬਵੇ ਖਿਲਾਫ ਕਿਸੇ ਭਾਰਤੀ ਬੱਲੇਬਾਜ਼ ਦਾ ਪਹਿਲਾ ਸੈਂਕੜਾ ਹੈ। ਉਸ ਨੇ 7 ਚੌਕੇ ਅਤੇ 8 ਛੱਕੇ ਲਗਾਏ। ਅਭਿਸ਼ੇਕ ਨੇ ਦੂਜੇ ਵਿਕਟ ਲਈ ਰੁਤੁਰਾਜ ਗਾਇਕਵਾੜ ਨਾਲ 132 ਦੌੜਾਂ ਦੀ ਸਾਂਝੇਦਾਰੀ ਕੀਤੀ। ਰਿੰਕੂ ਸਿੰਘ ਨੇ ਸਿਰਫ 22 ਗੇਂਦਾਂ ‘ਤੇ 48 ਦੌੜਾਂ ਦੀ ਪਾਰੀ ਖੇਡੀ। ਜ਼ਿੰਬਾਬਵੇ ਵੱਲੋਂ ਸਲਾਮੀ ਬੱਲੇਬਾਜ਼ ਵੇਸਲੇ ਮਾਧਵੇਰੇ ਨੇ 43 ਦੌੜਾਂ ਬਣਾਈਆਂ।

ਟੀਮ ਇੰਡੀਆ ਨੇ ਸ਼ਨੀਵਾਰ ਨੂੰ ਪਹਿਲੇ ਟੀ-20 ‘ਚ ਹਾਰ ਦਾ ਸਕੋਰ ਬਰਾਬਰ ਕਰ ਲਿਆ ਅਤੇ 5 ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਕਰ ਲਈ। ਤੀਜਾ ਟੀ-20 10 ਜੁਲਾਈ ਨੂੰ ਹਰਾਰੇ ‘ਚ ਖੇਡਿਆ ਜਾਵੇਗਾ।