India
ਭਾਰਤ ‘ਚ 24 ਘੰਟਿਆ ਅੰਦਰ ਕੋਵਿਡ ਦੇ 18,653 ਨਵੇਂ ਮਾਮਲੇ ਹੋਏ ਦਰਜ

ਨਵੀਂ ਦਿੱਲ, 01 ਜੂਲਾ: ਦੇਸ਼ ਵਿਚ ਲਗਾਤਾਰ ਕੋਵਿਡ ਮਹਾਂਮਾਰੀ ਦਾ ਪ੍ਰਭਾਵ ਵੱਧ ਰਿਹਾ ਹੈ। ਦੱਸ ਦਈਏ ਕੋਵਿਡ ਕਾਰਨ ਦੇਸ਼ ਵਿਚ ਬੀਤੇ 24 ਘੰਟਿਆ ਦੌਰਾਨ 507 ਲੋਕਾਂ ਦੀ ਗਈ ਜਾਂ ਅਤੇ 18 ਹਜ਼ਾਰ ਤੋਂ ਵੱਧ ਮਾਮਲੇ ਹੋਏ ਦਰਜ।
ਇਸਦੇ ਨਾਲ ਦੇਸ਼ ਵਿਚ ਕੋਰੋਨਾ ਨਾਲ ਸੰਕ੍ਰਮਿਤ ਪੀੜਤਾਂ ਦੀ ਗਿਣਤੀ 5 ਲੱਖ 85 ਹਜ਼ਾਰ 493 ਹੋ ਚੁੱਕੀ ਹੈ। ਜਦਕਿ ਰਾਹਤ ਦੀ ਖ਼ਬਰ ਇਹ ਹੈ ਕਿ ਇਨ੍ਹਾਂ ਵਿੱਚੋਂ 3 ਲੱਖ 47 ਹਜ਼ਾਰ 979 ਪੀੜਤ ਠੀਕ ਹੋ ਚੁੱਕੇ ਹਨ ਪਰ ਅਜੇ ਵੀ 2 ਲੱਖ 2 ਹਜ਼ਾਰ 114 ਪੀੜਤ ਜੇਰੇ ਇਲਾਜ ਹਨ। ਦੱਸ ਦਈਏ ਕੋਵਿਡ ਨਾਲ ਮਰਨ ਵਾਲਿਆਂ ਦੀ ਗਿਣਤੀ 17 ਹਜ਼ਾਰ 400 ਹੋ ਚੁੱਕੀ ਹੈ।