India
ਭਾਰਤ ‘ਚ ਬੀਤੇ 24 ਘੰਟਿਆਂ ਦੌਰਾਨ 34,956 ਮਾਮਲੇ ਆਏ ਸਾਹਮਣੇ
- ਇੱਕ ਦਿਨ ‘ਚ ਆਉਣ ਵਾਲਾ ਸਭ ਦਾ ਵੱਡਾ ਅੰਕੜਾ
ਦੇਸ਼ ‘ਚ ਕੋਰੋਨਾ ਮਹਾਮਾਰੀ ਤੇਜ਼ੀ ਨਾਲ ਫੇਲ ਰਿਹਾ ਹੈ। ਦਿਨੋਂ ਦਿਨ ਕੋਰੋਨਾ ਕਾਰਨ ਪੀੜਤਾਂ ਦੇ ਮੌਤਾਂ ਦਾ ਅੰਕੜਾ ਵੀ ਵਧਦਾ ਜਾ ਰਿਹਾ ਹੈ। ਦੇਸ਼ ‘ਚ ਕੋਰੋਨਾ ਨਾਲ ਪੀੜਤ ਦੀ ਗਿਣਤੀ 10 ਲੱਖ ਤੋਂ ਪਾਰ ਹੋ ਚੁਕੀ ਹੈ।
ਬੀਤੇ 24 ਘੰਟਿਆਂ ‘ਚ ਕੋਵਿਡ ਦੇ 34,956 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 687 ਲੋਕਾਂ ਦੀ ਮੌਤ ਹੋ ਗਈ ਹੈ। ਕੁੱਲ ਮ੍ਰਿਤਕਾਂ ਦੀ ਗਿਣਤੀ 25,602 ਹੋ ਗਈ ਹੈ। ਹਾਲਾਂਕਿ ਰਿਕਵਰੀ ਰੇਟ 63.34 ਫ਼ੀਸਦੀ ‘ਤੇ ਪਹੁੰਚ ਗਿਆ ਹੈ ਤੇ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 6,35,757 ਹੋ ਗਈ ਹੈ।
Continue Reading