Uncategorized
ਭਾਰਤ ‘ਚ ਕੋਰੋਨਾ ਦਾ ਅੰਕੜਾ 32 ਲੱਖ ਤੋਂ ਪਾਰ, 24 ਘੰਟਿਆਂ ‘ਚ 1 ਹਜ਼ਾਰ ਤੋਂ ਵੱਧ ਦੀ ਮੌਤ
ਭਾਰਤ ਵਿੱਚ ਹੁਣ ਵੀ ਕੋਰੋਨਾ ਦੇ 7 ਲੱਖ 7 ਹਜ਼ਾਰ 267 ਮਰੀਜ਼ ਜੇਰੇ ਇਲਾਜ ਹਨ। ਜਦਕਿ ਰਾਹਤ ਦੀ ਖ਼ਬਰ ਇਹ ਹੈ ਕਿ ਕੋਰੋਨਾ ਵਰਗੀ ਮਹਾਂਮਾਰੀ ਨੂੰ ਹੁਣ ਤੱਕ 24 ਲੱਖ 67 ਹਜ਼ਾਰ 759 ਲੋਕ ਮਾਤ ਦੇ ਕੇ ਘਰ ਜਾ ਚੁੱਕੇ ਹਨ। ਇਸ ਮਹਾਂਮਾਰੀ ਨੇ ਹੁਣ ਤੱਕ ਭਾਰਤ ਵਿੱਚ 59 ਹਜ਼ਾਰ 449 ਲੋਕਾਂ ਦੀ ਜਾਨ ਲੈ ਲਈ ਹੈ।
26 ਅਗਸਤ: ਕੋਰੋਨਾ ਦਾ ਕਹਿਰ ਭਾਰਤ ਵਿੱਚ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਦੱਸ ਦਈਏ ਭਾਰਤ ਵਿੱਚ ਕੋਰੋਨਾ ਦੇ ਹੁਣ ਤੱਕ ਮਾਮਲੇ 32 ਲੱਖ 34 ਹਜ਼ਾਰ 475 ਹੋ ਚੁੱਕੇ ਹਨ।
ਦੱਸਣਯੋਗ ਹੈ ਕਿ ਬੀਤੇ 24 ਘੰਟਿਆਂ ਅੰਦਰ ਭਾਰਤ ਵਿਖੇ 1 ਹਜ਼ਾਰ 59 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਜਦਕਿ 67 ਹਜ਼ਾਰ 151 ਨਵੇਂ ਮਾਮਲੇ ਦਰਜ ਕੀਤੇ ਗਏ।
ਭਾਰਤ ਵਿੱਚ ਹੁਣ ਵੀ ਕੋਰੋਨਾ ਦੇ 7 ਲੱਖ 7 ਹਜ਼ਾਰ 267 ਮਰੀਜ਼ ਜੇਰੇ ਇਲਾਜ ਹਨ। ਜਦਕਿ ਰਾਹਤ ਦੀ ਖ਼ਬਰ ਇਹ ਹੈ ਕਿ ਕੋਰੋਨਾ ਵਰਗੀ ਮਹਾਂਮਾਰੀ ਨੂੰ ਹੁਣ ਤੱਕ 24 ਲੱਖ 67 ਹਜ਼ਾਰ 759 ਲੋਕ ਮਾਤ ਦੇ ਕੇ ਘਰ ਜਾ ਚੁੱਕੇ ਹਨ। ਇਸ ਮਹਾਂਮਾਰੀ ਨੇ ਹੁਣ ਤੱਕ ਭਾਰਤ ਵਿੱਚ 59 ਹਜ਼ਾਰ 449 ਲੋਕਾਂ ਦੀ ਜਾਨ ਲੈ ਲਈ ਹੈ। ਜਿਸਨੂੰ ਦੇਖਦੇ ਹੋਏ ਸੂਬਾ ਸਰਕਾਰ ਵੱਲੋਂ ਕੋਰੋਨਾ ਤੋਂ ਬਚਾਅ ਲਈ ਵੱਖ ਵੱਖ ਤਰੀਕੇ ਅਪਣਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਕੋਰੋਨਾ ਵਰਗੀ ਮਹਾਂਮਾਰੀ ਤੋਂ ਬਚਾਇਆ ਜਾ ਸਕੇ।
Continue Reading