India
ਚੀਨ ਨੂੰ Under Estimate ਕਰਕੇ ਬਿਨਾਂ ਤਿਆਰੀ ਦੇ ਲੜਨ ਕਾਰਨ ਹਾਰਿਆ ਸੀ ਭਾਰਤ 1962 ਦੀ ਜੰਗ

ਆਜ਼ਾਦੀ ਤੋਂ ਬਾਅਦ ਭਾਰਤ ਨੇ ਜਿੰਨੀਆਂ ਵੀ ਜੰਗਾਂ ਲੜੀਆਂ ਸਭ ਵਿੱਚ ਜਿੱਤ ਹਾਸਲ ਕੀਤੀ ਸਵਾਏ 1962 ਦੀ ਚੀਨ ਲੜੀ ਜੰਗ ਦੇ। ਪਹਿਲੀ ਲੜਾਈ ਜੋ ਸਭ ਤੋਂ ਲੰਬੀ ਲੜਾਈ ਸੀ 1947 ਤੋਂ 1948 ਤੱਕ ਸਵਾ ਸਾਲ ਤੱਕ ਪਾਕਿਸਤਾਨ ਨਾਲ ਲੜੀ ਗਈ ਸੀ ਜਿਸ ਵਿੱਚ ਭਾਰਤ ਨੂੰ ਜਿੱਤ ਹਾਸਲ ਹੋਈ ਸੀ। ਉਸ ਤੋਂ ਬਾਅਦ 1965 ਵਿੱਚ ਵੀ ਭਾਰਤ ਨੇ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਹਰਾਇਆ।ਫਿਰ 1971 ਦੀ ਲੜਾਈ ਵੀ ਪਾਕਿਸਤਾਨ ਨਾਲ ਲੜੀ ਗਈ ਇਹ ਵੀ ਭਾਰਤ ਨੇ ਜਿੱਤੀ ਤੇ ।1999 ਵਿੱਚ ਕਾਰਗਿਲ ਯੁੱਧ ਤੇ ਹੁਣ 2025 ਵਿੱਚ ਚਾਰ ਦਿਨ ਚੱਲੀ ਜੰਗ ਵਿੱਚ ਵੀ ਭਾਰਤ ਦੀ ਜਿੱਤ ਹੋਈ ਹੈ। ਲੇਕਿਨ 1962 ਦੀ ਜੰਗ ਵਿੱਚ ਭਾਰਤ ਚੀਨ ਤੋਂ ਹਾਰ ਜਾਂਦਾ ਹੈ ਇਹ ਹਾਰ ਇਸ ਲਈ ਹੋਈ ਕਿਉਂਕਿ ਇੱਕ ਤਾਂ ਭਾਰਤ ਕੋਲ ਚੀਨ ਵਰਗੇ ਹਥਿਆਰ ਨਹੀਂ ਸਨ ਤੇ ਨਾ ਉਹਦੇ ਜਿੰਨੀ ਫੌਜ ਸੀ ਦੂਜਾ ਸਭ ਤੋਂ ਵੱਡਾ ਕਾਰਨ ਸੀ ਕਿ ਭਾਰਤ ਨੇ ਚੀਨ ਨੂੰ Under Estimate ਕਰਕੇ ਬਿਨਾਂ ਤਿਆਰੀ ਦੇ ਲੜਾਈ ਲੜੀ ਸੀ। ਇਸ ਲੜਾਈ ਦਾ ਕਾਰਨ ਕੀ ਸੀ ਇਹ ਜਾਣਨ ਲਈ ਭਾਰਤ ਅਤੇ ਚੀਨ ਦੇ ਮੁਢਲੇ ਸਬੰਧਾਂ ਬਾਰੇ ਜਾਣਨਾ ਪਵੇਗਾ ਅਤੇ ਉਹ ਸਾਰੇ ਤੱਥ ਸਮਝਣੇ ਪੈਣਗੇ ਜਿਨ੍ਹਾਂ ਕਾਰਨ ਦੋ ਦੋਸਤ ਦੇਸ਼ ਦੁਸ਼ਮਣ ਬਣ ਗਏ।1947 ਵਿੱਚ ਭਾਰਤ ਆਜ਼ਾਦ ਹੁੰਦਾ ਹੈ ਤੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣਦੇ ਹਨ ਪੰਡਿਤ ਜਵਾਹਰ ਲਾਲ ਨਹਿਰੂ। ਇਸੇ ਤਰ੍ਹਾਂ ਹੀ 1949 ਵਿੱਚ ਸਿਵਲ ਵਾਰ ਜਿੱਤਣ ਤੋਂ ਬਾਅਦ ਚੀਨੀ ਕਮਿਊਨਿਸਟ ਪਾਰਟੀ ਚੀਨ ਦੀ ਸੱਤਾ ਸੰਭਾਲਦੀ ਹੈ ਤੇ ਇਸਦੇ ਲੀਡਰ ਬਣਦੇ ਹਨ Mau Zeadong.
ਦੋਵੇਂ ਦੇਸ਼ ਨਵੇਂ ਸਨ ਤੇ ਦੋਵੇਂ ਵੈਸਟਰਨ ਐਂਪੀਰੀਅਲ ਦੀ ਲੰਬੀ ਗ਼ੁਲਾਮੀ ਤੋਂ ਆਜ਼ਾਦ ਹੋਏ ਸਨ। ਉਸ ਸਮੇਂ ਦੋਵਾਂ ਦੇਸ਼ਾਂ ਵਿਚਾਲੇ ਕੋਈ ਦੁਸ਼ਮਣੀ ਨਹੀਂ ਸੀ ਸਗੋਂ ਦੋਵੇਂ ਇੱਕ ਦੂਜੇ ਵੱਲ ਦੋਸਤੀ ਦਾ ਹੱਥ ਵਧਾ ਰਹੇ ਸਨ। 1954 ਵਿੱਚ ਜਵਾਹਰ ਲਾਲ ਨਹਿਰੂ ਚੀਨ ਜਾਂਦੇ ਹਨ ਜਿੱਥੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਜਾਂਦਾ ਹੈ। ਪੰਡਿਤ ਨਹਿਰੂ ਤੇ Mau Zeadong ਵਿਚਾਲੇ ਚਾਰ ਘੰਟੇ ਗੱਲਬਾਤ ਚੱਲਦੀ ਹੈ ਅਤੇ ਇਸ ਨੂੰ ਸਫਲ ਮੀਟਿੰਗ ਕਿਹਾ ਜਾਂਦਾ ਹੈ। ਇਸੇ ਦੌਰਾਨ ਹੀ ਹਿੰਦੀ ਚੀਨੀ ਭਾਈ ਭਾਈ ਦਾ ਨਾਅਰਾ ਲਗਾਇਆ ਜਾਂਦਾ ਹੈ। ਨਹਿਹੂ ਦੇ ਇਸ ਦੌਰੇ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਪੰਚਸ਼ੀਲ ਸਮਝੌਤਾ ਹੁੰਦਾ ਹੈ , ਜਿਸ ਵਿੱਚ ਪੰਜ ਸਿਧਾਂਤ ਲਿਖੇ ਜਾਂਦੇ ਹਨ।
- 1. ਦੋਵੇਂ ਦੇਸ਼ ਇੱਕ ਦੂਜੇ ਦੀ ਪ੍ਰਭੂਤਾ ਅਤੇ ਅਖੰਡਤਾ ਦਾ ਸਤਿਕਾਰ ਕਰਨਗੇ।
- 2. ਇੱਕ ਦੂਜੇ ਵਿਰੁੱਧ ਹਮਲਾਵਰ ਰੁਖ਼ ਨਹੀਂ ਅਪਣਾਇਆ ਜਾਵੇਗਾ।
3. ਇੱਕ ਦੂਜੇ ਦੇ ਘਰੇਲੂ ਮਾਮਲਿਆਂ ਵਿੱਚ ਦਖ਼ਲ ਨਹੀਂ ਦਿੱਤਾ ਜਾਵੇਗਾ।
4. ਸਮਾਨਤਾ ਅਤੇ ਆਪਸ ਵਿੱਚ ਫਾਇਦੇ ਦੀ ਨੀਤੀ ਦਾ ਪਾਲਣ ਕੀਤਾ ਜਾਵੇਗਾ।
5. ਸ਼ਾਂਤੀਪੂਰਨ ਸਹਿਹੋਂਦ ਵਿੱਚ ਵਿਸ਼ਵਾਸ ਰੱਖਿਆ ਜਾਵੇਗਾ ।
1950 ਤੋਂ ਹੀ ਚੀਨ ਨੇ ਤਿੱਬਤ ਉੱਪਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸਨ ਭਾਰਤ ਇਸ ਮਾਮਲੇ ਨੂੰ ਨਹੀਂ ਸੀ ਉਠਾਉਂਣਾ ਚਾਹੁੰਦਾ। ਪੰਡਿਤ ਜਵਾਹਰ ਲਾਲ ਨਹਿਰੂ ਨੇ ਸੋਚਿਆ ਕਿ ਇਸ ਤੋਂ ਵੱਡੇ ਮਸਲੇ ਹੋਰ ਬਹੁਤ ਨੇ ਜਿਨ੍ਹਾਂ ਬਾਰੇ ਗੱਲਬਾਤ ਹੋਣੀ ਚਾਹੀਦੀ ਹੈ। ਭਾਰਤ ਨੂੰ ਉਸ ਸਮੇਂ ਖ਼ਤਰਾ ਸੀ ਪਾਕਿਸਤਾਨ ਤੋਂ ਕਿਉਂਕਿ ਪਾਕਿਸਤਾਨ ਅਮਰੀਕਾ ਨਾਲ ਨੇੜਤਾ ਵਧਾ ਰਿਹਾ ਸੀ। ਉਸ ਸਮੇਂ ਅਮਰੀਕਾ ਅਤੇ ਸੋਵੀਅਤ ਯੂਨੀਅਨ ਵਿਚਾਲੇ ਕੋਲਡ ਵਾਰ ਚੱਲ ਰਿਹਾ ਸੀ ਲੇਕਿਨ ਭਾਰਤ ਦੋਵਾਂ ਚੋਂ ਕਿਸੇ ਨਾਲ ਵੀ ਨਹੀਂ ਜਾਣਾ ਚਾਹੁੰਦਾ ਸੀ। ਲੇਕਿਨ ਜਦੋਂ ਪਾਕਿਸਤਾਨ ਨੇ ਅਮਰੀਕਾ ਨਾਲ ਨੇੜਤਾ ਵਧਾਈ ਤਾਂ ਨਹਿਰੂ ਨੇ ਰਾਸ਼ਟਰੀ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਚੀਨ ਨਾਲ ਦੋਸਤੀ ਦਾ ਹੱਥ ਵਧਾਉਣਾ ਸਹੀ ਸਮਝਿਆ। ਉਸ ਸਮੇਂ ਚੀਨ ਦੀ ਸਰਕਾਰ ਦੇ ਇੰਚਾਰਜ ਸਨ ਜ਼ੋ ਇਨਲਾਏ। ਸਰਕਾਰ ਵਿੱਚ Mau Zeadong ਤੋਂ ਬਾਅਦ ਉਹ ਦੂਜੇ Powerful ਨੇਤਾ ਸਨ। ਉਹ ਖੁੱਲ੍ਹੇਆਮ ਕਹਿੰਦੇ ਸਨ ਕਿ ਚੀਨ ਦਾ ਭਾਰਤ ਦੀ ਕਿਸੇ ਜਗ੍ਹਾ ‘ਤੇ ਕੋਈ ਕਲੇਮ ਨਹੀਂ ਪਰ ਚੀਨ ਨੇ ਆਪਣੇ ਨਕਸ਼ੇ ਵਿੱਚ ਭਾਰਤ ਦਾ 120000 ਕਿੱਲੋ ਮੀਟਰ ਇਲਾਕਾ ਦਰਸਾਇਆ ਹੋਇਆ ਸੀ। ਜਦੋਂ ਜਵਾਹਰ ਲਾਲ ਨਹਿਰੂ ਨੇ ਜ਼ੋ ਇਨਲਾਏ ਨੂੰ ਇਸ ਬਾਰੇ ਕਿਹਾ ਤਾਂ ਉਸ ਨੇ ਅੱਗੋਂ ਜਵਾਬ ਦਿੱਤਾ ਸੀ ਕਿ ਨਕਸ਼ੇ ਵਿੱਚ ਗ਼ਲਤੀ ਹੋ ਸਕਦੀ ਹੈ।1959 ਵਿੱਚ ਚੀਨ ਨੇ ਤਿੱਬਤੀ ਲੋਕਾਂ ਉੱਪਰ ਬਹੁਤ ਅੱਤਿਆਚਾਰ ਕੀਤੇ। ਇਸ ਦੌਰਾਨ ਤਿੱਬਤੀ ਨੇਤਾ ਦਲਾਈ ਲਾਮਾ ਤਿੱਬਤ ਛੱਡ ਕੇ ਭੱਜ ਗਏ। ਵੱਖ ਵੱਖ ਥਾਵਾਂ ‘ਤੇ ਲੁੱਕਣ ਤੋਂ ਬਾਅਦ ਦਲਾਈ ਲਾਮਾ ਨੇ ਭਾਰਤ ਵਿੱਚ ਸ਼ਰਨ ਲੈ ਲਈ। ਚੀਨ ਨੇ ਇਸ ਨੂੰ ਆਪਣੇ ਨਾਲ ਭਾਰਤ ਵੱਲੋਂ ਕੀਤਾ ਧੋਖਾ ਸਮਝਿਆ।
ਭਾਰਤ ਅਤੇ ਚੀਨ ਦੀ ਸਰਹੱਦ 4000 ਕਿਲੋਮੀਟਰ ਹੈ ਜਿਸਨੂੰ ਤਿੰਨ ਸੈਕਟਰਾਂ ਵਿੱਚ ਵੰਡਿਆ ਜਾਂਦਾ ਹੈ। ਪਹਿਲਾਂ ਸਭ ਤੋਂ ਲੰਬਾ ਸੈਕਟਰ ਹੈ ਵੈਸਟਰਨ ਸੈਕਟਰ ਜੋ ਜੰਮੂ ਕਸ਼ਮੀਰ ਨਾਲ ਲੱਗਦਾ ਹੈ ਅਤੇ ਇਸਦੀ ਲੰਬਾਈ ਹੈ 2150 ਕਿਲੋਮੀਟਰ ਇਸਦਾ ਕਾਫੀ ਹਿੱਸਾ ਚੀਨ ਨੇ ਦੱਬਿਆ ਹੋਇਆ ਹੈ। ਇਸ ਤੋਂ ਬਾਅਦ ਆਉਂਦਾ ਹੈ ਮਿਡਲ ਸੈਕਟਰ ਜਿਸਦੀ ਲੰਬਾਈ ਹੈ 625ਕਿਲੋਮੀਟਰ ਇਹ ਸਰਹੱਦ ਹਿਮਾਚਲ ਅਤੇ ਉਤਰਾਂਚਲ ਨਾਲ ਲੱਗਦੀ ਹੈ। ਇਸ ਸੈਕਟਰ ਦਾ ਚੀਨ ਨਾਲ ਕੋਈ ਵਿਵਾਦ ਨਹੀਂ। ਤੀਸਰਾ ਸੈਕਟਰ ਹੈ ਈਸਟਰਨ ਸੈਕਟਰ ਜਿਸਦੀ ਲੰਬਾਈ ਹੈ 1225 ਕਿਲੋਮੀਟਰ ਹੈ। ਇਹ ਇਲਾਕਾ ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਨਾਲ ਲੱਗਦਾ ਹੈ। ਇਸ ਲਾਈਨ ਨੂੰ ਮੈਕਮਹਨ ਲਾਈਨ ਕਿਹਾ ਜਾਂਦਾ ਹੈ। ਇਸ ਪੂਰੇ ਇਲਾਕੇ ਉੱਪਰ ਚੀਨ ਦਾਅਵਾ ਕਰਦਾ ਹੈ ਕਿ ਇਹ ਇਲਾਕਾ ਉਸਦਾ ਹੈ। ਇਸ ਇਲਾਕੇ ਨੂੰ North East Frontier Agency ਵੀ ਕਿਹਾ ਜਾਂਦਾ ਹੈ। ਇਸ NEFA ਨੂੰ ਚੀਨ ਬਹੁਤ ਮਹੱਤਵਪੂਰਨ ਮੰਨਦਾ ਹੈ ਕਿਉਕਿ ਤਿੱਬਤ ਇਸੇ ਸੈਕਟਰ ਵਿੱਚ ਹੈ ਜਿਸ ਨੂੰ ਉਹ ਆਪਣੀ ਟੈਰਟਰੀ ਮੰਨਦਾ ਹੈ। ਹੁਣ ਦੋ ਸੈਕਟਰਾਂ ਉੱਪਰ ਚੀਨ ਦਾਅਵਾ ਕਰਦਾ ਹੈ ਵੈਸਟਰਨ ਸੈਕਟਰ ਅਤੇ ਈਸਟਰਨ ਸੈਕਟਰ।
ਵੈਸਟਰਨ ਸੈਕਟਰ ਨੂੰ Aksai Chin ਵੀ ਕਿਹਾ ਜਾਂਦਾ ਹੈ। ਇਸ ਇਲਾਕੇ ਵਿੱਚ ਸਿੱਖ ਰਾਜ ਸਮੇਂ ਰਾਜਾ ਗੁਲਾਬ ਸਿੰਘ ਦਾ ਰਾਜ ਸੀ ਜਦੋਂ 1846 ਵਿੱਚ ਅੰਗਰੇਜ਼ ਆਏ ਤਾਂ ਉਨ੍ਹਾਂ ਨੇ ਇਸ ਇਲਾਕੇ ਨੂੰ ਭਾਰਤ ਵਿੱਚ ਮਿਲਾ ਲਿਆ ਅਤੇ ਰਾਜਾ ਗੁਲਾਬ ਸਿੰਘ ਨੂੰ ਆਪਣੇ ਅਧੀਨ ਮਹਾਰਾਜਾ ਬਣਾ ਲਿਆ। ਅੰਗਰੇਜ਼ਾਂ ਨੇ ਇਸ ਇਲਾਕੇ ਨੂੰ ਉਚਿਤ ਸਰਹੱਦ ਬਣਾਉਣ ਦੀ ਕੋਸ਼ਿਸ਼ ਕੀਤੀ। ਅੰਗਰੇਜ਼ਾਂ ਨੇ ਨਦੀਆਂ ਤੇ ਪਹਾੜੀਆਂ ਦੇ ਹਿਸਾਬ ਨਾਲ ਸਰਹੱਦਾਂ ਬਣਾਈਆਂ।1957 ਵਿੱਚ ਚੀਨ ਨੇ Aksai Chin ਵਿੱਚ ਸੜਕ ਬਣਾਉਣੀ ਸ਼ੁਰੂ ਕਰ ਦਿੱਤੀ। ਇਸਦੇ ਨਾਲ ਹੀ NEFA ਅਤੇ ਲਦਾਖ਼ ਦੇ ਕਈ ਹਿੱਸਿਆਂ ਨੂੰ ਵੀ ਚੀਨ ਆਪਣੇ ਦੱਸਣ ਲੱਗ ਪਿਆ। ਇਸ ਪਿੱਛੋਂ ਪੰਡਿਤ ਜਵਾਹਰ ਲਾਲ ਨਹਿਰੂ ਦਾ ਹਿੰਦੀ ਚੀਨੀ ਭਾਈ ਭਾਈ ਤੋਂ ਵਿਸ਼ਵਾਸ ਉੱਠਣ ਲੱਗ ਗਿਆ। ਜਦੋਂ 1959 ਵਿੱਚ ਭਾਰਤ ਨੇ ਦਲਾਈਲਾਮਾ ਨੂੰ ਸ਼ਰਨ ਦਿੱਤੀ ਤਾਂ ਚੀਨ ਈਸਟਰਨ ਸੈਕਟਰ ਵਿੱਚ ਮੈਕਮਹਨ ਲਾਈਨ ਨੂੰ ਪਾਰ ਕਰ ਦਿੱਤਾ ਅਤੇ ਇਸਦੇ ਨਾਲ ਲੱਗਦੇ ਇਲਾਕਿਆਂ ਜੋ ਭਾਰਤ ਵਿੱਚ ਪੈਂਦੇ ਸਨ ਨੂੰ ਵੀ ਆਪਣੇ ਦੱਸਣ ਲੱਗ ਪਿਆ।
ਸੰਨ 1960 ਵਿੱਚ ਚੀਨ ਸਰਕਾਰ ਦੇ ਇੰਚਾਰਜ ਜ਼ੋ ਇਨਲਾਏ ਭਾਰਤ ਆਉਂਦੇ ਹਨ ਅਤੇ ਜਵਾਹਰ ਲਾਲ ਨਹਿਰੂ ਨਾਲ ਲੰਬੀ ਗੱਲਬਾਤ ਹੁੰਦੀ ਹੈ। ਜ਼ੋ ਇਨਲਾਏ ਕਹਿੰਦਾ ਹੈ ਕਿ ਅਸੀ NEFA ਤੋਂ ਆਪਣਾ ਦਾਅਵਾ ਹਟਾ ਲਵਾਂਗੇ ਲੇਕਿਨ ਪਹਿਲਾਂ ਭਾਰਤ ਨੂੰ AKsai Chin ਤੋਂ ਦਾਅਵਾ ਹਟਾਉਣਾ ਪਵੇਗਾ। ਜਦੋਂ ਨਹਿਰੂ ਨੇ ਕਿਹਾ ਕਿ ਹੁਣ ਤੱਕ ਤੁਸੀਂ ਭਾਰਤ ਦੇ ਨਕਸ਼ੇ ‘ਤੇ ਕਿੰਤੂ ਪ੍ਰੰਤੂ ਨਹੀਂ ਸੀ ਕਰਦੇ ਪਰ ਹੁਣ ਪਿਛਲੇ ਸਾਲ ਤੋਂ ਕਿਉਂ? ਇਸਦੇ ਜਵਾਬ ਵਿਚ ਇਨਲਾਏ ਨੇ ਕਿਹਾ ਕਿ ਚੀਨ ਮੈਕਮਹਨ ਲਾਈਨ ਅਤੇ ਸ਼ਿਮਲਾ ਕਨਵੈਸ਼ਨ ਨੂੰ ਨਹੀਂ ਮੰਨਦਾ। ਸ਼ਿਮਲਾ ਕਨਵੈਸ਼ਨ ਵਿੱਚ ਭਾਰਤ ਦੇ ਨਕਸ਼ੇ ਨੂੰ ਮਾਨਤਾ ਦਿੱਤੀ ਗਈ ਸੀ। ਉਸ ਨੇ ਇਹ ਵੀ ਕਿਹਾ ਕਿ ਅਗਰ ਕੋਈ ਸੈਟਲਮੈਂਟ ਹੁੰਦੀ ਹੈ ਤਾਂ ਅਸੀਂ ਆਪਣੇ ਨਕਸ਼ੇ ਬਦਲ ਲਵਾਂਗੇ। ਨਹਿਰੂ ਨੇ ਕਿਹਾ ਕਿ ਮਸਲੇ ਦਾ ਹੱਲ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਕਿ ਦੋਵਾਂ ਦੇਸ਼ਾਂ ਦੀ self respect ਬਣੀ ਰਹੇ। ਲੇਕਿਨ ਇਸ ਗੱਲਬਾਤ ਦੌਰਾਨ ਮਸਲੇ ਦਾ ਕੋਈ ਹੱਲ ਨਾ ਨਿਕਲਿਆ। ਇਸ ਪਿੱਛੋ ਭਾਰਤ ਆਪਣੀਆਂ ਫੌਜਾਂ ਨੂੰ ਵਿਵਾਦਿਤ ਇਲਾਕਿਆਂ ਵਿੱਚ ਗਸਤ ਕਰਨ ਲਈ ਕਹਿੰਦਾ ਹੈ।22 ਜੁਲਾਈ 1962 ਨੂੰ ਭਾਰਤੀ ਸੈਨਾ ਨੇ ਉੱਥੇ ਪੋਸਟਾਂ ਬਣਾ ਲਈਆਂ ਜਿਸ ਜ਼ਮੀਨ ਨੂੰ ਭਾਰਤ ਆਪਣੀ ਜ਼ਮੀਨ ਮੰਨਦਾ ਸੀ। ਨਹਿਰੂ ਨੂੰ ਇੰਝ ਲੱਗਦਾ ਸੀ ਕਿ ਚੀਨ ਇਸਦੇ ਜਵਾਬ ਵਿੱਚ ਕੁੱਝ ਨਹੀਂ ਕਰੇਗਾ। ਜਵਾਹਰ ਲਾਲ ਨਹਿਰੂ ਨੇ ਚੀਨੀ ਫੌਜ ਨੂੰ Under Estimate ਕੀਤਾ ਕਿਉਕਿ ਪਹਿਲਾਂ ਸਰਹੱਦ ‘ਤੇ ਅਗਰ ਭਾਰਤ ਦੇ ਫੌਜੀ ਗੋਲੀ ਚਲਾਉਂਦੇ ਸਨ ਤਾਂ ਚੀਨੀ ਫੌਜੀ ਪਿੱਛੇ ਭੱਜ ਜਾਂਦੇ ਸਨ। ਲੇਕਿਨ ਹੁਣ ਚੀਨੀ ਫੌਜ ਲੜਨ ਲਈ ਤਿਆਰ ਸੀ ਪਰ ਭਾਰਤ ਨੂੰ ਇਸ ਬਾਰੇ ਅਹਿਸਾਸ ਵੀ ਨਹੀਂ ਸੀ।
Mau Zeadong ਨੇ ਭਾਰਤ ਦੀ ਪੋਸਟਾਂ ਬਣਾਉਣ ਦੀ ਕਾਰਵਾਈ ਨੂੰ ਜੰਗ ਦੀ ਤਿਆਰੀ ਸਮਝ ਲਿਆ ਅਤੇ ਚੀਨੀ ਫੌਜ ਨੂੰ ਮੈਕਮਹਨ ਲਾਈਨ ਪਾਰ ਕਰਨ ਦੇ ਹੁਕਮ ਦੇ ਦਿੱਤੇ। ਚੀਨੀ ਫੌਜ ਨੇ ਲਾਈਨ ਪਾਰ ਕਰਕੇ ਭਾਰਤ ਵਾਲੇ ਪਾਸੇ ਪੋਸਟਾਂ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ।10 ਅਕਤੂਬਰ 1962 ਨੂੰ ਮੈਕਮਹਨ ਲਾਈਨ ਪਾਰ ਕਰਕੇ ਚੀਨੀ ਫੌਜ ਨੇ ਭਾਰਤੀ ਫੌਜ ਉੱਪਰ ਹਮਲਾ ਬੋਲ ਦਿੱਤਾ। ਉਸ ਸਮੇਂ ਉੱਥੇ ਭਾਰਤ ਦੇ ਕੇਵਲ 56 ਫੌਜੀ ਜਵਾਨ ਸਨ ਲੇਕਿਨ ਚੀਨ ਦੇ ਹਮਲਾ ਕਰਨ ਵਾਲੇ ਫੌਜੀਆਂ ਦੀ ਗਿਣਤੀ 600 ਸੀ। ਪਹਿਲਾ ਹਮਲਾ ਸਵੇਰੇ ਅੱਠ ਵਜੇ ਕੀਤਾ ਜਦੋਂ ਭਾਰਤੀ ਫੌਜ ਤਿਆਰ ਵੀ ਨਹੀਂ ਸੀ। ਦੂਜਾ ਹਮਲਾ ਸਵੇਰੇ 9.30 ਵਜੇ ਕੀਤਾ ਗਿਆ। ਇਸ ਹਮਲੇ ਵਿੱਚ ਚੀਨ ਨੇ ਮਸ਼ੀਨ ਗੰਨਾਂ ਅਤੇ ਮੋਰਟਾਰ ਨਾਲ ਗੋਲਾਬਾਰੀ ਕੀਤੀ। ਭਾਰਤੀ ਫੌਜ ਨੇ ਆਪਣੇ ਕਮਾਂਡਰਾਂ ਕਿਹਾ ਕਿ ਉਨ੍ਹਾਂ ਨੂੰ ਵੀ ਮਸ਼ੀਨ ਗੰਨਾਂ ਅਤੇ ਮੋਰਟਾਰ ਦਿੱਤੇ ਜਾਣ ਕਿਉਕਿ ਭਾਰਤੀ ਫੌਜ ਕੋਲ ਪੁਰਾਣੇ ਮਾਡਲ ਦੀਆਂ ਰਾਈਫ਼ਲਾਂ ਸਨ। ਲੇਕਿਨ ਭਾਰਤੀ ਫੌਜ ਦੇ ਬ੍ਰਿਗੇਡੀਅਰ ਜੋਹਨ ਡਾਲਵੀ ਨੇ ਕਿਹਾ ਕਿ ਭਾਰਤ ਅਜੇ ਯੁੱਧ ਲੜਨ ਦੀ ਹਾਲਤ ਵਿੱਚ ਨਹੀਂ ਹੈ। ਤੀਜੀ ਵਾਰ ਚੀਨੀ ਫੌਜ ਨੇ ਤਿੰਨਾਂ ਪਾਸਿਆਂ ਤੋਂ ਹਮਲੇ ਸ਼ੁਰੂ ਕਰ ਦਿੱਤੇ। ਭਾਰਤੀ ਫੌਜ ਕੋਲ ਪਿੱਛੇ ਹਟਣ ਦੇ ਬਿਨਾਂ ਕੋਈ ਹੋਰ ਚਾਰਾ ਨਹੀਂ ਸੀ।ਭਾਰਤ ਚੰਗੇ ਹਥਿਆਰਾਂ ਦੀ ਕਮੀਂ ਕਰਕੇ,Man Power ਘੱਟ ਹੋਣ ਕਾਰਨ ਅਤੇ ਸਰਕਾਰ ਦੇ ਗ਼ਲਤ ਫੈਸਲਿਆਂ ਕਾਰਨ 1962 ਦੀ ਲੜਾਈ ਚੀਨ ਤੋਂ ਹਾਰ ਗਿਆ।
ਕੁਲਵੰਤ ਸਿੰਘ ਗੱਗੜਪੁਰੀ