Uncategorized
ਦੇਸ਼ ‘ਚ 24 ਘੰਟਿਆਂ ਦੌਰਾਨ ਕੋਵਿਡ ਦੇ ਆਏ 12,881 ਮਾਮਲੇ, 334 ਮੌਤਾਂ ਹੋਈਆਂ ਦਰਜ

18 ਜੂਨ: ਦੇਸ਼ ਦੇ ਵਿਚ ਕੋਰੋਨਾ ਦੇ ਮਾਮਸਲੇ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਜਿਥੇ ਬੀਤੇ ਦਿਨੀ ਦੇਸ਼ ਦੇ ਵਿਚ 24 ਘੰਟਿਆਂ ਦੌਰਾਨ ਸਭ ਤੋਂ ਵੱਧ ਮੌਤਾਂ ਦਾ ਅੰਕੜਾ ਦਰਜ ਕੀਤਾ ਗਿਆ ਓਥੇ ਹੀ ਅੱਜ ਹੁਣ ਤਾ ਦਾ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਦੱਸ ਦਈਏ ਬੀਤੇ 24 ਘੰਟਿਆਂ ਦੌਰਾਨ ਕੋਵਿਡ ਦੇ ਕੁੱਲ 12,881 ਮਾਮਲੇ ਸਾਹਮਣੇ ਆਏ ਹਨ ਜਦੋਕਿ ਮੌਤਾਂ ਦਾ ਅੰਕੜਾ 334 ਦਰਜ ਕੀਤਾ ਗਿਆ।
ਇਸਦੇ ਨਾਲ ਹੀ ਭਾਰਤ ਦੇ ਵਿਚ ਕੋਵਿਡ ਨਾਲ ਸੰਕ੍ਰਮਣ ਪੀੜਤ ਦੀ ਗਿਣਤੀ 3 ਲੱਖ 66 ਹਜ਼ਾਰ 946 ਹੋ ਗਏ ਹਨ ਜਿਨ੍ਹਾਂ ਵਿਚੋਂ 194325 ਲੋਕੀ ਠੀਕ ਹੋ ਚੁਕੇ ਹਨ ਜਦਕਿ ਹੁਣ ਵੀ ਇਨ੍ਹਾਂ ਵਿੱਚੋ 160384 ਪੀੜਤਾਂ ਜੇਰੇ ਇਲਾਜ ਹਨ।