India
ਭਾਰਤ ‘ਚ ਕੋਰੋਨਾ ਦੇ 1.5 ਲੱਖ ਤੋਂ ਵੀ ਵੱਧ ਹੋਏ ਮਸਾਲੇ

ਦੇਸ਼ ‘ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 1.5 ਲੱਖ ਤੋਂ ਵੀ ਪਾਰ ਹੋ ਚੁੱਕਿਆ ਹੈ। ਸਿਹਤ ਮਹਿਕਮਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਹੁਣ ਦੇਸ਼ ‘ਚ ਕੁੱਲ ਮਰੀਜ਼ਾਂ ਦੀ ਗਿਣਤੀ 1 ਲੱਖ 51 ਹਜ਼ਾਰ 767 ਹੋ ਚੁੱਕੀ ਹੈ ਜਦਕਿ 4 ਹਜ਼ਾਰ 337 ਲੋਕਾਂ ਦੀ ਮੌਤ ਹੋ ਚੁਕੀ ਹੈ।
ਇਹਨਾ ਵਿੱਚੋ 64 ਹਜ਼ਾਰ 425 ਲੋਕ ਠੀਕ ਹੋ ਚੁਕੇ ਹਨ। ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 6 ਹਜ਼ਾਰ 387 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 170 ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ।
ਦੇਸ਼ ਵਿੱਚ ਅਜੇ ਵੀ ਐਕਟਿਵ ਕੇਸ 83 ਹਜ਼ਾਰ ਤੋਂ ਵਧ ਮਾਮਲੇ ਹਨ।
Continue Reading