Corona Virus
ਭਾਰਤ 55 ਦੇਸ਼ਾਂ ਨੂੰ ਕਰ ਰਿਹਾ ਹੈ Hydroxychloroquine ਸਪਲਾਈ
ਜਦੋਂ ਤੋਂ ਕੋਰੋਨਾ ਦਾ ਕਹਿਰ ਸ਼ੁਰੂ ਹੋਇਆ ਹੈ ਵੱਖ ਵੱਖ ਦੇਸ਼ਾਂ ਵਿੱਚ ਮਾਹਿਰਾਂ ਵੱਲੋਂ ਇਸ ਦੀ ਦਵਾਈ ਲਈ ਲਗਾਤਾਰ ਖੋਜ ਕੀਤੀ ਜਾ ਰਹੀ ਹੈ।
ਅਨੁਮਾਨ ਲਗਾਇਆ ਜਾ ਰਿਹਾ ਹੈ ਕਿ Hydroxychloroquine ਕੋਰੋਨਾ ਦੇ ਇਲਾਜ਼ ਵਿੱਚ ਕਾਰਗਾਰ ਸਾਬਿਤ ਹੋਵੇਗੀ।
ਜਿਕਰਯੋਗ ਹੈ ਕਿ ਕਈ ਦੇਸ਼ਾਂ ਵਿੱਚ ਕੁਨੀਨ ਦੀਆਂ ਗੋਲੀਆਂ ‘ਤੇ ਬੈਨ ਲਾਇਆ ਹੋਇਆ ਹੈ ਅਤੇ ਇਹ ਭਾਰਤ ਵਿੱਚ ਤਿਆਰ ਕੀਤੀਆਂ ਜਾਂਦੀਆਂ ਹਨ। ਇਸ ਲਈ ਕਈ ਦੇਸ਼ਾਂ ਨੇ ਭਾਰਤ ਤੋਂ Hydroxychloroquine ਦੀ ਮੰਗ ਕੀਤੀ ਹੈ। ਜਿਨ੍ਹਾਂ ਵਿੱਚ ਯੂਨਾਈਟਿਡ ਸਟੇਟ ਅਮਰੀਕਾ ਵੀ ਸ਼ਾਮਿਲ ਹੈ।
ਭਾਰਤ 55 ਦੇਸ਼ਾਂ ਨੂੰ ਇਹ ਦਵਾਈ ਸਪਲਾਈ ਕਰ ਰਿਹਾ ਹੈ ਜਿਸ ਵਿੱਚ ਯੂਨਾਈਟਿਡ ਸਟੇਟ ਅਮਰੀਕਾ, ਯੂਨਾਈਟਿਡ ਕਿੰਗਡਮ, ਫਰਾਂਸ, ਰਸ਼ੀਆ, ਅਫਗਾਨਿਸਤਾਨ, ਭੂਟਾਨ, ਬੰਗਲਾਦੇਸ਼, ਨੇਪਾਲ, ਸ਼੍ਰੀਲੰਕਾ, ਅਤੇ ਕਈ ਹੋਰ ਦੇਸ਼ ਸ਼ਾਮਿਲ ਹਨ।