India
ਭਾਰਤੀ ਫ਼ੌਜੀਆਂ ਨੂੰ Facebook ਸਣੇ 89 ਐਪਸ ਹਟਾਉਣ ਦੇ ਆਦੇਸ਼
- ਸੂਚਨਾ ਲੀਕ ਹੋਣ ਦਾ ਵਧੀਆ ਖ਼ਤਰਾ
- ਭਾਰਤੀ ਫ਼ੌਜੀਆਂ ਨੂੰ 89 ਐਪਸ ਹਟਾਉਣ ਲਈ ਕਿਹਾ
- ਐਪਸ ਨੂੰ ਹਟਾਉਣ ਲਈ 15 ਜੁਲਾਈ ਦੀ ਸਮਾਂ ਕੀਤਾ ਤੈਅ
- ਵੱਟਸਐਪ , ਟੈਲੀਗ੍ਰਾਮ, ਯੂਟਿਊਬ ਤੇ ਟਵਿੱਟਰ ‘ਤੇ ਨਹੀਂ ਰੋਕ
09 ਜੁਲਾਈ : ਚੀਨ ਨਾਲ ਚੱਲ ਰਹੇ ਤਣਾਅ ਕਾਰਨ ਪਹਿਲਾ ਭਾਰਤ ਸਰਕਾਰ ਨੇ 59 ਐਪਸ ‘ਤੇ ਬੈਨ ਲਗਾ ਦਿੱਤਾ ਤੇ ਹੁਣ ਸੂਚਨਾ ਲੀਕ ਹੋਣ ਦੇ ਮਾਮਲੇ ‘ਚ ਭਾਰਤੀ ਫੌਜ ਨੇ ਆਪਣੇ ਜਵਾਨਾਂ/ ਅਧਿਕਾਰੀਆਂ ਨਾਲ ਆਪਣੇ-ਆਪਣੇ ਸਮਾਰਟਫੋਨ ਨਾਲ ਟਿੱਕਟੋਕ, ਫੇਸਬੁੱਕ, ਇੰਸਟਾਗ੍ਰਾਮ ਸਮੇਤ 89 ਐਪਸ ਨੂੰ ਡਲੀਟ ਕਰਨ ਨੂੰ ਕਿਹਾ ਹੈ। ਫੌਜ ਨੇ ਇਹ ਕਦਮ ਇਸ ਲਈ ਉਠਾਇਆ ਹੈ ਤਾਂ ਜੋ ਸੂਚਨਾਵਾਂ ਨੂੰ ਲੀਕ ਹੋਣ ਤੋਂ ਰੋਕਿਆ ਜਾ ਸਕੇ। ਫੌਜ ਨੇ ਫੌਜੀਆਂ ਨੂੰ ਇੰਨ੍ਹਾਂ ਐਪਸ ਨੂੰ ਹਟਾਉਣ ਲਈ 15 ਜੁਲਾਈ ਦੀ ਸਮਾਂ ਤੈਅ ਕੀਤਾ ਹੈ।
ਫੌਜੀਆਂ ਨੂੰ ਡੇਅਲੀ ਹੰਟ, ਟਿੰਡਰ, ਕਾਉਚਸਰਫ਼ਿੰਗ ਵਰਗੇ ਡੇਟਿੰਗ ਐਪਸ ਨੂੰ ਵੀ ਹਟਾਉਣ ਦੇ ਨਿਰਦੇਸ਼ ‘ਤੇ ਗਏ ਹਨ। ਉਨ੍ਹਾਂ ਨੇ ਵਟਸਐਪ, ਟੈਲੀਗ੍ਰਾਮ, ਸਿੰਗਨਲ, ਯੂਟਿਊਬ ਤੇ ਟਵਿੱਟਰ ਦੀ ਵਰਤੋਂ ਦੀ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਨੂੰ ਇਹ ਨਿਰਦੇਸ਼ ਦਿੱਤਾ ਗਿਆ ਹੈ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਆਪਣੀ ਫੌਜ ਦੇ ਪਿਛੋਕੜ ਨੂੰ ਉਜਾਗਰ ਨਹੀਂ ਕਰਨਾ ਹੈ।
ਭਾਰਤੀ ਫੌਜ ਨੇ ਜਿਨ੍ਹਾਂ 89 ਐਪਸ ਨੂੰ ਬੈਨ ਕੀਤਾ ਉਨ੍ਹਾਂ ‘ਚੋਂ ਮੈਸੇਜਿੰਗ, ਪਲੇਟਫਾਰਮ, ਵੀਡੀਓ ਹੋਸਟਿੰਗ, ਕੰਟੈਂਟ ਸ਼ੇਅਰਿੰਗ, ਵੈਬ ਬ੍ਰਾਊਜ਼ਰ, ਵੀਡਓ ਐਂਡ ਲਾਈਵ ਸਟ੍ਰੀਮਿੰਗ, ਯੂਟੀਲਿਟੀ ਐਪਸ, ਗੇਮਿੰਗ ਐਪਸ, ਈ-ਕਾਮਰਸ, ਆਨਲਾਈਨ ਬੁੱਕ ਰੀਡਿੰਗ ਐਪਸ ਤੇ ਨਿਊਜ ਐਪਸ ਵੀ ਸ਼ਾਮਲ ਹੈ। ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਵੀ ਸੂਚਨਾਵਾਂ ਨੂੰ ਲੀਕ ਹੋਣ ਤੋਂ ਰੋਕਣ ਲਈ ੫੯ ਚੀਨੀ ਐਪਸ ਨੂੰ ਬੈਨ ਕੀਤਾ ਸੀ। ਸਰਕਾਰ ਨੇ ਇੰਨ੍ਹਾਂ ਚੀਨੀ ਐਪਸ ‘ਤੇ ਆਈਟੀ ਐਕਟ 2000 ਤਹਿਤ ਬੈਨ ਲਾਇਆ ਸੀ। ਭਾਰਤੀ ਸੁਰੱਖਿਆ ਏਜੰਸੀਆਂ ਨੇ ਚੀਨੀ ਐਪਸ ਦੀ ਲਿਸਟ ਤਿਆਰ ਕਰ ਕੇ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਇਨ੍ਹਾਂ ਨੂੰ ਬੈਨ ਕੀਤਾ ਜਾਵੇ ਜਾਂ ਫਿਰ ਲੋਕਾਂ ਤੋਂ ਇਨ੍ਹਾਂ ਐਪਸ ਨੂੰ ਮੋਬਾਈਲ ਤੋਂ ਹਟਾਉਣ ਲਈ ਕਿਹਾ ਜਾਵੇ। ਇਸ ਦੇ ਪਿੱਛੇ ਇਹ ਮੰਨਣਾ ਸੀ ਕਿ ਚੀਨ ਇਨ੍ਹਾਂ ਐਪਸ ਰਾਹੀਂ ਭਾਰਤੀ ਡਾਟਾ ਹੈਕ ਕਰ ਸਕਦਾ ਹੈ।