India
ਭਾਰਤੀ ਮੁੱਕੇਬਾਜ਼ੀ ਲਈ ਵੱਡੀ ਪ੍ਰਾਪਤੀ, ਸਿਮਰਨਜੀਤ ਕੌਰ ਸਹਿਤ 9 ਮੁੱਕੇਬਾਜ਼ ਓਲੰਪਿਕ qualify
ਸਿਮਰਨਜੀਤ ਕੌਰ ਨੂੰ ਮਿਲਿਆ ਸਿਲਵਰ, ਸੁਖਬੀਰ ਬਾਦਲ ਵਲੋਂ 1 ਲੱਖ ਦੇਣ ਦਾ ਐਲਾਨ
ਭਾਰਤ ਦੇ ਕੁੱਲ 9 ਮੁੱਕੇਬਾਜ਼ਾਂ ਦਾ 2020 ਵਿਚ ਟੋਕੀਓ ਚ ਹੋਣ ਵਾਲਿਆਂ ਓਲੰਪਿਕ ਖੇਡਾਂ ਲਈ qualify ਕਰਨਾ ਇੱਕ ਵੱਡੀ ਕਾਮਯਾਬੀ ਹੈ। ਇਸ ਤੋਂ ਪਹਿਲਾਂ 2012 ਲੰਡਨ ਓਲੰਪਿਕ ਚ 8 ਮੁੱਕੇਬਾਜ਼ ਭਾਰਤ ਵਲੋਂ ਖੇਡਾਂ ਵਿਚ ਸ਼ਾਮਿਲ ਹੋਏ ਸਨ।
ਬੁਧਵਾਰ ਨੂੰ ਪੰਜਾਬ ਦੀ ਸਿਮਰਨਜੀਤਕੌਰ ਫਾਈਨਲ ਹਾਰਨ ਦੇ ਬਾਵਜੂਦ ਸਿਲਵਰ ਮੈਡਲ ਲੈਣ ਅਤੇ ਓਲੰਪਿਕ ਚ qualify ਕਰਨ ਚ ਕਾਮਯਾਬ ਰਹੀ। ਸਿਮਰਨਜੀਤ ਦੀ ਇਸ ਪ੍ਰਾਪਤੀ ਤੋਂ ਬਾਅਦ ਅਕਾਲੀ ਦਲ ਪ੍ਰਧਾਨ ਨੇ ਇਕ ਲੱਖ ਦੇ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਬੁਧਵਾਰ ਨੂੰ 63 ਕਿੱਲੋ ਕੈਟੇਗਰੀ ਚ ਮਨੀਸ਼ ਕੌਸ਼ਿਕ ਨੇ ਫਾਈਨਲ ਜਿੱਤ ਕੇ ਭਾਰਤ ਦਾ 9ਵਾਂ qualifier ਬਣਨ ਦਾ ਮਾਣ ਹਾਸਲ ਕੀਤਾ।