Punjab
ਕੈਨੇਡਾ ‘ਚ ਭਾਰਤੀ ਡਿਪਲੋਮੈਟ ਸੁਰੱਖਿਅਤ ਨਹੀਂ..

7ਅਕਤੂਬਰ 2023: ਕੈਨੇਡਾ-ਭਾਰਤ ਵਿਵਾਦ ਦਰਮਿਆਨ ਕੈਨੇਡੀਅਨ ਸਰਕਾਰ ਹਰ ਕੋਸ਼ਿਸ਼ ਦੇ ਬਾਵਜੂਦ ਖਾਲਿਸਤਾਨੀ ਸਮਰਥਕਾਂ ਨੂੰ ਰੋਕਣ ‘ਚ ਨਾਕਾਮ ਰਹੀ ਹੈ। ਕੈਨੇਡਾ ਵਿੱਚ ਭਾਰਤੀ ਡਿਪਲੋਮੈਟ ਸੁਰੱਖਿਅਤ ਨਹੀਂ ਹਨ। ਖਾਲਿਸਤਾਨ ਪੱਖੀ ਕੱਟੜਪੰਥੀ ਹੁਣ ਭਾਰਤੀ ਡਿਪਲੋਮੈਟਾਂ ਨੂੰ ਮਾਰਨਾ ਚਾਹੁੰਦੇ ਹਨ। ਕੈਨੇਡਾ ਸਰਕਾਰ ਦੀ ਬੇਨਤੀ ਦੇ ਬਾਵਜੂਦ ਖਾਲਿਸਤਾਨੀ ਸਮਰਥਕਾਂ ਨੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਤੋਂ ਵਿਵਾਦਿਤ ਪੋਸਟਰ ਅਜੇ ਤੱਕ ਨਹੀਂ ਹਟਾਇਆ।
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਖਾਲਿਸਤਾਨੀ ਸਮਰਥਕ 3 ਭਾਰਤੀ ਡਿਪਲੋਮੈਟਾਂ ਦੇ ਕਤਲ ਦੀ ਮੰਗ ਕਰਦੇ ਪੋਸਟਰ ਲਗਾ ਰਹੇ ਹਨ। ਇਹ ਡਿਪਲੋਮੈਟ ਹਨ ਸੰਜੇ ਕੁਮਾਰ ਵਰਮਾ (ਹਾਈ ਕਮਿਸ਼ਨਰ), ਮਨੀਸ਼ (ਕੌਂਸਲ ਜਨਰਲ) ਅਤੇ ਅਪੂਰਵਾ ਸ਼੍ਰੀਵਾਸਤਵ (ਕੌਂਸਲ ਜਨਰਲ)। ਸਰਕਾਰ ਦੇ ਕਹਿਣ ਦੇ ਬਾਵਜੂਦ ਉਸ ਨੇ ਮੁੜ ਗੁਰਦੁਆਰੇ ਵਿੱਚ ਪੋਸਟਰ ਲਗਾ ਦਿੱਤੇ ਹਨ। ਇਹ ਉਹੀ ਗੁਰਦੁਆਰਾ ਹੈ, ਜਿਸ ਦਾ ਪ੍ਰਧਾਨ ਅੱਤਵਾਦੀ ਹਰਦੀਪ ਸਿੰਘ ਨਿੱਝਰ ਸੀ। ਇਸ ਗੁਰਦੁਆਰੇ ਦੇ ਸਾਹਮਣੇ ਹਰਦੀਪ ਸਿੰਘ ਨਿੱਝਰ ਦਾ ਕਤਲ ਕਰ ਦਿੱਤਾ ਗਿਆ ਸੀ। ਕਾਲਕਾ-ਸ਼ਿਮਲਾ ਰੇਲਵੇ ਲਾਈਨ ‘ਤੇ ਵਧੇਗੀ ਟਰੇਨਾਂ ਦੀ ਰਫ਼ਤਾਰ, ਰੇਲਵੇ ਬੋਰਡ ਤਿਆਰ ਕਰ ਰਿਹਾ ਹੈ ਨਵੇਂ ਕੋਚ