India
ਭਾਰਤ ਦਾ ਬਜਟ 2025: ਕਿਹੜਾ-ਕਿਹੜਾ ਸਮਾਨ ਹੋਇਆ ਸਸਤਾ?

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਲੋਕ ਸਭਾ ‘ਚ ਵਿੱਤੀ ਸਾਲ 2025-26 ਲਈ ਆਪਣਾ ਲਗਾਤਾਰ ਅੱਠਵਾਂ ਬਜਟ ਪੇਸ਼ ਕੀਤਾ। ਲਗਾਤਾਰ 8ਵਾਂ ਬਜਟ ਪੇਸ਼ ਕਰ ਰਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਹ ਦੇਸ਼ ਦੀਆਂ ਉਮੀਦਾਂ ਦਾ ਬਜਟ ਹੈ। ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਅਸੀਂ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਹਾਂ। ਬਜਟ ‘ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਟੀਵੀ ਅਤੇ ਮੋਬਾਇਲ ਫੋਨ ਸਸਤੇ ਹੋਣਗੇ। ਹੋਰ ਕੀ ਕੁੱਝ ਸਮਾਨ ਹੋਇਆ ਸਸਤਾ ਦੇਖੋ ਇਸ ਪ੍ਰਕਾਰ ਹੈ।
ਕੀ-ਕੀ ਹੋਵੇਗਾ ਸਸਤਾ
ਲੈਦਰ ਤੋਂ ਬਣਿਆ ਸਮਾਨ ਸਸਤਾ ਹੋਵੇਗਾ
ਇਲੈਕਟ੍ਰਾਨਿਕ ਸਾਮਾਨ ਸਸਤਾ ਹੋ ਜਾਵੇਗਾ
ਮੋਬਾਈਲ ਫੋਨ ਅਤੇ ਮੋਬਾਈਲ ਬੈਟਰੀਆਂ ਸਸਤੀਆਂ ਹੋ ਜਾਣਗੀਆਂ।
ਇਲੈਕਟ੍ਰਿਕ ਕਾਰਾਂ ਸਸਤੀਆਂ ਹੋਣਗੀਆਂ।
ਭਾਰਤ ‘ਚ ਬਣੇ ਕੱਪੜੇ ਸਸਤੇ ਹੋਣਗੇ
LCD, LED ਸਸਤੀਆਂ ਹੋਣਗੀਆਂ
ਕੈਂਸਰ ਦੀਆਂ ਦਵਾਈਆਂ ਸਸਤੀਆਂ ਹੋਣਗੀਆਂ
6 ਜੀਵਨ ਰੱਖਿਅਕ ਦਵਾਈਆਂ ਸਸਤੀਆਂ ਹੋਣਗੀਆਂ।
82 ਸਾਮਾਨਾਂ ਤੋਂ ਸੈੱਸ ਹਟਾਇਆ ਜਾਵੇਗਾ।