Connect with us

National

ਇਕ ਘੰਟੇ ‘ਚ ਦਸ ਲੱਖ ਪੌਦੇ ਲਾਉਣ ਦਾ ਭਾਰਤ ਦੇ ਨਾਂ ਪੌਦੇ ਲਾਉਣ ਦਾ ਵਿਸ਼ਵ ਰਿਕਾਰਡ

Published

on

green india

ਭਾਰਤ ‘ਚ ਗ੍ਰੀਨ ਇੰਡੀਆ ਚੈਲੇਂਜ ਤਹਿਤ ਆਦਿਲਾਬਾਦ ਜ਼ਿਲ੍ਹੇ ‘ਚ ਇਕ ਘੰਟੇ ‘ਚ ਦਸ ਲੱਖ ਪੌਦੇ ਲਾ ਕੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ‘ਚ ਆਪਣਾ ਨਾਂ ਦਰਜ ਕਰਵਾਉਣ ਲਈ ਇਕ ਵਿਸ਼ਾਲ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਰਾਜ ਸਭਾ ਮੈਂਬਰ ਜੋਗਿਨੀਪੱਲੀ ਸੰਤੋਸ਼ ਕੁਮਾਰ ਦੀ ਪਹਿਲ ਗ੍ਰੀਨ ਇੰਡੀਆ ਚੈਲੇਂਜ ਦੁਆਰਾ ਇਹ ਆਯੋਜਿਤ ਕੀਤਾ ਗਿਆ ਸੀ। ਸਵੈ ਸੇਵਕਾਂ ਨੇ ਪੂਰੇ ਖੇਤਰ ਨੂੰ ਦਸ ਖੇਤਰਾਂ ‘ਚ ਵੰਡਿਆ ਹੈ ਜਿੱਥੇ 30,000 ਤੋਂ ਜ਼ਿਆਦਾ ਤੇਲੰਗਾਨਾ ਰਾਸ਼ਟਰ ਕਮੇਟੀ ਦੇ ਮੈਂਬਰਾਂ ਤੇ ਸਥਾਨਕ ਲੋਕਾਂ ਨੇ ਹਿੱਸਾ ਲਿਆ। ਰਾਜ ਸਭਾ ਮੈਂਬਰ ਸੰਤੋਸ਼ ਕੁਮਾਰ ਨੇ ਚਾਰ ਸਾਲ ਪਹਿਲਾਂ ਇਕ ਗ੍ਰੀਨ ਇੰਡੀਆ ਚੈਲੇਂਜ ਮੁਹਿੰਮ ਸ਼ੁਰੂ ਕੀਤੀ ਸੀ। ਇਸ ਮੁਹਿੰਮ ਤਹਿਤ ਕਰੋੜਾਂ ਪੌਦੇ ਲਾਏ ਗਏ ਹਨ। ਦੁਰਗਾਨਗਰ ‘ਚ 200 ਏਕੜ ਤੋਂ ਜ਼ਿਆਦਾ ‘ਚ ਫੈਲੇ ਜੰਗਲ ਖੇਤਰ ‘ਚ ਮਿਆਵਾਕੀ ਮਾਡਲ ਦੇ ਮਾਧਿਅਮ ‘ਚ ਪੰਜ ਲੱਖ ਪੌਦੇ ਲਾਏ ਗਏ। 60 ਮਿੰਟ ‘ਚ ਆਲਿਦਾਬਾਦ ਗ੍ਰਾਮੀਣ ਬੇਲਾ ਮੰਡਲ ‘ਚ ਦੋ ਲੱਖ ਪੌਦੇ, ਸ਼ਹਿਰੀ ਖੇਤਰ ਦੇ 45 ਘਰਾਂ ‘ਚ 180000 ਪੌਦੇ ਲਾਏ ਗਏ। ਸਵੈ-ਸੇਵਕਾਂ ਨੇ ਆਰ ਤੇ ਬੀ ਰੋਡ ਦੇ ਦੋਵੇਂ ਪਾਸੇ 1,20,000 ਪੌਦੇ ਲਾਏ ਹਨ। ਇਸ ਮੌਕੇ ‘ਤੇ ਬੋਲਦੇ ਹੋਏ ਤੇਲੰਗਾਨਾ ਦੇ ਵਣ-ਵਾਤਾਵਰਨ ਇੰਦਰ ਕਰਨ ਰੇਡੀ ਨੇ ਕਿਹਾ ਮਹਾਮਾਰੀ ਨੇ ਸਾਰੇ ਵਾਤਾਵਰਨ ਤੇ ਜਲਵਾਯੂ ਦੀ ਸੁਰੱਖਿਆ ਦੇ ਮਹੱਤਵ ਦਾ ਅਹਿਸਾਸ ਕਰਵਾਇਆ ਹੈ। ਅਸੀਂ ਕਈ ਚੁਣੌਤੀਆਂ ਦੇ ਪ੍ਰਤੀ ਸੰਵੇਦਨਸ਼ੀਲ ਹੋ ਸਕਦੇ ਹਨ। ਵੰਡਰ ਬੁੱਕ ਆਫ ਰਿਕਾਰਡਜ਼ ਨੇ ਦੁਰਗਾ ਨਗਰ ਖੇਤਰ ‘ਚ ਪੌਦੇ ਲਾਉਣ ਤੋਂ ਬਾਅਦ ਪ੍ਰਬੰਧਕਾਂ ਨੂੰ ਪ੍ਰਸ਼ੰਸਾ ਪੱਤਰ ਦਿੱਤਾ। ਸਭ ਤੋਂ ਜ਼ਿਆਦਾ ਪੌਦੇ ਲਾਉਣ ਦਾ ਰਿਕਾਰਡ ਪਹਿਲਾਂ ਤੁਰਕੀ ਕੋਲ ਸੀ। ਜਿਸ ਨੇ 2019 ‘ਚ 3 ਲੱਖ 3 ਹਜ਼ਾਰ ਪੌਦੇ ਲਾ ਕੇ ਇਹ ਰਿਕਾਰਡ ਆਪਣੇ ਕੀਤਾ ਸੀ।