Punjab
ਕੇਸਰੀ ਫ਼ਿਲਮ ਤੋਂ ਪ੍ਰਭਾਵਿਤ ਹੋ ਕੇ ਇੱਕ ਬੱਚੇ ਨੇ ਬਣਾ ਦਿੱਤਾ ਸਾਰਾਗੜ੍ਹੀ ਦਾ ਮਾਡਲ
ਸਾਰਾਗੜ੍ਹੀ ਦੇ ਸ਼ਹੀਦਾਂ ਦੇ 123 ਸਾਲਾਂ ਯਾਦ ਵਿੱਚ ਸਾਰਾਗੜ੍ਹੀ ਸਰਾਂ ਦਾ ਮਾਡਲ

ਸਾਰਾਗੜ੍ਹੀ ਦੇ ਸ਼ਹੀਦਾਂ ਦੇ 123 ਸਾਲਾਂ ਯਾਦ ਵਿੱਚ ਸਾਰਾਗੜ੍ਹੀ ਸਰਾਂ ਦਾ ਮਾਡਲ
ਅੰਮ੍ਰਿਤਸਰ ਦੇ ਬੱਚੇ ਨੇ ਕਾਗਜ਼ ਪੇਪਰ ਦਾ ਬਣਾਇਆ ਮਾਡਲ
ਕੇਸਰੀ ਫ਼ਿਲਮ ਤੋਂ ਪ੍ਰਭਾਵਿਤ ਹੋ ਕੇ ਬਣਾਇਆ ਮਾਡਲ
ਅੰਮ੍ਰਿਤਸਰ,12 ਸਤੰਬਰ:(ਗੁਰਪ੍ਰੀਤ ਰਾਜਪੂਤ) ਅੱਜ ਦੇ ਦਿਨ 12 ਸਤੰਬਰ 1897 ਨੂੰ ਸਾਰਾਗੜ੍ਹੀ ਦੇ 21 ਬਹਾਦੁਰ ਸਿੱਖਾਂ ਨੇ 10000 ਅਫ਼ਗਾਨਾ ਵਿਰੁੱਧ ਜੰਗ ਲੜੀ ਸੀ। ਉਹਨਾਂ ਦੀ ਬਹਾਦੁਰੀ ਦੀ ਸਾਰੀ ਦੁਨੀਆਂ ਮਿਸਾਲ ਦਿੰਦੀ ਹੈ। ਬਾਲੀਵੁੱਡ ਵਿੱਚ ਇਹਨਾਂ 21 ਸਿੱਖਾਂ ਤੇ ਕੇਸਰੀ ਨਾਮ ਦੀ ਫ਼ਿਲਮ ਦਾ ਨਿਰਮਾਣ ਵੀ ਹੋਇਆ ਹੈ।
ਬਾਲੀਵੁੱਡ ਦੀ ਇਸ ਹਿੰਦੀ ਫ਼ਿਲਮ ਕੇਸਰੀ ਤੋਂ ਪ੍ਰਭਾਵਿਤ ਹੋਏ ਅੰਮ੍ਰਿਤਸਰ ਦੇ ਰਹਿਣ ਵਾਲੇ ਇੱਕ ਛੋਟੇ ਬੱਚੇ ਅਮ੍ਰਿਤਪਾਲ ਸਿੰਘ ਵੱਲੋਂ ਸਾਰਾਗੜ੍ਹੀ ਦੇ 21 ਸ਼ਹੀਦਾਂ ਦੀ ਯਾਦ ਵਿੱਚ ਪੇਪਰ ਦੀ ਮਦਦ ਨਾਲ ਸਾਰਾਗੜ੍ਹੀ ਸਰਾਂ ਅਤੇ 21 ਸ਼ਹੀਦਾਂ ਦਾ ਮਾਡਲ ਤਿਆਰ ਕੀਤਾ।ਇਸ ਸੋਹਣੀ ਕਲਾਂ ਕਾਰਨ ਬੱਚੇ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ। ਬੱਚੇ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਅੱਜ 12 ਸਤੰਬਰ 2020 ਨੂੰ ਪੂਰੇ 123 ਸਾਲ ਹੋ ਚੁੱਕੇ ਹਨ ਅਤੇ ਜਿਨ੍ਹਾਂ ਦੀ ਸ਼ਹੀਦੀ ਤੋਂ ਪ੍ਰੇਰਿਤ ਹੋ ਕੇ ਉਸ ਨੇ ਸਾਰਾਗੜ੍ਹੀ-ਸਰਾਂ ਦਾ ਕਾਗਜ਼ ਦਾ ਮਾਡਲ ਤਿਆਰ ਕੀਤਾ ਹੈ ਜੋ ਕਿ ਸਾਰਾਗੜ੍ਹੀ ਸਰਾਂ ਦੇ ਵਰਗਾ ਦਿਸਦਾ ਹੈ। ਬੱਚੇ ਅਮ੍ਰਿਤਪਾਲ ਨੇ ਦੱਸਿਆ ਕਿ ਉਹ ‘ਕੇਸਰੀ ਫ਼ਿਲਮ’ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ
ਉਸ ਨੇ ਕੇਸਰੀ ਫ਼ਿਲਮ 30 ਤੋਂ 40 ਵਾਰ ਦੇਖੀ ਅਤੇ ਫਿਲਮ ਦੇਖ ਕੇ 21 ਸ਼ਹੀਦਾਂ ਦੀ ਸ਼ਹਦਤ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਇੱਕ ਕਾਗਜ਼ ਦਾ ਮਾਡਲ ਤਿਆਰ ਕਰ ਦਿੱਤਾ ਬੱਚੇ ਨੇ ਦੱਸਿਆ ਕਿ ਉਸ ਦੇ ਪਿਤਾ ਵੀ ਇੱਕ ਪੇਪਰ ਆਰਟਿਸਟ ਹੈ ਤੇ ਆਪਣੇ ਪਿਤਾ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਵੀ ਸੋਚਿਆ ਕਿ ਉਹ ਪੇਪਰ ਨਾਲ ਕੁਝ ਵੱਖਰਾ ਕਰੇ, ਜਿਸ ਤੋਂ ਬਾਅਦ ਉਸ ਨੇ ਸਾਰਾਗੜ੍ਹੀ ਸਰਾਂ ਦਾ ਪੇਪਰ ਦਾ ਮਾਡਲ ਬਣਾ ਦਿੱਤਾ।
Continue Reading