National
International Pop Singer ਜਸਟਿਨ ਬੀਬਰ ਦੇ ਘਰ ਗੂੰਜੀਆਂ ਕਿਲਕਾਰੀਆਂ
ਪੌਪ ਸਟਾਰ ਸਿੰਗਰ ਜਸਟਿਨ ਬੀਬਰ ਦੇ ਘਰ ਕਿਲਕਾਰੀਆਂ ਗੂੰਜੀਆਂ ਹਨ। ਉਹ ਪਿਤਾ ਬਣ ਗਏ ਹਨ। ਜਸਟਿਨ ਦੀ ਪਤਨੀ ਹੇਲੀ ਬੀਬਰ ਨੇ ਬੇਟੇ ਨੂੰ ਜਨਮ ਦਿੱਤਾ ਹੈ। ਇਹ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰੇਕ ਦਿੱਤੀ ਹੈ ।
ਜਸਟਿਨ ਦੀ ਪਤਨੀ ਹੈਲੀ ਬੀਬਰ ਨੇ ਬੇਟੇ ਨੂੰ ਜਨਮ ਦਿੱਤਾ ਹੈ। ਇਸ ਜੋੜੇ ਨੇ ਆਪਣੇ ਨਵਜੰਮੇ ਬੱਚੇ ਦੀ ਪਹਿਲੀ ਝਲਕ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਜਸਟਿਨ ਅਤੇ ਹੇਲੀ ਨੇ ਵਿਆਹ ਦੇ ਛੇ ਸਾਲ ਬਾਅਦ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ। ਜਸਟਿਨ ਨੇ ਇਸ ਸਾਲ ਮਈ ‘ਚ ਪ੍ਰਸ਼ੰਸਕਾਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਸੀ ਕਿ ਉਹ ਅਤੇ ਹੈਲੀ ਜਲਦ ਹੀ ਮਾਤਾ-ਪਿਤਾ ਬਣਨ ਵਾਲੇ ਹਨ।
ਜਸਟਿਨ ਬੀਬਰ ਅਤੇ ਹੇਲੀ ਦਾ ਵਿਆਹ ਸਾਲ 2018 ਵਿੱਚ ਹੋਇਆ ਸੀ। ਹੁਣ ਦੋਹਾਂ ਦੀ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਹੋ ਗਿਆ ਹੈ। ਬੇਟੇ ਦੇ ਰੂਪ ‘ਚ ਜੋੜੇ ਦੇ ਘਰ ਖੁਸ਼ੀ ਨੇ ਦਸਤਕ ਦਿੱਤੀ ਹੈ। ਜਸਟਿ ਨ ਨੇ ਇਕ ਇੰਸਟਾਗ੍ਰਾਮ ਪੋਸਟ ਰਾਹੀਂ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ। ਬੱਚੇ ਦਾ ਨਾਂ ਵੀ ਦੱਸਿਆ ਗਿਆ ਹੈ। ਜਸਟਿਨ ਦੁਆਰਾ ਸ਼ੇਅਰ ਕੀਤੀ ਗਈ ਤਸਵੀਰ ਵਿੱਚ ਬੱਚੇ ਦੇ ਪੈਰ ਨਜ਼ਰ ਆ ਰਹੇ ਹਨ। ਇਸ ਦੇ ਨਾਲ ਲਿਖਿਆ ਹੈ, ‘ਸਾਡੇ ਘਰ ਵਿੱਚ ਤੁਹਾਡਾ ਸੁਆਗਤ ਹੈ, ਬੇਬੀ’। ਜਸਟਿਨ ਨੇ ਬੱਚੇ ਦਾ ਨਾਂ ਜੈਕ ਬਲੂਜ਼ ਬੀਬਰ ਰੱਖਿਆ ਹੈ।
ਜਸਟਿਨ ਅਤੇ ਹੇਲੀ ਦੇ ਪ੍ਰਸ਼ੰਸਕ ਉਨ੍ਹਾਂ ਦੇ ਘਰ ਛੋਟੇ ਮਹਿਮਾਨ ਦੇ ਆਉਣ ਦੀ ਖਬਰ ਸੁਣ ਕੇ ਬਹੁਤ ਖੁਸ਼ ਹਨ। ਪੋਸਟ ‘ਤੇ ਕਮੈਂਟ ਬਾਕਸ ‘ਚ ਹਰ ਕੋਈ ਵਧਾਈ ਦੇ ਰਿਹਾ ਹੈ। ਬੱਚੇ ਦੇ ਨਾਂ ਦੀ ਤਾਰੀਫ ਵੀ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਜਸਟਿਨ ਅਤੇ ਹੇਲੀ ਅਸੀਂ ਤੁਹਾਡੇ ਲਈ ਬਹੁਤ ਖੁਸ਼ ਹਾਂ। ਅਸੀਂ ਜਾਣਦੇ ਹਾਂ ਕਿ ਤੁਸੀਂ ਇੱਕ ਸ਼ਾਨਦਾਰ ਮਾਪੇ ਬਣੋਗੇ। ਪ੍ਰਮਾਤਮਾ ਤੁਹਾਡੇ ਪਰਿਵਾਰ ਦੀ ਹਮੇਸ਼ਾ ਰੱਖਿਆ ਕਰੇ। ਯੂਜ਼ਰਸ ਲਿਟਲ ਜੈਕ ‘ਤੇ ਕਾਫੀ ਪਿਆਰ ਦੇ ਰਹੇ ਹਨ।