India
ਇਸਲਾਮਾਬਾਦ ਪੁਲਿਸ ਨੇ ਤਿੰਨ ਦਿਨਾਂ ‘ਚ ਅੰਨੇ ਕਤਲ ਦੀ ਗੁਥੀ ਸੁਲਝਾਈ

ਅੰਮ੍ਰਿਤਸਰ,9 ਜੂਨ : 6 ਜੂਨ ਨੂੰ ਥਾਣਾਂ ਇਸਲਾਮਾਬਾਦ ਹੇਠ ਆਂਉਦੇ ਇਲਾਕਾ ਕਿਸ਼ਨ ਕੋਟ ਦੇ ਇਕ ਰਮੇਸ਼ ਕੁਮਾਰ ਨਾਮੀ ਵਿਆਕਤੀ ਦੇ ਹੋਏ ਅੰਨੇ ਕਤਲ ਦੀ ਗੁਥੀਸੁਲਝਾਅ ਲਏ ਜਾਣ ਦਾ ਦਾਅਵਾ ਕਰਦਿਆ ਥਾਣਾਂ ਇਸਲਾਮਾਬਾਦ ਦੇ ਐਸ.ਐਚ.ਓ ਇੰਸ: ਅਨਿਲ ਕੁਮਾਰ ਨੇ ਦੱਸਿਆ ਕਿ ਰਮੇਸ਼ ਕੁਮਾਰ ਉਰਫ ਵਿੱਕੀ ਪੁੱਤਰ ਨੈਤਮਸੀਹ ਵਾਸੀ ਨੀਵੀ ਅਬਾਦੀ ਦੇ ਹੋਏ ਕਤਲ ਤੋ ਬਾਅਦ ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ, ਏ.ਡੀ.ਸੀ.ਪੀ ਸ: ਹਰਜੀਤ ਸਿੰਘ ਧਾਲੀਵਾਲ ਅਤੇ ਏ.ਸੀ.ਪੀਸ: ਨਰਿੰਦਰ ਸਿੰਘ ਤੋ ਮਿਲੇ ਨਿਰਦੇਸ਼ਾ ਤੇ ਕਾਰਵਾਈ ਕਰਦਿਆ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਸਾਰੇ ਵਿਆਕਤੀਆ ਨੂੰ ਉਨਾਂ ਵਲੋ ਕਤਲ ਦੌਰਾਨ ਵਰਤੀ ਸਬਜੀਕੱਟਣ ਵਾਲੀ ਛਰੀ ਤੇ ਪਿਲਰ ਸਮੇਤ ਕਾਬੂ ਕਰ ਲਿਆ ਗਿਆ ਹੈ।
ਇਕ ਪੱਤਰਕਾਰ ਸੰਮੇਲਨ ਦੌਰਾਨ ਉਨਾਂ ਨੇ ਦੱਸਿਆ ਕਿ ਕਤਲ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਕੋਈ ਹੋਰ ਨਹੀ ਸਗੋ ਮ੍ਰਿਤਕ ਦੇ ਦੋਸਤ ਹੀ ਨਿਕਲੇ ਹਨ।ਜਿੰਨਾ ਨੇਕਤਲ ਕਰਨ ਤੋ ਪਹਿਲਾ ਮ੍ਰਿਤਕ ਨਾਲ ਸ਼ਰਾਬ ਪੀਤੀ ਤੇ ਫਿਰ ਉਸ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਅੱਗ ਲਗਾਕੇ ਸਬੂਤ ਮਿਟਾਉਣ ਦੀ ਕੋਸ਼ਿਸ ਕਰਕੇ ਫਰਾਰ ਹੋਗਏ । ਸ੍ਰੀ ਅਨਿਲ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਭੈਣ ਨੇ ਉਨਾਂ ਪਾਸ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਸਦਾ ਭਰਾ ਵਿੱਕੀ ਜੋਕਿ ਘਰ ਵਿੱਚ ਹੀਆਰਟੀਫੀਸ਼ੀਅਲ ਜਿਊਲਰੀ ਬਨਾਉਣ ਦਾ ਕੰਮ ਕਰਦਾ ਸੀ ਤੇ ਉਸ ਨੇ ਸੰਜੀਵ ਕੁਮਾਰ ਵਾਸੀ ਅਦਰਸ਼ ਨਗਰ, ਵਰਿੰਦਰ ਕੁਮਾਰ ਵਿਕੀ ਇਸਲਾਮਾਬਾਦ, ਪਵਨਕੁਮਾਰ ਉਰਫ ਬਬਲਾ ਵਾਸੀ ਹਰੀਪੁਰਾ ਪਾਸੋ ਪੈਸੇ ਲੈਣੇ ਸਨ, ਜਿਸ ਸਬੰਧੀ ਉਸ ਨੇ ਦੱਸਿਆ ਸੀ ਕਿ ਇਹ ਖਤਰਨਾਕ ਕਿਸਮ ਦੇ ਵਿਆਕਤੀ ਹਨ ਅਤੇ ਮੇਰਾ ਕਦੇ ਵੀਨੁਕਸਾਨ ਕਰ ਸਕਦੇ ਹਨ।
ਜਿਸ ਅਧਾਰ ‘ਤੇ ਜਦ ਪੁਲਿਸ ਨੇ ਮ੍ਰਿਤਕ ਦੀ ਭੈਣ ਵਲੋ ਵਰਨਣ ਕੀਤੇ ਉਕਤ ਸਾਰੇ ਵਿਆਕਤੀਆਂ ਨੂੰ ਹਿਰਾਸਤ ਵਿੱਚ ਲੈਕੇ ਪੁਛਗਿਛ ਕੀਤੀ ਤਾਂ ਉਨਾ ਨੇ ਮੰਨਿਆ ਕਿਕਤਲ ਤੋ ਪਹਿਲਾਂ ਉਨਾ ਨੇ ਮ੍ਰਿਤਕਦੇ ਘਰ ਸ਼ਰਾਬ ਪੀਤੀ ਤੇ ਭੰਗੜੇ ਵੀ ਪਾਏ ਕਿਉਕਿ ਉਸਦੇ ਘਰ ਵਾਲੇ ਕਿਧਰੇ ਗਏ ਹੋਏ ਸਨ। ਇੰਸ: ਅਨਿਲ ਕੁਮਾਰ ਨੇ ਦੱਸਿਆਕਿ ਸ਼ਰਾਬ ਪੀਕੇ ਦੋਸ਼ੀਆ ਨੇ ਜਦ ਮ੍ਰਿਤਕ ਤੋ ਹੋਰ ਪੈਸਿਆ ਦੀ ਮੰਗ ਕੀਤੀ ਤਾਂ ਉਸ ਵਲੋ ਪਹਿਲਾ ਲਏ ਪੈਸਿਆ ਦੀ ਮੰਗ ਕਰਨ ਤੇ ਉਨਾਂ ਦਾ ਤਤਕਾਰ ਇਸ ਹੱਦ ਤੱਕਵੱਧ ਗਿਆ ਕਿ ਉਨਾ ਨੇ ਫਲ ਸਬਜੀਆ ਕੱਟਣ ਵਾਲੀਆ ਛੁਰੀਆ ਤੇ ਪਿੱਲਰਾ ਨਾਲ ਉਸਦਾ ਕਤਲ ਕਰਕੇ ਪਿਛਲੇ ਕਮਰੇ ਵਿੱਚ ਲਿਜਾਅ ਕੇ ਅੱਗ ਲਗਾਉਣ ਤੋਬਾਅਦ ਥ੍ਰੀਵੀਲਰ ਤੇ ਫਰਾਰ ਹੋ ਗਏ , ਜਿਸ ਨੂੰ ਵੀ ਮ੍ਰਿਤਕਾਂ ਸਮੇਤ ਕਬਜੇ ਵਿੱਚ ਲੈ ਲਿਆ ਗਿਆ ਹੈ।