Punjab
ਜੇਲ੍ਹ ‘ਚ ਬੰਦ ਜਗਦੀਸ਼ ਭੋਲੇ ਨੂੰ ਮਿਲੀ ਜ਼ਮਾਨਤ

ਪੰਜਾਬ ਦੇ ਬਹੁ-ਚਰਚਿਤ ਭੋਲਾ ਡਰੱਗ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਡੀ.ਐਸ.ਪੀ. ਜਗਦੀਸ਼ ਸਿੰਘ ਭੋਲਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਮੋਹਾਲੀ ਦੀ ਅਦਾਲਤ ਨੇ ਉਕਤ ਮਾਮਲੇ ਵਿੱਚ ਮੁਲਜ਼ਮ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਸੀ।
ਕੀ ਸੀ ਮਾਮਲਾ ?
ਇਸ ਮਾਮਲੇ ਵਿੱਚ, ਪਿਛਲੇ ਸਾਲ, ਮੋਹਾਲੀ ਦੀ ਇੱਕ ਅਦਾਲਤ ਨੇ ਸਾਬਕਾ ਡੀਐਸਪੀ ਜਗਦੀਸ਼ ਸਿੰਘ ਭੋਲਾ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਜ਼ਿਕਰਯੋਗ ਹੈ ਕਿ ਸਾਲ 2019 ਵਿੱਚ ਸੀਬੀਆਈ ਨੇ ਜਗਦੀਸ਼ ਸਿੰਘ ਭੋਲਾ ਨੂੰ 2013 ਦੇ ਕਰੋੜਾਂ ਰੁਪਏ ਦੇ ਡਰੱਗ ਰੈਕੇਟ ਵਿੱਚ ਦੋਸ਼ੀ ਠਹਿਰਾਇਆ ਸੀ। ਜਗਦੀਸ਼ ਸਿੰਘ ਭੋਲਾ ਇੱਕ ਅੰਤਰਰਾਸ਼ਟਰੀ ਪਹਿਲਵਾਨ ਸੀ ਅਤੇ ਉਸਨੂੰ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਵਿੱਚ ਡੀਐਸਪੀ ਦੀ ਨੌਕਰੀ ਦਿੱਤੀ ਸੀ, ਪਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ਤੋਂ ਬਾਅਦ ਉਸਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ।
ਸ਼ਰਤਾਂ ਨਾਲ ਜ਼ਮਾਨਤ ਕੀਤੀ ਮਨਜ਼ੂਰ
ਜਗਦੀਸ਼ ਭੋਲਾ ਦੀ ਜ਼ਮਾਨਤ ਅਦਾਲਤ ਨੇ ਕੁਝ ਸ਼ਰਤਾਂ ਨਾਲ ਮਨਜ਼ੂਰ ਕੀਤੀ ਹੈ।
- 5 ਲੱਖ ਦਾ ਭਰਨਾ ਪਵੇਗਾ ਜ਼ਮਾਨਤੀ ਬਾਂਡ
- ਹਰ ਮਹੀਨੇ ਠਾਣੇ ਭਰਨੀ ਹੋਵੇਗੀ ਹਾਜ਼ਰੀ
- ਟ੍ਰਾਇਲ ਕੋਰਟ ‘ਚ ਪਾਸਪੋਰਟ ਜਮ੍ਹਾਂ ਕਰਵਾਉਣ ਦੇ ਆਦੇਸ਼
- 100 ਬੂਟੇ ਲਗਾਉਣ ਦੀ ਜਨਤਕ ਸੇਵਾ ਕਰਨ ਦੇ ਹੁਕਮ
- ਸ਼ਰਤਾਂ ਦੀ ਉਲੰਘਣਾ ‘ਤੇ ਜ਼ਮਾਨਤ ਹੋ ਸਕਦੀ