India
ਜਲਾਲਾਬਾਦ ਦੇ ਵਿਧਾਇਕ ਰਮਿੰਦਰ ਆਵਲਾਂ ਦੇ ਗੰਨਮੈਨ ਤੇ ਹਮਲਾਵਰਾਂ ਨੇ ਸਰਵਿਸ ਰਿਵਾਲਵਰ ਖੋਹ ਕੇ ਚਲਾਈ ਗੋਲੀ

30 ਮਾਰਚ : ਅੱਜ ਦੁਪਹਿਰ ਜਲਾਲਾਬਾਦ ਅਤੇ ਕਾਂਗਰਸੀ ਵਿਧਾਇਕ ਰਮਿੰਦਰ ਆਵਲਾਂ ਦੇ ਗਨਮੈਨ ਦਾ ਸਰਕਾਰੀ ਰਿਵਾਲਵਰ ਖੋਹਕੇ ਉਸ ਉਪਰ ਹਮਲਾ ਕਰ ਦਿੱਤਾ ਗਿਆ।ਜਿਸ ਵਿੱਚ ਵਿਧਾਇਕ ਦੇ ਗਨਮੈਨ ਗੰਭੀਰ ਉੱਪ ਜ਼ਖ਼ਮੀ ਹੋ ਗਿਆ ਜਿਸਨੂੰ ਗੁਰੂਹਰਸਾਏ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਇਲਾਜਲਈ ਸਿਵਲ ਹਸਪਤਾਲ ਵਿੱਚ ਦਾਖਲ ਵਿਧਾਇਕ ਰਮਿੰਦਰ ਆਵਲਾ ਦੇ ਗੰਨਮੈਨ ਅਮਨਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਘਰ ਰੋਟੀ ਖਾਣ ਜਾਰਿਹਾ ਸੀ ਕਿ ਰਸਤੇ ਵਿੱਚ ਕੁਝ ਵਿਅਕਤੀ ਬੈਠੇ ਹੋਏ ਸਨ ਜੋ ਉਸ ਨੂੰ ਦੇਖ ਕੇ ਡਰ ਗਏ ਅਤੇ ਉਸ ਤੋਂ ਬਾਅਦ ਉਨ੍ਹਾਂ ਵਿਅਕਤੀਆਂ ਨੇ ਉਸ ਨੂੰ ਰੋਕਿਆ ਤਾਂ ਸਾਰੇਰਿਵਾਲਵਰ ਖੋਹ ਲਿਆ ਅਤੇ ਉਸ ਉਪਰ ਹਮਲਾ ਕਰ ਦਿੱਤਾ । ਇਸ ਵੱਧ ਵਿੱਚ ਡੀਐਸਪੀ ਭੁਪਿੰਦਰ ਸਿੰਘ ਦੱਸਿਆ ਕਿ ਵਿਧਾਇਕ ਰਮਿੰਦਰ ਆਵਲਾ ਦੇ ਗੰਨਮੈਨਤੇ ਹਮਲਾ ਕਰਨ ਵਾਲੇ ਦੋ ਵਿਅਕਤੀਆਂ ਨੂੰ ਗਿਫ਼ਤਾਰ ਕਰਕੇ ਉਨ੍ਹਾਂ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ਼ ਕਰ ਲਿਆ ਗਿਆ ਹੈ ।