punjab
ਜਲੰਧਰ: ਪੁਲਿਸ ਕ੍ਰਾਈਮ ਟੀਮ ਨੂੰ ਵੱਡੀ ਮਿਲੀ ਕਾਮਯਾਬੀ

ਜਲੰਧਰ : ਜਲੰਧਰ ਪੁਲਿਸ ਦੀ ਕ੍ਰਾਈਮ ਟੀਮ ਨੂੰ ਅੱਜ ਵੱਡੀ ਸਫਲਤਾ ਮਿਲੀ ਹੈ। ਜਾਣਕਾਰੀ ਮੁਤਾਬਕ ਪੁਲਿਸ ਦੀ ਕ੍ਰਾਈਮ ਟੀਮ ਨੇ 9 ਜਨਵਰੀ ਨੂੰ ਕਾਰੋਬਾਰੀ ਪੁਨੀਤ ਆਹੂਜਾ ਤੋਂ ਲੁੱਟੀ ਗਈ ਕਾਰ ਦੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਖਿਡੌਣਾ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ। ਹਾਲਾਂਕਿ ਇਕ ਹੋਰ ਦੋਸ਼ੀ ਜ਼ਖਮੀ ਦੱਸਿਆ ਜਾ ਰਿਹਾ ਹੈ, ਜਿਸ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਜ਼ਖ਼ਮੀ ਮੁਲਜ਼ਮਾਂ ’ਤੇ ਲਗਾਤਾਰ ਨਜ਼ਰ ਰੱਖੀ ਹੋਈ ਹੈ।
ਇਸ ਮਾਮਲੇ ਦਾ ਖੁਲਾਸਾ ਅੱਜ ਏ.ਡੀ.ਸੀ.ਪੀ ਇਨਵੈਸਟੀਗੇਸ਼ਨ ਹਰਪਾਲ ਸਿੰਘ ਰੰਧਾਵਾ ਨੇ ਕੀਤਾ ਅਤੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਹਰਸ਼ਬੀਰ ਸਿੰਘ ਉਰਫ ਹਰਸ਼ ਵਾਸੀ ਮੋਹਾਲੀ, ਰਾਜ ਕਰਨ ਸਿੰਘ ਉਰਫ ਬੰਟੀ ਵਾਸੀ ਅੰਮ੍ਰਿਤਸਰ ਅਤੇ ਉਨ੍ਹਾਂ ਦਾ ਤੀਜਾ ਸਾਥੀ ਅੰਮ੍ਰਿਤਸਰ ਤੋਂ ਬੱਸ ਰਾਹੀਂ ਜਲੰਧਰ ਆਏ ਸਨ ਅਤੇ ਘਟਨਾ ਨੂੰ ਅੰਜਾਮ ਦਿੱਤਾ। ਹਾਲਾਂਕਿ ਤਿੰਨੋਂ ਮੁਲਜ਼ਮ ਪੁਲਿਸ ਦੇ ਦਬਾਅ ਤੋਂ ਘਬਰਾ ਕੇ ਉਸੇ ਦਿਨ ਕਾਰ ਛੱਡ ਕੇ ਲੁਕ ਗਏ। ਮੁਲਜ਼ਮਾਂ ਨੂੰ ਅੱਜ ਸੀਸੀਟੀਵੀ ਅਤੇ ਤਕਨੀਕੀ ਤੌਰ ’ਤੇ ਟਰੇਸ ਕਰਕੇ ਫੜ ਲਿਆ ਗਿਆ।
ਜਾਣਕਾਰੀ ਅਨੁਸਾਰ ਮੁਲਜ਼ਮ ਨਸ਼ੇ ਦੇ ਆਦੀ ਹਨ ਪਹਿਲਾਂ ਵੀ ਅਜਿਹੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਦੂਜੇ ਪਾਸੇ ਹਰਸ਼ਬੀਰ ਸਿੰਘ ਦਾ ਪਰਿਵਾਰ ਕੈਨੇਡਾ ਵਿਚ ਹੈ ਅਤੇ ਉਹ ਕਾਨਵੈਂਟ ਸਕੂਲ ਵਿਚ ਪੜ੍ਹਿਆ ਹੈ