Punjab
ਜਲੰਧਰ ਪੱਛਮੀ ਜ਼ਿਮਨੀ ਚੋਣ ‘ਚ ਆਪ ਦੇ ਮੋਹਿੰਦਰ ਭਗਤ ਦੀ ਹੂੰਝਾ ਫੇਰ ਜਿੱਤ
JALANDHAR BY ELECTION RESULT : ਜਲੰਧਰ ਪੱਛਮੀ ਵਿਧਾਨ ਸਭਾ ਸੀਟ ‘ਤੇ ਹੋਈ ਜ਼ਿਮਨੀ ਚੋਣ ਦਾ ਨਤੀਜਾ ਅੱਜ ਐਲਾਨਿਆ ਜਾਵੇਗਾ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਗਈ ਸੀ। ਜਲੰਧਰ ਪੱਛਮੀ ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ ਲਈ 10 ਜੁਲਾਈ ਨੂੰ ਵੋਟਿੰਗ ਹੋਈ ਸੀ । ਸ਼ਾਮ 6 ਵਜੇ ਤੱਕ 51.30 ਫੀਸਦੀ ਵੋਟਿੰਗ ਹੋ ਚੁੱਕੀ ਸੀ। ਜ਼ਿਮਨੀ ਚੋਣ ਵਿੱਚ ਕੁੱਲ 15 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਅੱਜ ਹੋ ਜਾਵੇਗਾ ।
ਇਸ ਸੀਟ ’ਤੇ ‘ਆਪ’ ਵੱਲੋਂ ਮੋਹਿੰਦਰ ਭਗਤ, ਭਾਜਪਾ ਵੱਲੋਂ ਸ਼ੀਤਲ ਅੰਗੁਰਾਲ, ਅਤੇ ਕਾਂਗਰਸ ਵੱਲੋਂ ਸੁਰਿੰਦਰ ਕੌਰ ਅਤੇ ਸ਼੍ਰੋਮਣੀ ਅਕਾਲੀ ਅਕਾਲੀ ਦਲ ਵੱਲੋਂ ਸੁਰਜੀਤ ਕੌਰ ਚੋਣ ਮੈਦਾਨ ਵਿੱਚ ਹਨ।
ਪੰਜਾਬ ਦੀ ਜਲੰਧਰ ਪੱਛਮੀ ਵਿਧਾਨ ਸਭਾ ਸੀਟ ‘ਤੇ ਹੋਈ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਕੁਝ ਸਮੇਂ ਵਿੱਚ ਰੁਝਾਨ ਉਭਰਨਾ ਸ਼ੁਰੂ ਹੋ ਜਾਵੇਗਾ।ਹੁਣ ਤੱਕ ਵੋਟਾਂ ਦੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਪਹਿਲੇ ਨੰਬਰ ‘ਤੇ ਹਨ । ਕਾਂਗਰਸ ਦੇ ਉਮੀਦਵਾਰ ਸੁਰਿੰਦਰ ਕੌਰ ਦੂਸਰੇ ਨੰਬਰ ‘ਤੇ ਹਨ| ਤੀਸਰੇ ਨੰਬਰ ‘ਤੇ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਹਨ|
ਵੋਟਾਂ ਦੀ ਗਿਣਤੀ
ਪੰਜਵੇਂ ਪੜਾਅ ਦੀ ਗਿਣਤੀ
ਪੰਜਵੇਂ ਪੜਾਅ ਦੀ ਗਿਣਤੀ ਦੌਰਾਨ ਮੋਹਿੰਦਰ ਭਗਤ ਨੂੰ 15000 ਦੀ ਲੀਡ
ਦੂਜੇ ਨੰਬਰ ‘ਤੇ ਕਾਂਗਰਸ ਦੀ ਬੀਬੀ ਸੁਰਿੰਦਰ ਕੌਰ 15,000 ਵੋਟਾਂ ਨਾਲ ਪਿੱਛੇ
ਤੀਜੇ ਨੰਬਰ ‘ਤੇ ਭਾਜਪਾ ਦੇ ਸ਼ੀਤਲ ਅੰਗੂਰਾਲ 18794 ਵੋਟਾਂ ਨਾਲ ਪਿੱਛੇ
ਛੇਵੇਂ ਪੜਾਅ ਦੀ ਗਿਣਤੀ
ਛੇਵੇਂ ਪੜਾਅ ਦੀ ਗਿਣਤੀ ਦੌਰਾਨ ਮੋਹਿੰਦਰ ਭਗਤ ਨੂੰ 27168 ਦੀ ਲੀਡ
ਦੂਜੇ ਨੰਬਰ ‘ਤੇ ਕਾਂਗਰਸ ਦੀ ਬੀਬੀ ਸੁਰਿੰਦਰ ਕੌਰ 9204 ਵੋਟਾਂ
ਤੀਜੇ ਨੰਬਰ ‘ਤੇ ਭਾਜਪਾ ਦੇ ਸ਼ੀਤਲ ਅੰਗੂਰਾਲ 6557 ਵੋਟਾਂ
ਸੱਤਵੇਂ ਪੜਾਅ ਦੀ ਗਿਣਤੀ
ਸੱਤਵੇਂ ਪੜਾਅ ਦੀ ਗਿਣਤੀ ਦੌਰਾਨ ਮੋਹਿੰਦਰ ਭਗਤ ਨੂੰ 30999 ਦੀ ਲੀਡ
ਦੂਜੇ ਨੰਬਰ ‘ਤੇ ਕਾਂਗਰਸ ਦੀ ਬੀਬੀ ਸੁਰਿੰਦਰ ਕੌਰ 10221 ਵੋਟਾਂ ਨਾਲ
ਤੀਜੇ ਨੰਬਰ ‘ਤੇ ਭਾਜਪਾ ਦੇ ਸ਼ੀਤਲ ਅੰਗੂਰਾਲ 8860 ਵੋਟਾਂ ਨਾਲ
ਅੱਠਵੇਂ ਪੜਾਅ ਦੀ ਗਿਣਤੀ
ਅੱਠਵੇਂ ਪੜਾਅ ਦੀ ਗਿਣਤੀ ਦੌਰਾਨ ਮੋਹਿੰਦਰ ਭਗਤ ਨੂੰ 34709 ਦੀ ਲੀਡ
ਦੂਜੇ ਨੰਬਰ ‘ਤੇ ਕਾਂਗਰਸ ਦੀ ਬੀਬੀ ਸੁਰਿੰਦਰ ਕੌਰ 11469 ਵੋਟਾਂ
ਤੀਜੇ ਨੰਬਰ ‘ਤੇ ਭਾਜਪਾ ਦੇ ਸ਼ੀਤਲ ਅੰਗੂਰਾਲ 10355 ਵੋਟਾਂ
ਨੌਵੇਂ ਪੜਾਅ ਦੀ ਗਿਣਤੀ
ਨੌਵੇਂ ਪੜਾਅ ਦੀ ਗਿਣਤੀ ਦੌਰਾਨ ਮੋਹਿੰਦਰ ਭਗਤ ਨੂੰ 38568 ਦੀ ਲੀਡ
ਦੂਜੇ ਨੰਬਰ ‘ਤੇ ਕਾਂਗਰਸ ਦੀ ਬੀਬੀ ਸੁਰਿੰਦਰ ਕੌਰ 12581 ਵੋਟਾਂ
ਤੀਜੇ ਨੰਬਰ ‘ਤੇ ਭਾਜਪਾ ਦੇ ਸ਼ੀਤਲ ਅੰਗੂਰਾਲ 12566 ਵੋਟਾਂ
ਦੱਸਵੇਂ ਪੜਾਅ ਦੀ ਗਿਣਤੀ
ਦੱਸਵੇਂ ਪੜਾਅ ਦੀ ਗਿਣਤੀ ਦੌਰਾਨ ਮੋਹਿੰਦਰ ਭਗਤ ਨੂੰ 42007 ਦੀ ਲੀਡ
ਦੂਜੇ ਨੰਬਰ ‘ਤੇ ਕਾਂਗਰਸ ਦੀ ਬੀਬੀ ਸੁਰਿੰਦਰ ਕੌਰ 13727 ਵੋਟਾਂ
ਤੀਜੇ ਨੰਬਰ ‘ਤੇ ਭਾਜਪਾ ਦੇ ਸ਼ੀਤਲ ਅੰਗੂਰਾਲ 14403 ਵੋਟਾਂ
ਗਿਆਰਵੇਂ ਪੜਾਅ ਦੀ ਗਿਣਤੀ
ਗਿਆਰਵੇਂ ਪੜਾਅ ਦੀ ਗਿਣਤੀ ਦੌਰਾਨ ਮੋਹਿੰਦਰ ਭਗਤ ਨੂੰ 46064 ਦੀ ਲੀਡ
ਦੂਜੇ ਨੰਬਰ ‘ਤੇ ਕਾਂਗਰਸ ਦੀ ਬੀਬੀ ਸੁਰਿੰਦਰ ਕੌਰ 14668 ਵੋਟਾਂ
ਤੀਜੇ ਨੰਬਰ ‘ਤੇ ਭਾਜਪਾ ਦੇ ਸ਼ੀਤਲ ਅੰਗੂਰਾਲ 15393 ਵੋਟਾਂ
12ਵੇਂ ਪੜਾਅ ਦੀ ਗਿਣਤੀ
12 ਪੜਾਅ ਦੀ ਗਿਣਤੀ ਦੌਰਾਨ ਮੋਹਿੰਦਰ ਭਗਤ ਨੂੰ 50711 ਦੀ ਲੀਡ
ਦੂਜੇ ਨੰਬਰ ‘ਤੇ ਭਾਜਪਾ ਦੇ ਸ਼ੀਤਲ ਅੰਗੂਰਾਲ 15709 ਵੋਟਾਂ
ਤੀਜੇ ਨੰਬਰ ‘ਤੇ ਕਾਂਗਰਸ ਦੀ ਬੀਬੀ ਸੁਰਿੰਦਰ ਕੌਰ 16595 ਵੋਟਾਂ
13ਵੇਂ ਪੜਾਅ ਦੀ ਗਿਣਤੀ
13ਵੇਂ ਪੜਾਅ ਦੀ ਗਿਣਤੀ ਦੌਰਾਨ ਮੋਹਿੰਦਰ ਭਗਤ ਨੂੰ 55225
ਦੂਜੇ ਨੰਬਰ ‘ਤੇ ਭਾਜਪਾ ਦੇ ਸ਼ੀਤਲ ਅੰਗੂਰਾਲ 17902 ਵੋਟਾਂ
ਤੀਜੇ ਨੰਬਰ ‘ਤੇ ਕਾਂਗਰਸ ਦੀ ਬੀਬੀ ਸੁਰਿੰਦਰ ਕੌਰ 16738 ਵੋਟਾਂ