Connect with us

National

ਜੰਮੂ-ਕਸ਼ਮੀਰ: ਰਾਜੌਰੀ ‘ਚ ਫੌਜ ‘ਤੇ ਅੱਤਵਾਦੀ ਹਮਲਾ, 4 ਜਵਾਨ ਸ਼ਹੀਦ

Published

on

22 ਦਸੰਬਰ 2023: ਬੀਤੀ ਦਿਨੀ ਯਾਨੀ ਕਿ ਵੀਰਵਾਰ (21 ਦਸੰਬਰ) ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਅੱਤਵਾਦੀਆਂ ਨੇ ਫੌਜ ਦੇ ਦੋ ਵਾਹਨਾਂ ‘ਤੇ ਹਮਲਾ ਕੀਤਾ। ਦੁਪਹਿਰ ਕਰੀਬ 3:45 ਵਜੇ ਹੋਏ ਇਸ ਹਮਲੇ ‘ਚ ਚਾਰ ਜਵਾਨ ਸ਼ਹੀਦ ਹੋ ਗਏ। ਇਸ ਹਾਦਸੇ ‘ਚ ਤਿੰਨ ਜਵਾਨ ਵੀ ਜ਼ਖਮੀ ਹੋਏ ਹਨ। ਫਿਲਹਾਲ ਆਪਰੇਸ਼ਨ ਚੱਲ ਰਿਹਾ ਹੈ।

ਫੌਜ ਦੇ ਅਧਿਕਾਰੀਆਂ ਮੁਤਾਬਕ ਫੌਜੀਆਂ ਅਤੇ ਅੱਤਵਾਦੀਆਂ ਵਿਚਾਲੇ ਆਹਮੋ-ਸਾਹਮਣੇ ਮੁਕਾਬਲਾ ਹੋਇਆ। ਸ਼ਹੀਦ ਹੋਏ ਸੈਨਿਕਾਂ ਵਿੱਚੋਂ ਦੋ ਦੀਆਂ ਲਾਸ਼ਾਂ ਵਿਗੜ ਚੁੱਕੀਆਂ ਮਿਲੀਆਂ ਹਨ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਉਨ੍ਹਾਂ ਵਿਚਕਾਰ ਝਗੜਾ ਹੋਇਆ ਸੀ। ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਅੱਤਵਾਦੀਆਂ ਨੇ ਜਵਾਨਾਂ ਨੂੰ ਸ਼ਹੀਦ ਕੀਤਾ ਅਤੇ ਉਨ੍ਹਾਂ ਦੇ ਹਥਿਆਰ ਲੁੱਟ ਲਏ।

ਸੂਤਰਾਂ ਮੁਤਾਬਕ ਇਹ ਹਮਲਾ ਥਾਨਮੰਡੀ-ਸੁਰਨਕੋਟ ਰੋਡ ‘ਤੇ ਡੇਰਾ ਕੀ ਗਲੀ (ਡੀਕੇਜੀ) ਨਾਂ ਦੇ ਇਲਾਕੇ ‘ਚ ਹੋਇਆ। ਜਵਾਨਾਂ ਨੂੰ ਲੈ ਕੇ ਜਾਣ ਵਾਲੇ ਇਹ ਵਾਹਨ ਸੁਰਨਕੋਟ ਅਤੇ ਬਫਲਿਆਜ ਜਾ ਰਹੇ ਸਨ, ਜਿੱਥੇ ਸੁਰੱਖਿਆ ਬਲਾਂ ਨੇ ਬੁੱਧਵਾਰ ਰਾਤ ਨੂੰ ਅੱਤਵਾਦੀਆਂ ਦੇ ਖਿਲਾਫ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਫੌਜ ਅੱਜ ਆਪਰੇਸ਼ਨ ਵਿੱਚ ਸ਼ਾਮਲ ਸੁਰੱਖਿਆ ਬਲਾਂ ਨਾਲ ਸੰਪਰਕ ਕਰਨ ਵਿੱਚ ਕਾਮਯਾਬ ਰਹੀ, ਜਿਸ ਤੋਂ ਬਾਅਦ ਇੱਥੇ ਵਾਧੂ ਸੁਰੱਖਿਆ ਬਲ ਭੇਜੇ ਜਾ ਰਹੇ ਹਨ।