National
ਜੰਮੂ-ਕਸ਼ਮੀਰ ਬਣਿਆ ਸੈਲਾਨੀਆਂ ਦਾ ਹੌਟਸਪੌਟ,2022 ਦੇ ਅੰਤ ਦੀ ਸਮੀਖਿਆ ਦੇ ਅਨੁਸਾਰ ਅੱਤਵਾਦੀ ਦੀ ਭਾਰੀ ਕਮੀ

ਕੇਂਦਰੀ ਗ੍ਰਹਿ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਹੁਣ ਸੈਲਾਨੀਆਂ ਲਈ ਹੌਟਸਪੌਟ ਬਣ ਗਿਆ ਹੈ ਨਾ ਕਿ ਅੱਤਵਾਦੀਆਂ ਲਈ ਕਿਉਂਕਿ 2022 ਵਿੱਚ ਲਗਭਗ 22 ਲੱਖ ਸੈਲਾਨੀਆਂ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਆਉਣ ਦੀ ਉਮੀਦ ਹੈ। ਮੰਤਰਾਲੇ ਦੁਆਰਾ ਜਾਰੀ ਸਾਲ 2022 ਦੇ ਅੰਤ ਦੀ ਸਮੀਖਿਆ ਦੇ ਅਨੁਸਾਰ, ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਗਤੀਵਿਧੀਆਂ ਵਿੱਚ ਭਾਰੀ ਕਮੀ ਆਈ ਹੈ।ਤੁਹਾਨੂੰ ਦੱਸ ਦਈਏ ਕਿ 2018 ਵਿੱਚ ਜਿੱਥੇ 417 ਮਾਮਲੇ ਸਾਹਮਣੇ ਆਏ ਸਨ, ਉੱਥੇ ਹੀ 2021 ਵਿੱਚ ਇਹ ਘਟ ਕੇ 229 ਹੋ ਗਏ ਹਨ। ਸੁਰੱਖਿਆ ਬਲਾਂ ਦੀ ਸ਼ਹਾਦਤ ਦੇ ਮਾਮਲੇ ‘ਚ ਜਿੱਥੇ 2018 ‘ਚ 91 ਮੌਤਾਂ ਦਰਜ ਕੀਤੀਆਂ ਗਈਆਂ, ਉੱਥੇ ਹੀ 2021 ‘ਚ ਇਹ ਗਿਣਤੀ ਘੱਟ ਕੇ 42 ਰਹਿ ਗਈ।
ਪੱਥਰਬਾਜ਼ੀ ਦੀ ਇੱਕ ਵੀ ਘਟਨਾ ਨਹੀਂ ਆਈ ਸਾਹਮਣੇ
ਰਿਪੋਰਟਾਂ ਅਨੁਸਾਰ ਰਾਜ ਵਿੱਚ ਪੱਥਰਬਾਜ਼ੀ ਦੀ ਇੱਕ ਵੀ ਘਟਨਾ ਨਹੀਂ ਵਾਪਰੀ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਟਿਕਾਊ ਵਿਕਾਸ ਵੱਲ ਵਧ ਰਿਹਾ ਹੈ। ਅੱਤਵਾਦੀ ਘਟਨਾਵਾਂ ‘ਚ ਕਰੀਬ 54 ਫੀਸਦੀ ਦੀ ਕਮੀ ਆਈ ਹੈ।
80,000 ਕਰੋੜ ਦੀ ਲਾਗਤ ਨਾਲ 63 ਪ੍ਰੋਜੈਕਟਾਂ ‘ਤੇ ਕੀਤਾ ਕੰਮ
ਮੰਤਰਾਲੇ ਦੀ ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਵਿਕਾਸ ਪੈਕੇਜ ਦੇ ਤਹਿਤ ਜੰਮੂ-ਕਸ਼ਮੀਰ ‘ਚ 80,000 ਕਰੋੜ ਰੁਪਏ ਦੇ 63 ਪਣਬਿਜਲੀ ਪ੍ਰੋਜੈਕਟਾਂ ‘ਤੇ ਕੰਮ ਕੀਤਾ ਗਿਆ ਹੈ। ਕਿਰੂ ਪ੍ਰੋਜੈਕਟ 4,287 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਾਣ ਅਧੀਨ ਹੈ।