Uncategorized
ਡੌਨ 3 ਫਿਲਮ ‘ਚ ਕਰੀਨਾ ਦੀ ਜਗ੍ਹਾ ਲਵੇਗੀ ਜਾਨ੍ਹਵੀ ਕਪੂਰ

DON 3: ਹੁਣ ਜਾਨ੍ਹਵੀ ਕਪੂਰ ਰਣਵੀਰ ਸਿੰਘ ਦੀ ਬਹੁਤ ਉਡੀਕੀ ਜਾ ਰਹੀ ਫਿਲਮ ‘ਡੌਨ 3’ ‘ਚ ਐਂਟਰੀ ਕਰ ਚੁੱਕੀ ਹੈ, ਜੋ ਕਰੀਨਾ ਦੀ ਥਾਂ ‘ਤੇ ਨਜ਼ਰ ਆਵੇਗੀ। ਖਬਰਾਂ ਹਨ ਕਿ ਉਹ ਫਿਲਮ ‘ਚ ਮਸਾਲੇਦਾਰ ਆਈਟਮ ਗੀਤ ਕਰਦੀ ਨਜ਼ਰ ਆਵੇਗੀ।
ਰਣਵੀਰ ਸਿੰਘ ਦੀ ਫਿਲਮ ਡੌਨ 3 ਨੂੰ ਲੈ ਕੇ ਕਾਫੀ ਚਰਚਾ ਹੈ। ਫਿਲਮ ਨੂੰ ਲੈ ਕੇ ਹਰ ਰੋਜ਼ ਨਵੇਂ ਅਪਡੇਟਸ ਆਉਂਦੇ ਰਹਿੰਦੇ ਹਨ। ਹੁਣ ਇਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਪ੍ਰਸ਼ੰਸਕ ਖੁਸ਼ੀ ਨਾਲ ਝੂਮ ਉੱਠਣਗੇ। ਰਣਵੀਰ ਦੀ ਫਿਲਮ ‘ਚ ਇਕ ਅਜਿਹੀ ਅਭਿਨੇਤਰੀ ਦੀ ਐਂਟਰੀ ਹੋਈ ਹੈ ਜੋ ਕਰੀਨਾ ਕਪੂਰ ਖਾਨ ਦੀ ਜਗ੍ਹਾ ਲੈਣ ਜਾ ਰਹੀ ਹੈ।ਜੀ ਹਾਂ, ਡੌਨ 3 ਲਈ ਸ਼੍ਰੀਦੇਵੀ ਦੀ ਵੱਡੀ ਬੇਟੀ ਜਾਹਨਵੀ ਕਪੂਰ ਨੂੰ ਅਪ੍ਰੋਚ ਕੀਤਾ ਹੈ। ਇਸ ਫਿਲਮ ‘ਚ ਕਿਆਰਾ ਅਡਵਾਨੀ ਵੀ ਨਜ਼ਰ ਆਉਣ ਵਾਲੀ ਹੈ| ਇਸ ਤੋਂ ਇਲਾਵਾ ਜਾਹਨਵੀ ਨੇ ਸਾਊਥ ਦੀ ਇਕ ਹੋਰ ਫਿਲਮ ਸਾਈਨ ਕੀਤੀ ਹੈ, ਜਿਸ ਦਾ ਨਾਂ ਆਰਸੀ 16 ਹੈ। ਸਾਊਥ ਦੇ ਸੁਪਰਸਟਾਰ ਰਾਮ ਚਰਨ ਨਾਲ ਜਾਨ੍ਹਵੀ ਕਪੂਰ ਆਰਸੀ 16 ‘ਚ ਦੋਨੋਂ ਇਕੱਠੇ ਨਜ਼ਰ ਆਉਣਗੇ|