Punjab
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਗਤ ਨਾਮਦੇਵ ਦੇ ਜਨਮ ਦਿਹਾੜੇ ਦੇ ਮੌਕੇ ਤੇ ਸਮੂਹ ਸੰਗਤਾਂ ਨੂੰ ਦਿੱਤੀ ਵਧਾਈ
23 ਨਵੰਬਰ 2203: ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਗਤ ਨਾਮਦੇਵ ਦੇ ਜਨਮ ਦਿਹਾੜੇ ਦੇ ਮੌਕੇ ਤੇ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ ਹੈ| ਓਥੇ ਹੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਭਗਤ ਨਾਮਦੇਵ ਇੱਕ ਮਹਾਨ ਸ਼ਖਸ਼ੀਅਤ ਸਨ।ਭਗਤ ਨਾਮਦੇਵ ਜੀ ਦਾ ਜਨਮ ਮਹਾਰਾਸ਼ਟਰ ਦੇ ਸਿਤਾਰਾ ਜ਼ਿਲ੍ਹੇ ਦੇ ਨਰਸੀ ਬਾਵਣੀ ਪਿੰਡ ਵਿੱਚ ਹੋਇਆ| ਭਗਤ ਨਾਮਦੇਵ ਜੀ ਬਚਪਨ ਤੋਂ ਹੀ ਅਕਾਲ ਪੁਰਖ ਦੇ ਲੜ ਲੱਗ ਗਏ ਸਨ| ਓਥੇ ਹੀ ਉਹਨਾਂ ਇਹ ਵੀ ਕਿਹਾ ਕਿ ਕਿਹਾ ਭਗਤ ਨਾਮਦੇਵ ਜੀ ਨੇ ਜਾਤੀ ਪਾਤੀ ਦਾ ਖੰਡਨ ਕੀਤਾ ਸੀ|
ਕਿ ਭਗਤ ਨਾਮਦੇਵ ਜੀ ਇੱਕ ਐਸੇ ਮਹਾਨ ਸ਼ਖਸ਼ੀਅਤ ਸਨ ਜਿਨਾਂ ਨੇ ਕਿਹਾ ਕਿ ਹਰੀ ਜਿਹੜਾ ਹਰੇਕ ਵਿੱਚ ਵਸਦਾ ਹੈ ਜੇ ਸਭ ਥਾਂ ਤੇ ਮੌਜੂਦ ਹੈ ਓਕੇ ਖਾਸ ਮੁਕਾਮ ਤੇ ਨਹੀਂ ਪਰ ਨਾ ਹੀ ਹਰ ਇੱਕ ਚੀਜ਼ ਰੱਬ ਹੈ ਅਕਾਲ ਪੁਰਖ ਉਹ ਹੈ ਜਿਹੜਾ ਹਰ ਕਨ ਕਨ ਜਰੇ ਜਰੇ ਵਿੱਚ ਬਿਰਾਜਮਾਨ ਹਨ
ਭਗਤ ਨਾਮਦੇਵ ਦੀਆਂ ਮਹਾਨ ਸਿੱਖਿਆਵਾਂ ਉਪਦੇਸ਼ ਅੱਜ ਵੀ ਉਨੇ ਹੀ ਸਾਰਥਕ ਹਨ ਜਿੰਨੇ ਉਸ ਵਕਤ ਸਨ
ਉਨ੍ਹਾਂ ਦੇ ਪਿਤਾ ਦਾ ਨਾਮ ਦਮਸ਼ੇਤ ਅਤੇ ਮਾਤਾ ਦਾ ਨਾਮ ਗੋਨਈ ਦੇਵੀ ਸੀ। ਉਨ੍ਹਾਂ ਦਾ ਪਰਿਵਾਰ ਭਗਵਾਨ ਵਿੱਠਲ ਦਾ ਪੱਕਾ ਸ਼ਰਧਾਲੂ ਸੀ। ਨਾਮਦੇਵ ਦਾ ਵਿਆਹ ਰਾਧਾਬਾਈ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਪੁੱਤਰ ਦਾ ਨਾਂ ਨਰਾਇਣ ਸੀ।
ਸੰਤ ਨਾਮਦੇਵ ਨੇ ਵਿਸੋਬਾ ਖੇਚੜਾ ਨੂੰ ਆਪਣਾ ਗੁਰੂ ਮੰਨ ਲਿਆ। ਉਹ ਸੰਤ ਗਿਆਨੇਸ਼ਵਰ ਦਾ ਸਮਕਾਲੀ ਸੀ ਅਤੇ ਉਸ ਤੋਂ 5 ਸਾਲ ਵੱਡਾ ਸੀ। ਸੰਤ ਗਿਆਨੇਸ਼ਵਰ ਦੇ ਨਾਲ ਸੰਤ ਨਾਮਦੇਵ ਨੇ ਪੂਰੇ ਮਹਾਰਾਸ਼ਟਰ ਦਾ ਦੌਰਾ ਕੀਤਾ, ਭਗਤੀ ਗੀਤ ਰਚੇ ਅਤੇ ਲੋਕਾਂ ਨੂੰ ਬਰਾਬਰੀ ਅਤੇ ਰੱਬ ਪ੍ਰਤੀ ਸ਼ਰਧਾ ਦਾ ਪਾਠ ਪੜ੍ਹਾਇਆ। ਸੰਤ ਗਿਆਨੇਸ਼ਵਰ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਨੇ ਪੂਰੇ ਭਾਰਤ ਦਾ ਦੌਰਾ ਕੀਤਾ। ਉਸਨੇ ਮਰਾਠੀ ਦੇ ਨਾਲ-ਨਾਲ ਹਿੰਦੀ ਵਿੱਚ ਰਚਨਾਵਾਂ ਲਿਖੀਆਂ। ਉਸਨੇ ਅਠਾਰਾਂ ਸਾਲ ਪੰਜਾਬ ਵਿੱਚ ਪ੍ਰਮਾਤਮਾ ਦੇ ਨਾਮ ਦਾ ਪ੍ਰਚਾਰ ਕੀਤਾ।
ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਗਤ ਨਾਮਦੇਵ ਜੀ ਦੀ ਮਹਾਨ ਪਵਿੱਤਰ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਾਮਿਲ ਕੀਤਾ ਹੈ। ਅਤੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਾਣੀ ਵਿੱਚ ਭਗਤ ਨਾਮਦੇਵ ਜੀ ਸਾਡੇ ਅੰਦਰ ਵਸੇ ਹੋਏ ਹਨ ਸਾਨੂੰ ਉਪਦੇਸ਼ ਦੇ ਰਹੇ ਹਨ ਸਾਨੂੰ ਸਿੱਖਿਆਵਾਂ ਦੇ ਰਹੇ ਹਨ ਸਾਨੂੰ ਅਕਾਲ ਪੁਰਖ ਦੇ ਲੜ ਆ ਰਹੇ ਹਨ ਸਾਨੂੰ ਪਖੰਡਾਂ ਵਹਿਮਾਂ ਭਰਮਾਂ ਦਾ ਤਿਆਗ ਕਰਕੇ ਇੱਕ ਦਰਸ਼ਕ ਮਨੁੱਖ ਬਣਨ ਦੀ ਸਿੱਖਿਆ ਦੇ ਰਹੇ ਹਨ। ਇਹ ਭਗਤ ਨਾਮਦੇਵ ਜੀ ਦੀ ਮਹਾਨ ਸ਼ਖਸ਼ੀਅਤ ਹਨ ਉਹਨਾਂ ਦਾ ਜਨਮ ਮਹਾਰਾਸ਼ਟਰ ਦੇ ਸਿਤਾਰਾ ਜ਼ਿਲ੍ੇ ਦੇ ਨਰਸੀ ਬਾਵਣੀ ਪਿੰਡ ਵਿੱਚ ਹੋਇਆ ਸੀ ਉਹਨਾਂ ਬਚਪਨ ਤੋਂ ਹੀ ਅਕਾਲ ਪੁਰਖ ਨਾਲ ਜੁੜਨਾ ਸ਼ੁਰੂ ਕੀਤਾ ਅਤੇ ਅਕਾਲ ਪੁਰਖ ਵਿੱਚ ਜਿਹੜੀ ਅਭੇਦਤਾ ਹੈ ਉਹ ਧਾਰਨ ਕੀਤੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਜਿਹੇ ਮਹਾਨ ਸ਼ਖਸ਼ੀਅਤ ਭਗਤ ਨਾਮਦੇਵ ਜੀ ਦੀਆਂ ਜਨਮ ਦਿਹਾੜੇ ਦੀਆਂ ਸਮੂਹ ਸਿੱਖ ਨਾਵਲ ਸੰਗਤਾਂ ਨੂੰ ਵਧਾਈ ਦਿੰਦਾ ਹਾਂ|