Punjab
ਜੇਸੀਬੀ ਮਾਲਕਾਂ ਅਤੇ ਅਪਰੇਟਰਾਂ ਨੇ ਗੁਰਦਾਸਪੁਰ ਦੇ ਨੈਸ਼ਨਲ ਹਾਈਵੇ ਤੇ ਜੇਸੀਬੀ ਮਸ਼ੀਨਾਂ ਖੜੀਆਂ ਕਰ ਪੰਜਾਬ ਸਰਕਾਰ ਦੇ ਖਿਲਾਫ ਕਿਤਾ ਰੋਸ਼ ਪ੍ਰਦਰਸਨ

ਗੁਰਦਾਸਪੁਰ ਵਿੱਚ ਜੇਸੀਬੀ ਅਪਰੇਟਰਾਂ ਅਤੇ ਮਾਲਕਾਂ ਨੇ ਨੈਸ਼ਨਲ ਹਾਈਵੇ ਤੇ ਆਪਣੀਆਂ ਜੇਸੀਬੀ ਮਸ਼ੀਨਾਂ ਖੜ੍ਹੀਆਂ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਮਾਇਨਿੰਗ ਵਿਭਾਗ ਦੇ ਅਧਿਕਾਰੀ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰ ਉਹਨਾਂ ਊਪਰ ਪਰਚੇ ਦਰਜ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਤਿੰਨ ਫੁੱਟ ਤੱਕ ਮਿੱਟੀ ਪੁੱਟਣ ਦੀ ਇਜਾਜ਼ਤ ਦਿੱਤੀ ਹੈ ਪਰ ਵਿਭਾਗ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਮਿੱਟੀ ਕਹੀਆਂ ਨਾਲ ਪੁੱਟ ਕੇ ਟਰਾਲੀਆਂ ਵਿਚ ਭਰੀ ਜਾਵੇ ਜੋ ਕਿ ਬਿਲਕੁਲ ਅਸੰਭਵ ਹੈ ਉਨ੍ਹਾਂ ਮੰਗ ਕੀਤੀ ਹੈ ਕਿ ਪੁਰਾਣੀ ਪਾਲਿਸੀ ਵਿੱਚ ਬਦਲਾਅ ਕਰਕੇ ਜੇਸੀਬੀ ਅਪਰੇਟਰਾਂ ਨੂੰ ਮਿੱਟੀ ਪੁੱਟਣ ਦੀ ਇਜਾਜ਼ਤ ਦਿੱਤੀ ਜਾਵੇ
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜੇਸੀਬੀ ਅਤੇ ਟਿੱਪਰ ਯੂਨੀਅਨ ਦੇ ਪ੍ਰਧਾਨ ਅਮਰਜੀਤ ਨਾਗਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਇਕ ਪਾਸੇ ਰੁਜ਼ਗਾਰ ਦੇਣ ਦੀ ਗੱਲ ਕਰ ਰਹੀ ਹੈ ਅਤੇ ਦੂਸਰੇ ਪਾਸੇ ਜੋ ਜੇਸੀਬੀ ਅਪਰੇਟਰ ਅਤੇ ਟਿੱਪਰ ਅਪਰੇਟਰ ਹਨ ਉਨ੍ਹਾਂ ਦਾ ਕਾਰੋਬਾਰ ਬੰਦ ਕੀਤਾ ਜਾ ਰਿਹਾ ਹੈ ਅਤੇ ਪੁਰਾਣੀ ਪਾਲਿਸੀ 1957 ਤਹਿਤ ਉਨ੍ਹਾਂ ਦੇ ਉਪਰ ਮਾਮਲੇ ਦਰਜ ਕੀਤੇ ਜਾ ਰਹੇ ਸਰਕਾਰ ਵੱਲੋਂ ਓਹਨਾ ਨੂੰ ਤਿੰਨ ਫੁੱਟ ਮਿੱਟੀ ਪੁੱਟਣ ਦੀ ਆਗਿਆ ਦਿੱਤੀ ਗਈ ਹੈ ਪਰ ਮਾਇਨਿੰਗ ਵਿਭਾਗ ਦੇ ਅਧਿਕਾਰੀਆਂ ਵਲੋ ਕਿਹਾ ਜਾ ਰਿਹਾ ਹੈ ਕਿ ਇਹ ਮਿੱਟੀ ਪੁਰਾਣੀ ਪਾਲਸੀ ਤਹਿਤ ਕਹੀਆਂ ਨਾਲ ਪੁੱਟ ਕੇ ਟਰਾਲੀਆਂ ਵਿਚ ਭਰੀ ਜਾਵੇ ਜੋ ਕਿ ਬਿਲਕੁਲ ਅਸੰਭਵ ਹੈ ਅੱਜ ਦੇ ਮਸ਼ੀਨੀ ਯੁੱਗ ਵਿੱਚ ਕੌਣ ਕਹੀਆਂ ਨਾਲ ਮਿੱਟੀ ਪੁੱਟੇ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੁਰਾਣੀ ਪਾਲਸੀ ਵਿੱਚ ਸੋਧ ਕਰਕੇ ਨਵੀਂ ਪਾਲਸੀ ਤਿਆਰ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਮਸ਼ੀਨਾਂ ਨਾਲ ਮਿੱਟੀ ਪੁੱਟਣ ਦੀ ਇਜਾਜਤ ਦਿੱਤੀ ਜਾਵੇ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਗੌਰ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਨੈਸ਼ਨਲ ਹਾਈਵੇਅ ਨੂੰ ਮੁਕੰਮਲ ਬੰਦ ਕਰਕੇ ਪੱਕਾ ਧਰਨਾ ਦੇਣ ਦੇ ਲਈ ਮਜਬੂਰ ਹੋਣਗੇ