India
1200 KM ਸਾਇਕਲ ਚਲਾ ਆਪਣੇ ਪਿਤਾ ਨੂੰ ਲੇਕਰ ਬਿਹਾਰ ਪਹੁੰਚੀ ਜੋਤੀ ਦੀ ਦੇਸ਼ ਵਿਦੇਸ਼ ਚ ਚਰਚੇ

ਲਾਕਡਾਊਨ ਵਰਗੇ ਮੁਸ਼ਕਿਲ ਘੜੀ ਵਿੱਚ 15 ਸਾਲਾਂ ਜੋਤੀ ਨੇ ਆਪਣੇ ਬਿਮਾਰ ਪਿਤਾ ਨੂੰ 1200 ਕਿਲੋਮੀਟਰ ਸਾਇਕਲ ਤੇ ਬਿਹਾਰ ਆਪਣੇ ਪਿੰਡ ਲੇਕਰ ਪਹੁੰਚੀ। ਜਿਸਦੇ ਬਾਅਦ ਜੋਤੀ ਨੂੰ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ ਟ੍ਰਾਇਲ ਦਾ ਮੌਕਾ ਦਿੱਤਾ ਜਾਵੇਗਾ। ਸੀ.ਐਫ.ਆਈ. ਫੈਡਰੇਸ਼ਨ 15 ਸਾਲਾ ਜਯੋਤੀ ਨੂੰ ਅਗਲੇ ਮਹੀਨੇ ਟ੍ਰਾਇਲ ਲਈ ਬੁਲਾਏਗਾ।
ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਚੇਅਰਮੈਨ ਓਂਕਾਰ ਸਿੰਘ ਨੇ ਵੀਰਵਾਰ ਨੂੰ ਦੱਸਿਆ ਕਿ ਜੇਕਰ ਜਯੋਤੀ ਟ੍ਰਾਇਲ ਪਾਸ ਕਰਦੀ ਹੈ, ਤਾਂ ਉਸ ਨੂੰ ਦਿੱਲੀ ਸਥਿਤ ਆਈ.ਜੀ.ਆਈ. ਸਟੇਡੀਅਮ ਪਰਿਸਰ ‘ਚ ਆਧੁਨਿਕ ਨੈਸ਼ਨਲ ਸਾਈਕਲਿੰਗ ਅਕਾਦਮੀ ‘ਚ ਟਰੇਨੀ ਦੇ ਰੂਪ ‘ਚ ਚੁਣਿਆ ਜਾਵੇਗਾ। ਇਸ ਉੱਤੇ ਜਯੋਤੀ ਨੇ ਕਿਹਾ ” ਮੈਂ ਬਹੁਤ ਖੁਸ਼ ਅਾ ਕਿ ਮੈਨੂੰ ਆਫਰ ਮਿਲਿਆ, ਮੈਂ ਅਗਲੇ ਮਹੀਨੇ ਦਿੱਲੀ ਜਾਵਾਂਗੀ”।
ਦੱਸ ਦਈਏ ਲਾਕਡਾਊਨ ਦੌਰਾਨ ਆਪਣੇ ਬਿਮਾਰ ਪਿਤਾ ਨੂੰ ਸਾਈਕਲ ‘ਤੇ ਬਿਠਾ ਕੇ ਗੁਰੂਗ੍ਰਾਮ ਤੋਂ ਬਿਹਾਰ ਦੇ ਦਰਭੰਗਾ ਜਾਣ ਵਾਲੀ ਜਯੋਤੀ ਦੀ ਚਰਚਾ ਸੱਤ ਸਮੁੰਦਰ ਪਾਰ ਵੀ ਹੋਣ ਲੱਗੀ ਹੈ।

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਟਵੀਟ ਕਰਦਿਆ ਜਯੋਤੀ ਕੁਮਾਰੀ ਬਾਰੇ ਕਿਹਾ ਕਿ 15 ਸਾਲਾ ਜਯੋਤੀ ਕੁਮਾਰੀ ਨੇ ਆਪਣੇ ਜ਼ਖਮੀ ਪਿਤਾ ਨੂੰ ਸਾਈਕਲ ਰਾਹੀਂ ਸੱਤ ਦਿਨਾਂ ‘ਚ 1,200 ਕਿ.ਮੀ. ਦੂਰੀ ਤੈਅ ਕਰਕੇ ਆਪਣੇ ਪਿੰਡ ਲੈ ਗਈ। ਇਸਦੀ ਸਹਿਣਸ਼ਕਤੀ ਅਤੇ ਪਿਆਰ ਦੀ ਇਸ ਬਹਾਦਰੀ ਦੀ ਕਹਾਣੀ ਨੇ ਭਾਰਤੀ ਲੋਕਾਂ ਅਤੇ ਸਾਇਕਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।