Connect with us

Uncategorized

ਪੰਜਾਬ ਪੁਲਿਸ ਨੇ ਗੋਲੀਆਂ ਮਾਰ ਕੀਤਾ ਕਬੱਡੀ ਖਿਡਾਰੀ ਦਾ ਕਤਲ

ਜ਼ਿਲ੍ਹਾ ਗੁਰਦਾਸਪੁਰ ‘ਚ ਪੰਜਾਬ ਪੁਲਿਸ ਨੇ ਗੋਲੀਆਂ ਮਾਰ ਕੀਤਾ ਕਬੱਡੀ ਖਿਡਾਰੀ ਦਾ ਕਤਲ

Published

on

ਪੰਜਾਬ ਪੁਲਿਸ ਨੇ ਕੀਤਾ ਸ਼ਰਮਨਾਕ ਕੰਮ 
ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੀਤਾ ਕਤਲ 
ਸਾਬਕਾ ਅਕਾਲੀ ਸਰਪੰਚ ਦਾ ਸੀ ਮੁੰਡਾ 
ਇੱਕ ਪੁਲਿਸ ਵਾਲਾ ਸੀ ਮੁੱਖ ਮੰਤਰੀ ਦੀ ਸੁਰੱਖਿਆ ‘ਚ
ਗੁਰਦਾਸਪੁਰ,1 ਸਤੰਬਰ:(ਗੁਰਪ੍ਰੀਤ ਚਾਵਲਾ)ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਹੋਇਆ ਅਜਿਹਾ ਕਾਂਡ ਜਿਸਨੇ ਸੁਣ ਕੇ ਹੈਰਾਨੀ ਹੁੰਦੀ ਹੈ ਕਿ ਰਾਖੀ ਕਰਨ ਵਾਲੀ ਖਾਕੀ ਕਰ ਸਕਦੀ ਹੈ ਅਜਿਹਾ ਕੰਮ,ਬਟਾਲਾ ਦੇ ਪਿੰਡ ਭਗਵਾਨਪੁਰ ‘ਚ ਪੁਲਿਸ ਵਾਲਿਆਂ ਨੇ ਇੱਕ ਕੱਬਡੀ ਖਿਡਾਰੀ ਦਾ ਗੋਲੀਆਂ ਮਾਰਕੇ ਕੀਤਾ ਕਤਲ। ਪਿੰਡ ਭਗਵਾਨਪੁਰ ਵਿੱਚ ਦੇਰ ਸ਼ਾਮ ਗੱਡੀ ਤੇ ਸਵਾਰ ਆਏ 6 ਵਿਅਕਤੀਆਂ ਨੇ ਸਾਬਕਾ ਅਕਾਲੀ ਸਰਪੰਚ ਦੇ ਬੇਟੇ ਨੂੰ ਗੋਲੀਆਂ ਮਾਰ ਕੇ ਮੌਕੇ ਤੇ ਮਾਰ ਦਿੱਤਾ। ਉੱਥੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਸਾਰੇ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਗ੍ਰਿਫਤਾਰ ਦੋਸ਼ੀਆਂ ਵਿੱਚੋਂ 5 ਪੰਜਾਬ ਪੁਲਿਸ ਮੁਲਾਜ਼ਮ ਹਨ | 
  ਜਿਲਾ ਗੁਰਦਾਸਪੁਰ ਦੇ ਪਿੰਡ ਭਗਵਾਨਪੁਰ ਦੇ ਸਾਬਕਾ ਅਕਾਲੀ ਸਰਪੰਚ ਅਮਰੀਕ ਸਿੰਘ ਜਿਸ ਦੀ ਨੂੰਹ ਕਿਸੇ ਸਰਕਾਰੀ ਮਹਿਕਮੇ ‘ਚ ਨੌਕਰੀ ਕਰਦੀ ਸੀ ਅਤੇ ਸ਼ਾਮ ਨੂੰ ਵਾਪਿਸ ਪਿੰਡ ਆ ਰਹੀ ਸੀ। ਜਦੋਂ ਉਹ ਪਿੰਡ ਦੇ ਨੇੜੇ ਪੁੱਜੀ ਤਾਂ ਕਾਰ ਸਵਾਰ 6 ਨੌਜਵਾਨਾਂ ਨਾਲ ਉਸ ਦੀ ਕਾਰ ਓਵਰਟੇਕ ਕਰਨ ਤੋਂ ਤਕਰਾਰ ਹੋ ਗਈ। ਜਿਸ ਤੋਂ ਬਾਅਦ ਉਨ੍ਹਾਂ ਨੌਜਵਾਨਾਂ ਨੇ ਕਾਫੀ ਬਦਤਮੀਜ਼ੀ ਕੀਤੀ ਅਤੇ ਇਸੇ ਦੌਰਾਨ ਸਬੰਧਿਤ ਔਰਤ ਨੇ ਆਪਣੇ ਦਿਓਰ ਗੁਰਮੇਲ ਸਿੰਘ ਪੱਪੀ ਜੋ ਕਿ ਕਬੱਡੀ ਦਾ ਖਿਡਾਰੀ ਵੀ ਹੈ ਨੂੰ ਫ਼ੋਨ ਕੀਤਾ। ਜਿਹੜਾ ਤੁਰੰਤ ਮੌਕੇ ਤੇ ਪੁੱਜਾ ਜਦੋਂ ਉਹ ਸਬੰਧਿਤ ਕਥਿਤ ਆਰੋਪੀਆਂ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਤਕਰਾਰ ਇਨੀ ਵੱਧ ਗਈ ਕਿ ਉਨ੍ਹਾਂ ਨੌਜਵਾਨਾਂ ਨੇ ਪੱਪੀ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ। ਉਥੇ ਹੀ ਮ੍ਰਿਤਕ ਨੌਜਵਾਨ ਦਾ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ | ਮ੍ਰਿਤਕ ਦੇ ਸਾਥੀ ਕਬੱਡੀ ਖਿਡਾਰੀ ਨੇ ਦੱਸਿਆ ਕਿ ਗੁਰਮੇਲ ਸਿੰਘ ਇਕ ਚੰਗਾ ਖਿਡਾਰੀ ਸੀ ਅਤੇ ਉਹ ਵਿਦੇਸ਼ ਵੀ ਕਬੱਡੀ ਮੈਚ ਖੇਡ ਕੇ ਆ ਚੁੱਕਾ ਹੈ। ਉਹ ਪਿੰਡ ‘ਚ ਖੇਤੀਬਾੜੀ ਅਤੇ ਡੇਅਰੀ ਫਾਰਮਿੰਗ ਦਾ ਕਿੱਤਾ ਕਰਦਾ ਸੀ | 
 ਵਾਰਦਾਤ ਤੋਂ ਬਾਅਦ ਪੁਲਿਸ ਵੱਲੋਂ ਕੇਸ ਦਰਜ ਕਰਕੇ, ਮ੍ਰਿਤਕ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਚ ਭੇਜ ਦਿੱਤੀ ਸੀ। ਬਟਾਲਾ ਪੁਲਿਸ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕੁੱਲ 6 ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਵਿੱਚ 5 ਪੁਲਿਸ ਮੁਲਾਜ਼ਮ ਹਨ।
ਸੂਤਰਾਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਪੁਲਿਸ ਮੁਲਾਜ਼ਮਾਂ ਵਿੱਚ ਬਟਾਲਾ ਪੁਲਿਸ ਜ਼ਿਲ੍ਹੇ ਦਾ ਸੁਰਿੰਦਰ ਸਿੰਘ ਵੀ ਹੈ, ਜੋ ਮੁੱਖ ਮੰਤਰੀ ਦੀ ਸੁਰੱਖਿਆ ‘ਚ ਹੈ ਅਤੇ ਹੈੱਡ ਕਾਂਸਟੇਬਲ ਅਵਤਾਰ ਸਿੰਘ (ਅੰਮ੍ਰਿਤਸਰ ਦਿਹਾਤੀ), ਹੈਡ ਕਾਂਸਟੇਬਲ ਬਲਕਾਰ ਸਿੰਘ, ਬਟਾਲਾ ਦੇ ਨਾਲ ਤਾਇਨਾਤ ਸਨ ਤੇ ਇਹ ਦੋਵੇਂ ਸੇਵਾਮੁਕਤ ਏਡੀਜੀਪੀ ਪਰਮਪਾਲ ਸਿੰਘ ਦੀ ਸੁਰੱਖਿਆ ਵਿੱਚ ਸਨ। ਜਦੋਂ ਕਿ ਦੋ ਸਹਾਇਕ ਸਬ-ਇੰਸਪੈਕਟਰ ਰਣਜੀਤ ਸਿੰਘ ਅਤੇ ਬਲਜੀਤ ਸਿੰਘ ਅੰਮ੍ਰਿਤਸਰ ਸ਼ਹਿਰ ‘ਚ ਟ੍ਰੈਫਿਕ ਸਟਾਫ ਨਾਲ ਤਾਇਨਾਤ ਹਨ।