Punjab
ਕਬੱਡੀ ਬੁਲਾਰੇ ਅਮਰੀਕ ਖੋਸਾ ਕੋਟਲਾ ‘ਤੇ ਹੋਇਆ ਜਾਨਲੇਵਾ ਹਮਲਾ, ਭੰਨੀ ਕਾਰ , ਵਾਲ-ਵਾਲ ਬਚੇ

ਮਾਂ ਖੇਡ ਕਬੱਡੀ ਦੇ ਬੁਲਾਰੇ ਅਮਰੀਕ ਖੋਸਾ ਕੋਟਲਾ ਦੀ ਕਾਰ ‘ਤੇ ਦੇਰ ਰਾਤ ਚੂਸਲੈਵਾੜ ਪੱਟੀ ਤਰਨਤਾਰਨ ਦੇ ਟੂਰਨਾਮੈਂਟ ਤੋਂ ਵਾਪਸ ਆਉਂਦਿਆਂ ਸਮੇਂ ਰਸਤੇ ਵਿਚ ਜਾਨਲੇਵਾ ਹਮਲਾ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਸਮੇ ਕਬੱਡੀ ਬੁਲਾਰੇ ਅਮਰੀਕ ਖੋਸਾ ਕੋਟਲਾ ਠੀਕ ਹਨ। ਉਸ ਦੀ ਕਾਰ ਨੂੰ ਰੋਕ ਕੇ ਭੰਨਣ ਦੀ ਕੋਸ਼ਿਸ ਕੀਤੀ ਗਈ ਹੈ। ਫਿਲਹਾਲ ਅਜੇ ਤੱਕ ਹਮਲੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸੱਕਿਆ। ਅਮਰੀਕ ਖੋਸਾ ਕੋਟਲਾ ਤਰਨਤਾਰਨ ਦੇ ਇਕ ਪਿੰਡ ਦੇ ਕਬੱਡੀ ਟੂਰਨਾਮੈਂਟ ਤੋਂ ਵਾਪਸ ਪਰਤ ਰਿਹਾ ਸੀ ਕਿ ਰਸਤੇ ਵਿਚ ਘੇਰ ਕੇ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ।