Uncategorized
ਕਮਲਾ ਹੈਰਿਸ ਨੇ ਅਧਿਕਾਰਿਤ ਤੌਰ ‘ਤੇ ਆਪਣੀ ਉਮੀਦਵਾਰ ਦਾ ਕੀਤਾ ਐਲਾਨ
US PRESIDENT ELECTIONS : ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਉਮੀਦਵਾਰੀ ਛੱਡਣ ਤੋਂ ਪੰਜ ਦਿਨ ਬਾਅਦ ਹੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਸ਼ੁੱਕਰਵਾਰ ਨੂੰ ਅਧਿਕਾਰਤ ਤੌਰ ‘ਤੇ ਡੈਮੋਕ੍ਰੇਟ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦਾ ਐਲਾਨ ਕੀਤਾ ਹੈ ।
ਟਵੀਟ ਕਰਕੇ ਦਿੱਤੀ ਜਾਣਕਾਰੀ
ਉਨ੍ਹਾਂ ਨੇ ਸੋਸ਼ਲ ਮੀਡਿਆ ਤੇ ਪੋਸਟ ਸ਼ੇਅਰ ਕੀਤੀ ਹੈ ਅਤੇ ਲਿਖਿਆ, ‘ਮੈਂ ਰਾਸ਼ਟਰਪਤੀ ਦੇ ਅਹੁਦੇ ਲਈ ਫਾਰਮ ‘ਤੇ ਦਸਤਖਤ ਕੀਤੇ ਹਨ। ਮੈਂ ਹਰ ਵੋਟ ਹਾਸਲ ਕਰਨ ਲਈ ਸਖ਼ਤ ਮਿਹਨਤ ਕਰਾਂਗੀ ਅਤੇਅਤੇ ਨਵੰਬਰ ਵਿੱਚ, ਸਾਡੀ ਲੋਕ-ਸੰਚਾਲਿਤ ਮੁਹਿੰਮ ਦੀ ਜਿੱਤ ਹੋਵੇਗੀ।
ਇਸ ਤੋਂ ਪਹਿਲਾਂ 21 ਜੁਲਾਈ ਨੂੰ ਰਾਸ਼ਟਰਪਤੀ ਜੋ ਬਾਈਡਨ ਨੇ ਐਲਾਨ ਕੀਤਾ ਸੀ ਕਿ ਉਹ ਚੋਣਾਂ ਨਹੀਂ ਲੜਨਗੇ। ਉਨ੍ਹਾਂ ਨੇ ਕਿਹਾ ਸੀ ਕਿ ਦੇਸ਼ ਅਤੇ ਪਾਰਟੀ ਦੇ ਹਿੱਤ ਲਈ ਮੈਂ ਚੋਣਾਂ ਤੋਂ ਹਟ ਰਿਹਾ ਹਾਂ। ਬਾਈਡਨ ਨੇ ਰਾਸ਼ਟਰਪਤੀ ਅਹੁਦੇ ਲਈ ਕਮਲਾ ਹੈਰਿਸ ਦਾ ਨਾਂ ਅੱਗੇ ਰੱਖਿਆ ਸੀ।