Uncategorized
ਕੰਗਨਾ ਰਣੌਤ ਨੇ ਟਵਿੱਟ ਕਰ ਅਲਗ ਅੰਦਾਜ ’ਚ ਕੀਤੀ ਨਰਿੰਦਰ ਮੋਦੀ ਦੀ ਤਰੀਫ਼, ਕਿਹਾ – ‘ਤੁਨਾ ਤੁਨਾ ਤਕ ਤਕ ਤੁਨਾ’

ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਫਿਲਮਾਂ ਤੋਂ ਇਲਾਵਾ ਦੇਸ਼ ਦੇ ਕਈ ਮੁੱਦਿਆਂ ’ਤੇ ਟਵਿੱਟ ਕਰਦੀ ਰੰਹਿਦੀ ਹੈ। ਕੰਗਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮ ਦੀ ਹਮੇਸ਼ਾ ਤਰੀਫ਼ ਵੀ ਕਰਦੀ ਰਹਿੰਦੀ ਹੈ। ਹੁਣ ਫਿਰ ਤੋਂ ਕੰਗਨਾ ਰਣੌਤ ਨੇ ਪੀਐੱਮ ਨਰਿੰਦਰ ਮੋਦੀ ਦੇ ਕੰਮ ਦੀ ਤਰੀਫ ਕੀਤੀ ਹੈ। ਉਨ੍ਹਾਂ ਨੇ ਇਸ ਵਾਰ ਬੇਹੱਦ ਖ਼ਾਸ ਤੇ ਅਲਗ ਅੰਦਾਜ਼ ’ਚ ਪੀਐੱਮ ਦੀ ਤਰੀਫ ਕੀਤੀ ਹੈ, ਜੋ ਕੀ ਕਾਫੀ ਚਰਚਾ ‘ਚ ਹੈ। ਉਸ ਨੇ ਆਪਣੇ ਟਵਿੱਟਰ ਤੇ ਅਲਗ ਅੰਦਾਜ਼ ‘ਚ ਟਵਿੱਟ ਕਰਦੇ ਹੋਏ ਕਿਹਾ ਕਿ ‘ਆਸਮਾਂ ਕੋ ਧਰਤੀ ਪੇ ਲਾਨੇ ਵਾਲਾ ਚਾਹੀਏ, ਝੁਕਦੀ ਹੈ ਦੁਨੀਆ ਝੁਕਾਨੇ ਵਾਲਾ ਚਾਹੀਏ… ਤੁਨਾ ਤੁਨਾ ਤਕ ਤਕ ਤੁਨਾ।’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਭਰੋਸਾ ਦਵਾਇਆ ਹੈ। ਉਨ੍ਹਾਂ ਨੇ ਟਵਿੱਟਰ ’ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਲਿਖਿਆ, ‘ਮੇਰੇ ਦੋਸਤ ਜਸਟਿਨ ਟਰੂਡੋ ਦਾ ਫੋਨ ਆਇਆ, ਇਸ ਦੀ ਮੈਨੂੰ ਖੁਸ਼ੀ ਹੈ। ਸਾਡੇ ’ਚ ਜਲਵਾਯੂ ਵਾਤਾਵਰਨ ਤੇ ਗਲੋਬਲ ਆਰਥਿਕ ਰਿਕਵਰੀ ਜਿਹੇ ਹੋਰ ਮੁੱਦਿਆਂ ’ਤੇ ਵੀ ਸਹਿਯੋਗ ’ਤੇ ਸਹਿਮਤੀ ਬਣੀ।’
ਅਭਿਨੇਤਰੀ ਕੰਗਨਾ ਰਣੌਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਟਵੀਟ ’ਤੇ ਖੁਸ਼ੀ ਜ਼ਾਹਿਰ ਕੀਤੀ ਤੇ ਅਲਗ ਅੰਦਾਜ਼ ’ਚ ਉਨ੍ਹਾਂ ਦੀ ਤਾਰੀਫ ਕੀਤੀ। ਕੰਗਨਾ ਰਣੌਤ ਨੇ ਆਪਣੇ ਟਵੀਟ ’ਚ ਲਿਖਿਆ, ‘ਸਾਰਿਆਂ ਨੂੰ ਯਾਦ ਹੈ ਕਿ 90 ਦੇ ਦਸ਼ਕ ’ਚ ਸੰਗੀਤ ਪ੍ਰੋਗ੍ਰਾਮ ਚਿੱਤਰਹਾਰ ਆਉਂਦਾ ਸੀ। ਉਸ ਸਮੇਂ ਮੈਂ ਬਹੁਤ ਛੋਟੀ ਸੀ। ਮੈਂ ਰਿਸ਼ਤੇਦਾਰਾਂ ਲਈ ਇਸ ’ਤੇ ਡਾਂਸ ਕਰਦੀ ਸੀ। ‘ਆਸਮਾਂ ਕੋ ਧਰਤੀ ਪੇ ਲਾਨੇ ਵਾਲਾ ਚਾਹੀਏ, ਝੁਕਦੀ ਹੈ ਦੁਨੀਆ ਝੁਕਾਨੇ ਵਾਲਾ ਚਾਹੀਏ… ਤੁਨਾ ਤੁਨਾ ਤਕ ਤਕ ਤੁਨਾ।’ ਸੋਸ਼ਲ ਮੀਡੀਆ ’ਤੇ ਕੰਗਨਾ ਰਣੌਤ ਦਾ ਇਹ ਟਵੀਟ ਬਹੁਤ ਚਰਚਾ ‘ਚ ਹੈ।