Uncategorized
ਕੰਗਨਾ ਰਣੌਤ ਨੇ ਰਾਸ਼ਟਰਵਾਦੀ ਹੋਣ ਨੂੰ ਲੈ ਕਹੀ ਇਹ ਵੱਡੀ ਗੱਲ, ਪੀਲੀ ਸਾੜੀ ਪਹਿਣ ਢਾਹੀਆਂ ਕਹਿਰ
ਕੰਗਨਾ ਰਣੌਤ ਜੋ ਕਿ ਬਾਲੀਵੁੱਡ ਦੀ ਕਵੀਨ ਕਹਲਾਈ ਜਾਂਦੀ ਹੈ ਤੇ ਉਹ ਆਪਣੀ ਜਬਰਦਸਤ ਐਂਕਟਿੰਗ ਕਰਕੇ ਬਹੁਤ ਮਸ਼ਹੂਰ ਹੈ। ਕੰਗਨਾ ਇਕ ਇਹੋ ਜਿਹੀ ਅਦਾਕਾਰਾ ਹੈ ਜੋ ਕਿ ਹਰ ਸਿਆਸੀ ਮੁੱਦਿਆ ‘ਤੇ ਬੇਖੋਫ ਹੋ ਕੇ ਆਪਣੀ ਰਾਇ ਅੱਗੇ ਰੱਖਦੀ ਹੈ। ਉਹ ਹਰ ਰਾਸ਼ਟਰੀ ਮੁੱਦਿਆ ਤੇ ਆਪਣੀ ਪ੍ਰਕਿਰਿਆ ਦਿੰਦੀ ਰਹਿੰਦੀ ਹੈ ਤੇ ਆਪਣੇ ਆਪ ਨੂੰ ਹਮੇਸ਼ਾ ਹੀ ਇਕ ਰਾਸ਼ਟਰਵਾਦੀ ਕਹਿੰਦੀ ਹੈ। ਇਸ ਦੌਰਾਨ ਇਕ ਵਾਰ ਫਿਰ ਉਹ ਰਾਸ਼ਟਰਵਾਦ ‘ਤੇ ਆਪਣੀ ਪ੍ਰਤਿਕਿਰਿਆਂ ਦੇਣ ਦੇ ਕਾਰਨ ਚਰਚਾ ‘ਚ ਹੈ। ਕੰਗਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਇਕ ਪੋਸਟ ਸ਼ੇਅਰ ਕੀਤੀ ਹੈ। ਜਿਸ ‘ਚ ਉਹ ਪੀਲੇ ਰੰਗ ਦੀ ਸਾੜੀ ‘ਚ ਨਜ਼ਰ ਆ ਰਹੀ ਹੈ। ਇਸ ਨਾਲ ਉਨ੍ਹਾਂ ਨੇ ਮੈਚਿੰਗ ਦਾ ਬੈਕਲੇਸ ਬਲਾਉਜ਼ ਵੀ ਪਾਇਆ ਹੋਇਆ ਹੈ।
ਕੰਗਨਾ ਰਣੌਤ ਨੇ ਆਪਣੇ ਟਵੀਟਰ ਅਕਾਊਂਟ ਤੇ ਟਵੀਟ ਕਰਦੇ ਹੋਏ ਕਿਹਾ ਕਿ ਬਾਲੀਵੁੱਡ ਇੰਨ੍ਹਾਂ ਦੁਸ਼ਮਣੀ ਵਾਲਾ ਹੈ ਕਿ ਮੇਰੀ ਤਾਰੀਫ਼ ਕਰਨਾ ਵੀ ਲੋਕਾਂ ਨੂੰ ਮੁਸ਼ਕਲ ‘ਚ ਪਾ ਸਕਦਾ ਹੈ, ਇਸ ਨਾਲ ਮੈਨੂੰ ਸੀਕ੍ਰੇਟ ਕਾਲ ਤੇ ਮੈਸੇਜ ਆਉਂਦੇ ਹਨ। ਅਕਸ਼ੈ ਕੁਮਾਰ ਜੋ ਕਿ ਵੱਡੇ ਕਲਾਕਾਰ ਹਨ ਉਨ੍ਹਾਂ ਨੇ ਫਿਲਮ ਥਲਾਈਵੀ ਦੀ ਦੱਬ ਕੇ ਤਾਰੀਫ ਕੀਤੀ ਪਰ ਉਹ ਆਲਿਆ ਤੇ ਦੀਪਿਕਾ ਦੀਆਂ ਫਿਲਮਾਂ ਦੀ ਤਰ੍ਹਾਂ ਇਸ ਦੀ ਖੁੱਲ ਕੇ ਤਾਰੀਫ ਨਹੀਂ ਕਰ ਸਕਦੇ ਹਨ। ਇਸ ਨੂੰ ਕਹਿੰਦੇ ਹਨ ਮੂਵੀ ਮਾਫੀਆਂ ਦਾ ਆਂਤਕ।
ਇਸ ਦੌਰਾਨ ਕੰਗਨਾ ਇਕ ਹੋਰ ਟਵੀਟ ਕਰਦੇ ਹੋਏ ਅੱਗੇ ਕਿਹਾ ਕਿ, ਕਾਸ਼ ਇਕ ਕਲਾ ਨਾਲ ਜੁੜੀ ਇੰਡਸਟਰੀ ਉਦੇਸ਼ਪੂਰਣ ਰਹਿ ਪਾਂਦੀ ਤੇ ਪਾਵਰ ਦੇ ਖੇਡ ਤੇ ਸਿਆਸੀ ‘ਚ ਨਾ ਸ਼ਾਮਲ ਹੁੰਦੀ ਜਦੋਂ ਸਿਨੇਮਾ ਦੀ ਗੱਲ ਆਉਂਦੀ ਹੈ। ਮੇਰੀ ਸਿਆਸੀ ਵਿਚਾਰਧਾਰਾ ਤੇ ਅਧਿਆਤਮ ਕਾਰਨ ਮੇਰੀ ਬੁਲੀ ਕਰਨ ਲਈ ਟਾਰਗੇਟ ਨਹੀਂ ਬਣਾਇਆ ਜਾਣਾ ਚਾਹੀਦਾ। ਜੇ ਅਜਿਹਾ ਹੁੰਦਾ ਹੈ ਤਾਂ ਜ਼ਾਹਿਰ ਤੌਰ ‘ਤੇ ਮੈਂ ਹੀ ਜਿੱਤਦੀ ਹਾਂ।’