Connect with us

Punjab

ਕੰਗਨਾ ਰਣੌਤ ਦੀ ਫਿਲਮ ਥਲਾਈਵੀ ਦਾ ਕਿਸਾਨਾਂ ਨੇ ਕੀਤਾ ਵਿਰੋਧ

Published

on

ਦੋਰਾਹਾ : ਜੀ.ਟੀ. ਰੋਡ ਦੋਰਾਹਾ ਰੋਆਲਟਿਨ ਸਿਟੀ ਵਿੱਚ ਬਣੇ ਸਿਨੇਮਾ ਘਰ ਵਿੱਚ ਕੰਗਨਾ ਰਣੌਤ ਦੀ ਫਿਲਮ ਥਲਾਈਵੀ ਚੱਲ ਰਹੀ ਸੀ। ਜਦੋਂ ਕਿਸਾਨਾਂ ਨੂੰ ਬਾਲੀਵੁੱਡ ਹਿੰਦੀ ਫਿਲਮ ਥਲਾਈਵੀ ਦੀ ਖਬਰ ਮਿਲੀ ਤਾਂ ਕਿਸਾਨਾਂ ਨੇ ਸਿਨੇਮਾ ਹਾਲ ਵਿੱਚ ਪਹੁੰਚ ਕੇ ਧਰਨਾ ਦਿੱਤਾ, ਫਿਲਮ ਦਾ ਸਖਤ ਵਿਰੋਧ ਕੀਤਾ। ਇਸ ਸਮੇਂ ਕਿਸਾਨ ਯੂਨੀਅਨ ਨੇ ਫਿਲਮ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਅਸੀਂ ਕਿਸੇ ਵੀ ਕੀਮਤ ਤੇ ਸਿਨੇਮਾ ਘਰਾਂ ਵਿੱਚ ਕਿਸਾਨ ਵਿਰੋਧੀ ਅਦਾਕਾਰਾਂ ਦੀ ਫਿਲਮ ਨਹੀਂ ਚੱਲਣ ਦੇਵਾਂਗੇ।

ਇਸ ਸਮੇਂ ਕਿਸਾਨਾਂ ਦੇ ਗੁੱਸੇ ਨੂੰ ਵੇਖਦਿਆਂ ਸਿਨੇਮਾ ਘਰ ਦੇ ਮੈਨੇਜਰ ਨਵਦੀਪ ਸਿੰਘ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਉਨ੍ਹਾਂ ਦੇ ਨਾਲ ਬੈਠਣਾ ਪਿਆ। ਕਿਸਾਨਾਂ ਦੇ ਵਿਰੋਧ ਅੱਗੇ ਝੁਕਦਿਆਂ ਮੈਨੇਜਰ ਨੂੰ ਲਿਖਤੀ ਰੂਪ ਵਿੱਚ ਇਹ ਮੰਨਣਾ ਪਿਆ ਕਿ ਉਹ ਭਵਿੱਖ ਵਿੱਚ ਆਪਣੇ ਸਿਨੇਮਾ ਘਰ ਵਿੱਚ ਕਿਸਾਨ ਵਿਰੋਧੀ ਅਦਾਕਾਰਾਂ ਦੀਆਂ ਫਿਲਮਾਂ ਨਹੀਂ ਚਲਾਏਗਾ। ਇਸ ਸਮੇਂ, ਸਿਨੇਮਾ ਹਾਲ ਵਿੱਚ ਚੱਲ ਰਹੀ ਕੰਗਨਾ ਰਣੌਤ ਦੀ ਫਿਲਮ ਨੂੰ ਬੰਦ ਕਰ ਦਿੱਤਾ ਗਿਆ ਅਤੇ ਪੋਸਟਰ ਉਤਾਰ ਦਿੱਤੇ ਗਏ।

ਇਸ ਮੌਕੇ ਰੁਕਵਿੰਦਰ ਸਿੰਘ ਰਿੰਮੀ ਬਾਜਵਾ, ਸੋਨੂੰ ਨਾਮਧਾਰੀ, ਦਲਬਾਰਾ ਸਿੰਘ, ਜਗਜੀਤ ਸਿੰਘ ਜੱਗੀ, ਕੁਲਵੀਰ ਸਿੰਘ, ਗੁਰਤੇਜ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹਾਜ਼ਰ ਸਨ।