Uncategorized
ਕਨਵਰ ਗਰੇਵਾਲ ਨੇ ਨਿੱਜੀ ਜ਼ਿੰਦਗੀ ਬਾਰੇ ਕੀਤੀਆਂ ਖੁੱਲ ਕੇ ਗੱਲਾਂ

ਤਲਵੰਡੀ ਸਾਬੋ, 03 ਮਾਰਚ (ਮਨੀਸ਼ ਗਰਗ): ਪੰਜਾਬ ਦੇ ਪ੍ਰਸਿੱਧ ਸੂਫੀ ਗਾਇਕ ਕਨਵਰ ਗਰੇਵਾਲ, ਰੂਹਦਾਰੀ ਵਾਲੀਆਂ ਤਰਜਾਂ ਛੇੜ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੰਦੇ ਹਨ। ਗਾਇਕੀ ਤੋਂ ਇਲਾਵਾ ਕਨਵਰ ਗਰੇਵਾਲ ਨੇ ਆਪਣੀ ਜ਼ਿੰਦਗੀ ਬਾਰੇ ਖੁੱਲ ਕੇ ਗੱਲਾਂ ਕੀਤੀਆਂ। ਅਜਿਹਾ ਕਿਸੇ ਇੰਟਰਵਿਊ ਦੌਰਾਨ ਨਹੀਂ ਬਲਕਿ ਤਲਵੰਡੀ ਸਾਬੋ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨਾਲ ਮੁਲਾਕਾਤ ਦੌਰਾਨ ਕੀਤਾ।

ਵਿਦਿਆਰਥਣਾਂ ਦੇ ਸੰਬੋਧਨ ਹੁੰਦਿਆਂ ਹੀ ਕਨਵਰ ਨੇ ਕਿਹਾ ਕਿ ਚੰਗਾ ਸੁਣੋ ਅਤੇ ਦੇਖੋ। ਗਰੇਵਾਲ ਨੇ ਨਸ਼ਾ ਅਤੇ ਹਥਿਆਰ ਪ੍ਰਮੋਟ ਕਰਨ ਵਾਲੇ ਗਾਇਕਾਂ ਨੂੰ ਚੰਗਾ ਗਾਣਾ ਗਾਉਣ ਦੀ ਅਪੀਲ ਕੀਤੀ। ਜਦੋਂ ਉਹਨਾਂ ਨੂੰ ਫ਼ਿਲਮਾਂ ‘ਚ ਆਉਣ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਉਹਨਾਂ ਦਾ ਜਵਾਬ ਸੀ ਕਿ ਫ਼ਿਲਮਾਂ ‘ਚ ਕੰਮ ਕਰਨ ਦੀ ਉਹਨਾਂ ਦੀ ਕੋਈ ਮਨਸ਼ਾ ਨਹੀਂ।