Connect with us

Punjab

ਕਾਰ ਸੇਵਾ ਸਰਹਾਲੀ ਸਾਹਿਬ ਸੰਪਰਦਾ ਵੱਲੋ ਲਗਾਇਆਂ ਗਿਆਂ ਖੂਨਦਾਨ ਕੈਂਪ

Published

on

ਤਰਨਤਾਰਨ, 06 ਜੁਲਾਈ (ਪਵਨ ਸ਼ਰਮਾ): ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜਿਲ੍ਹੇ ਵਿੱਚ ਖੁਨ ਦੀ ਕਮੀ ਨੂੰ ਦੇਖਦਿਆਂ ਰੈਡ ਕਰਾਸ ਅਤੇ ਭਗਤ ਪੂਰਨ ਸਿੰਘ ਖੂਨਦਾਨ ਸੁਸਾਇਟੀ ਵੱਲੋ ਕਾਰ ਸੇਵਾ ਸਰਹਾਲੀ ਸੰਪਰਦਾ ਦੇ ਸਹਿਯੋਗ ਨਾਲ ਸਰਹਾਲੀ ਵਿਖੇ ਖੂਨਦਾਨ ਕੈਪ ਦਾ ਅਯੋਜਨ ਕੀਤਾ ਗਿਆ। ਇਸ ਮੋਕੇ ਵੱਡੀ ਗਿਣਤੀ ਵਿੱਚ ਕਾਰ ਸੇਵਾ ਸੰਪਰਦਾ ਨਾਲ ਜੁੜੇ ਸ਼ਰਧਾਲੂਆਂ ਵੱਲੋ ਖੁਨ ਦਾਨ ਕੀਤਾ ਗਿਆਂ।

ਖੂਨਦਾਨ ਕਰਨ ਵਾਲਿਆਂ ਨੂੰ ਕਾਰ ਸੇਵਾ ਸੰਪਰਦਾ ਸਰਹਾਲੀ ਦੇ ਮੁੱਖੀ ਬਾਬਾ ਸੁੱਖਾ ਸਿੰਘ ਵੱਲੋ ਸਰਟੀਫਿਕੇਟ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆਂ ਇਸ ਮੋਕੇ ਕਾਰ ਸੇਵਾ ਵਾਲੇ ਬਾਬਾ ਸੁੱਖਾ ਸਿੰਘ ਜੀ ਨੇ ਦੱਸਿਆਂ ਕਿ ਪ੍ਰਸ਼ਾਸਨ ਵੱਲੋ ਖੁਨ ਦੀ ਕਮੀ ਦੇ ਚੱਲਦਿਆਂ 100 ਯੂਨਿਟ ਖੂੂਨ ਦੀ ਮੰਗ ਕੀਤੀ ਸੀ ਜਿਸਦੇ ਚੱਲਦਿਆਂ ਉਹ ਤਿੰਨ ਪੜਾਵਾਂ ਵਿੱਚ 100 ਯੂੂਨਿਟ ਖੁੂੂਨ ਉਪਲੱਭਦ ਕਰਵਾਉਣਗੇ ਉਹਨਾਂ ਦੱਸਿਆਂ ਕਿ ਅੱਜ 35 ਯੂਨਿਟ ਖੁੂੂਨ ਦਿੱਤਾ ਜਾ ਰਿਹਾ ਹੈ ਉਹਨਾਂ ਸੰਗਤਾਂ ਨੂੰ ਨਸ਼ਿਆਂ ਦਾ ਤਿਆਗ ਕਰ ਮਾਨਵਤਾ ਦੀ ਸੇਵਾ ਕਰਨ ਦੀ ਅਪੀਲ ਕੀਤੀ ਏ ਇਸ ਮੋਕੇ ਭਗਤ ਪੂਰਨ ਸਿੰਘ ਖੂਨਦਾਨ ਸੁਸਾਇਟੀ ਦੇ ਪ੍ਰਧਾਨ ਵਿਨੋਦ ਕੁਮਾਰ ਨੇ ਦੱਸਿਆਂ ਕਿ ਬਾਬਾ ਜੀ ਵੱਲੋ ਧਾਰਮਿਕ ਕਾਰਜਾਂ ਤੋ ਇਲਾਵਾਂ ਮਾਨਵਤਾ ਦੀ ਸੇਵਾ ਲਈ ਹਰ ਸਾਲ 1000 ਯੂਨਿਟ ਖੁਨ ਉਪਲੱਭਦ ਕਰਵਾਇਆਂ ਜਾਂਦਾ ਹੈ ਤੇ ਅੱਜ ਵੀ ਉਹਨਾਂ ਨੇ ਅੱਗੇ ਆਉਦਿਆਂ ਖੁੂਂਨ ਦਾਨ ਕੈਪ ਲਗਾਇਆ ਹੈ ਇਸ ਮੋਕੇ ਖੂਨਦਾਨੀਆਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਵੱਧ ਚੜ ਕੇ ਖੁੂੂਨ ਦੇਣਾ ਚਾਹੀਦਾ ਹੈ।