News
ਕਰਾਚੀ ਜਹਾਜ਼ ਹਾਦਸਾ, 150 ਪਾਇਲਟ ਨਹੀਂ ਉਡਾ ਸਕਣਗੇ ਜਹਾਜ਼
- ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਨੇ ਲਾਈ ਰੋਕ
- ਪਾਇਲਟਾਂ ਕੋਲ ਨਕਲੀ ਲਾਇਸੰਸ ਹੋਣ ਦੇ ਇਲਜ਼ਾਮ
- ਏਵੀਏਸ਼ਨ ਮੰਤਰੀ ਨੇ ਵੀ ਕੀਤੇ ਸਨ ਕਈ ਵੱਡੇ ਖੁਲਾਸੇ
- ਹਾਦਸੇ ‘ਚ ਹੋਈ ਸੀ 97 ਲੋਕਾਂ ਦੀ ਮੌਤ
28 ਜੂਨ: ਪਾਕਿਸਤਾਨ ਦਾ ਕਰਾਚੀ ਜਾਹਜ਼ ਕਰੈਸ਼ ਕਾਂਡ ਸਭ ਨੂੰ ਯਾਦ ਹੀ ਹੋਣਾ ਜਿਸ ‘ਚ 97 ਲੋਕਾਂ ਦੀ ਜਾਨ ਚਲੀ ਗਈ ਸੀ ।ਇਸ ਕਾਂਡ ਤੋਂ ਬਾਅਦ ਪਾਕਿਸਤਾਨ ਦੇ ਏਵੀਏਸ਼ਨ ਮੰਤਰੀ ਗੁਲਾਮ ਸਰਵਰ ਨੇ ਪਾਇਲਟਾਂ ਦੀਆਾਂਂ ਭਰਤੀਆਂ ਤੇ ਵੀ ਵੱਡੇ ਸਵਾਲ ਚੁੱਕਦੇ ਹੋਏ ਕਿਹਾ ਸੀ ਕਿ ਭਾਰਤੀਆਂ ‘ਚ ਸਿਆਂਸੀ ਦਖਲਅੰਦਾਜ਼ੀ ਹੁੰਦੀ ਹੈ।ਜਿਸਤੋਂ ਬਾਅਦ ਹੁਣ ਪਾਕਿਸਤਾਨ ਦੇ ਸਰਕਾਰੀ ਏਅਰਲਾਈਨਜ਼ ਦੇ 860 ਚੋਂ 150 ਪਾਇਲਟ ਜਹਾਜ਼ ਨਹੀਂ ਉਡਾ ਸਕਣਗੇ। ਇਹ ਜਾਣਕਾਰੀ ਸਰਕਾਰੀ ਏਆਂਲਾਈਨਣ ਕੰਪਨੀ ਵੱਲੋਂ ਖੁਦ ਦਿੱਤੀ ਗਈ ਹੈ।ਦਰਅਸਲ 22 ਮਈ 2020 ਨੂੰ ਪਾਕਿਸਤਾਨ ਦੇ ਕਰਾਚੀ ’ਚ ਹੋਏ ਜਹਾਜ਼ ਹਾਦਸੇ ਦੀ ਜਾਂਚ ਰਿਪੋਰਟ ਪਾਕਿਸਤਾਨ ਦੀ ਸੰਸਦ ’ਚ ਪੇਸ਼ ਕੀਤੀ ਗਈ ਸੀ ਤੇ ਗੁਲਾਮ ਸਰਵਰ ਨੇ ਇਸ ਜਾਂਚ ਰਿਪੋਰਟ ’ਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ।
ਖਾਨ ਨੇ ਕਿਹਾ ਸੀ ਕਿ ਪੀਆਂਈਏ ‘ਚ 860 ਪਾਇਲਟ ਨੇ ਜਿੰਨਾਂ ‘ਚੋਂ 262 ਅਜਿਹੇ ਨੇ ਜਿੰਨਾਂ ਨੇ ਪਾਇਲਟ ਬਣਨ ਦੀ ਪ੍ਰੀਖਿਆ ਹੀ ਨਹੀਂ ਦਿੱਤੀ। ਹੁਣ 150 ਪਾਇਲਟਾਂ ਵੱਲੌਂ ਉਡਾਣ ਕਰਨ ਤੇ ਰੋਕ ਲਾ ਦਿੱਤੀ ਗਈ ਹੈ। ਇਨ੍ਹਾਂ ਕੋਲ ਨਕਲੀ ਲਾਇਸੰਸ ਹੋਣ ਦਾ ਸ਼ੱਕ ਹੈ। ਕਈ ਹੋਰ ਪਾਇਲਟਾਂ ਦੇ ਲਾਇਸੰਸਾਂ ਦੀ ਜਾਂਚ ਚੱਲ ਰਹੀ ਹੈ। ਜੇਕਰ ਇਹ ਵੀ ਦੋਸ਼ੀ ਪਾਏ ਗਏ ਤਾਂ ਕਾਰਵਾਈ ਕੀਤੀ ਜਾਵੇਗੀ।
ਬੀਤੇ ਦਿਨੀ ਸੰਸਦ ‘ਚ ਰਿਪੋਰਟ ਪੇਸ਼ ਕਰਦਿਆਂ ਐਵੀਏਸ਼ਨ ਮਨਿਸਟਰ ਗੁਲਾਮ ਸਰਵਰ ਨੇ ਕਿਹਾ ਕਿ ਏਅਰਕਰਾਫਟ ’ਚ ਕੋਈ ਤਨਕੀਨੀ ਖਰਾਬੀ ਨਹੀਂ ਸੀ ਭਾਵ ਕਿਸੇ ਤਕਨੀਕੀ ਖਰਾਬੀ ਕਾਰਨ ਹਾਦਸਾ ਨਹੀਂ ਸੀ ਹੋਇਆ। ਜਹਾਜ਼ ਹਾਦਸੇ ਲਈ ਪਾਇਲਟ, ਕੈਬਿਨ ਕਰੂ ਅਤੇ ਏਟੀਸੀ ਜ਼ਿੰਮੇਵਾਰ ਹੈ। ਜਹਾਜ਼ ਕਰੈਸ਼ ਹੋਣ ਸਮੇਂ ਪਾਇਲਟ ਕੋਰੋਨਾਵਾਇਰਸ ’ਤੇ ਚਰਚਾ ਕਰ ਰਹੇ ਸਨ। ਗੁਲਾਮ ਸਰਵਰ ਨੇ ਕਿਹਾ ਕਿ ਸਾਡੇ ਕੋਲ ਇਸਦੀ ਰਿਕਾਰਡਿੰਗ ਹੈ। ਦੱਸ ਦੇਈਏ ਕਿ 22 ਮਈ ਨੂੰ ਹੋਏ ਇਸ ਹਾਦਸੇ ’ਚ 97 ਲੋਕ ਮਾਰੇ ਗਏ ਸਨ ਅਤੇ ਕੇਵਲ 2 ਲੋਕ ਹੀ ਬਚੇ ਸਨ।
ਸਰਵਰ ਨੇ ਕਿਹਾ ਕਿ ਪਾਇਲਟ ਓਵਰ ਕਾਨਫੀਡੈਂਟ ਸਨ। ਉਨ੍ਹਾਂ ਏਅਰਕਰਾਫਟ ’ਤੇ ਧਿਆਨ ਨਹੀਂ ਦਿੱਤਾ। ਏਟੀਸੀ ਨੇ ਉਨ੍ਹਾਂ ਨੂੰ ਜਹਾਜ਼ ਦੀ ਉਚਾਈ ਵਧਾਉਣ ਲਈ ਕਿਹਾ ਸੀ ਜਿਸਦੇ ਜਵਾਬ ’ਚ ਇੱਕ ਪਾਇਲਟ ਨੇ ਕਿਹਾ ਸੀ ਕਿ ਉਹ ਸਭ ਸੰਭਾਲ ਲਵੇਗਾ। ਪੂਰੀ ਫਲਾਈਟ ਦੌਰਾਨ ਦੋਹੇਂ ਡਰਾਈਵਰ ਪਰਿਵਾਰ ਨੂੰ ਕੋਰੋਨਾਵਾਇਰਸ ਤੋਂ ਬਚਾਉਣ ਬਾਰੇ ਚਰਚਾ ਕਰਦੇ ਰਹੇ। ਪਾਇਲਟ ਨੇ ਤਿੰਨ ਵਾਰ ਲੈਂਡਿੰਗ ਗੇਅਰ ਖੋਲ੍ਹੇ ਬਿਨ੍ਹਾਂ ਜਹਾਜ਼ ਉਤਾਰਨ ਦੀ ਕੋਸ਼ਿਸ਼ ਕੀਤੀ। ਇਸ ਨਾਲ ਪਲੇਨ ਦੇ ਇੰਜਣ ਖਰਾਬ ਹੋ ਗਏ ਤੇ ਬਾਅਦ ’ਚ ਕਰੈਸ਼ ਹੋ ਗਿਆ। ਉਨ੍ਹਾਂ ਕਿਹਾ ਕਿ ਸਾਡੇ ਕੋਲ ਪਾਇਲਟਾਂ ਅਤੇ ਏਟੀਸੀ ਦੀ ਗੱਲਬਾਤ ਦਾ ਪੂਰਾ ਰਿਕਾਰਡ ਹੈ ਅਤੇ ਇਹ ਮੈਂ ਖੁਦ ਸੁਣਿਆ ਹੈ। ਜਾਂਚ ਦੀ ਸ਼ੁਰੂਆਤੀ ਰਿਪੋਰਟ ਪੇਸ਼ ਕਰਦਿਆਂ ਸਰਵਰ ਨੇ ਕਿਹਾ ਕਿ ਹਾਦਸੇ ਲਈ ਜੋ ਵੀ ਜ਼ਿੰਮੇਵਾਰ ਹੋਵੇਗਾ ਉਸਨੂੰ ਬਖਸ਼ਿਆ ਨਹੀਂ ਜਾਵੇਗਾ।
ਸਰਵਰ ਨੇ ਪਾਕਿਸਤਾਨ ਏਅਰਲਾਈਨਜ਼ ਬਾਰੇ ਹੋਰ ਵੀ ਸਨਸਨੀਖੇਜ਼ ਖੁਲਾਸੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਏਅਰਲਾਈਨਜ਼ ਦੇ 40 ਫੀਸਦ ਪਾਇਲਟ ਅਜਿਹੇ ਹਨ ਜੋ ਜਾਅਲੀ ਲਾਇਸੈਂਸ ਲੈ ਕੇ ਜਹਾਜ਼ ਉਡਾ ਰਹੇ ਹਨ। ਇਨ੍ਹਾਂ ਲੋਕਾਂ ਨੇ ਨਾ ਤਾਂ ਕਦੇ ਇਮਤਿਹਾਨ ਦਿੱਤਾ ਤੇ ਨਾ ਹੀ ਇਨ੍ਹਾਂ ਕੋਲ ਫਲਾਇੰਗ ਦਾ ਕੋਈ ਤਜ਼ੁਰਬਾ ਹੈ। 4 ਪਾਇਲਟਾਂ ਦੀ ਤਾਂ ਡਿਗਰੀ ਵੀ ਜਾਅਲੀ ਪਾਈ ਗਈ ਹੈ। ਹਾਂਲਾਂਕਿ ਹੁਣ ਜਾਂਚ ਸੁਰੂ ਹੋ ਚੱਕੀ ਹੈ ਪਰ ਇਹ ਜਾਂਚ ਕਿੰਨੀ ਕੁ ਕਾਰਗਾਰ ਸਾਬਿਤ ਹੁੰਦੀ ਹੈ ਇਹ ਤਾਂ ਆਂਉਣ ਵਾਲਾ ਸਮਾਂ ਹੀ ਦੱਸੇਗਾ ਕਿਉਂਕਿ 2018 ‘ਚ ਵੀ ਪਲੇਨ ਕਰੈਸ਼ ਤੋਂ ਬਾਅਦ ਕਮੇਟੀ ਬਣੀ ਸੀ ਇਸਦੀ ਰਿਪੋਰਟ ਵੀ ਆਈ ਪਰ ਕਾਰਵਾਈ ਕੀ ਹੋਈ ਇਸਦਾ ਕਿਸੇ ਨੂੰ ਕੁਝ ਨਹੀਂ ਪਤਾ।