Connect with us

Uncategorized

ਕਰਨ ਔਜਲਾ ਨੇ ਖਰੀਦੀ ਸ਼ਾਨਦਾਰ Rolls Royce ਕਾਰ..

Published

on

1ਅਕਤੂਬਰ 2023: ਕਰਨ ਔਜਲਾ ਪੰਜਾਬੀ ਇੰਡਸਟਰੀ ਦਾ ਟੌਪ ਗਾਇਕ ਹੈ। ਉਸ ਨੇ ਆਪਣੇ ਕਰੀਅਰ ‘ਚ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇੰਨੀਂ ਦਿਨੀਂ ਕਰਨ ਔਜਲਾ ਆਪਣੀ ਐਲਬਮ ‘ਮੇਕਿੰਗ ਮੈਮੋਰੀਜ਼’ ਕਰਕੇ ਸੁਰਖੀਆਂ ‘ਚ ਹੈ। ਇਹ ਐਲਬਮ ਰਿਲੀਜ਼ ਦੇ ਇੱਕ ਮਹੀਨੇ ਬਾਅਦ ਵੀ ਗਲੋਬਲ ਚਾਰਟਸ ‘ਤੇ ਟੌਪ ‘ਤੇ ਕਾਬਿਜ਼ ਹੈ।

ਇਸ ਦਰਮਿਆਨ ਕਰਨ ਔਜਲਾ ਫਿਰ ਤੋਂ ਸੁਰਖੀਆਂ ‘ਚ ਹੈ। ਦਰਅਸਲ, ਹਾਲ ਹੀ ‘ਚ ਕਰਨ ਔਜਲਾ ਨੇ ਸ਼ਾਨਦਾਰ ਰੌਲਜ਼ ਰਾਇਸ ਕਾਰ ਖਰੀਦੀ ਹੈ।
ਇਸ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀਆਂ ਹਨ

ਨਵੀਂ ਕਾਰ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਕਰਨ ਨੇ ਕੈਪਸ਼ਨ ਲਿਖੀ,….. ‘ਪਿੰਡ ਸਾਈਕਲ ਮਸਾਂ ਜੁੜਦੀ ਸੀ… ਦੂਜੀ ਸਲਾਈਡ 1 ਸਾਲ ਪਹਿਲਾਂ ਦੀ ਆ। ਜਦੋਂ ਮੈਂ ਆਪਣੀ ਪਹਿਲੀ ਰੌਲਜ਼ ਰਾਇਸ ਖਰੀਦੀ ਸੀ।…. ਉਦੋਂ ਮੈਂ ਫੋਟੋ ਜਾਂ ਪੋਸਟ ਨਹੀਂ ਪਾਈ ਕਿਉਂਕਿ ਮੈਨੂੰ ਸਹੀ ਨਹੀਂ ਸੀ ਲੱਗਿਆ। …..ਤੇ ਪਹਿਲੀ ਫੋਟੋ ਅੱਜ ਦੀ ਆ ਜਦੋਂ ਮੈਂ ਦੂਜੀ ਰੌਲਜ਼ ਰਾਇਸ ਲਈ ਤੇ ਸੋਚਿਆ ਅੱਜ ਸਾਰਿਆਂ ਨਾਲ ਸ਼ੇਅਰ ਕਰ…ਦਾ।

ਪਿੰਡ ਸਾਈਕਲ ਮਸਾਂ ਈ ਜੁੜਿਆ ਸੀ। ਤੇ ਅੱਜ ਤੁਹਾਡੇ ਸਾਰਿਆਂ ਕਰਕੇ ਮੇਰੇ ਮਾਂ ਪਿਓ, ਮੇਰੀ ਕਲਮ, ਮੇਹਨਤ ਤੇ ਉਸ ਸੱਚੇ ਪਰਮਾਤਮਾ ਕਰਕੇ ਇੰਨਾਂ ਜੋਗਾ ਹੋਇਆ। ਮੇਰਾ ਇਹ ਪੋਸਟ ਪਾਉਣ ਦਾ ਰੀਜ਼ਨ ਕੋਈ ਫਲੈਕਸ ਜਾਂ ਫੁਕਰੀ ਮਾਰਨਾ ਨਹੀਂ ਹੈ। ਮੈਂ ਬੱਸ ਇਹ ਦੱਸਣਾ ਚਾਹੁੰਦਾ ਹਾਂ ਕਿ ਜ਼ਿੰਦਗੀ ਕਮਾਲ ਦੀ ਗੇਮ ਆ। ਜਦੋਂ 9 ਸਾਲ ਦਾ ਇਕੱਲਾ ਰਹਿ ਗਿਆ ਸੀ, ਬਹੁਤ ਦਿਲ ਟੁੱਟ ਗਿਆ ਸੀ ਕਿ ਬੇਬੇ ਬਾਪੂ ਚਲੇ ਗਏ।ਮਨ ਬਹੁਤ ਉਦਾਸ ਹੋ ਗਿਆ ਸੀ। ਪਰ ਪਰਮਾਤਮਾ ਤੇ ਯਕੀਨ ਸੀ ਨਾਲੇ ਆਪਣੇ ਆਪ ਤੇ। ਇੱਦਾਂ ਹੀ ਹੋਰ ਮੇਰੇ ਵਰਗੇ ਬਹੁਤ ਮੇਰੇ ਭਰਾ/ਭੈਣ ਜੇ ਕਿਸੇ ਵੀ PROBLEM ‘ਚੋਂ ਲੰਘ ਰਹੇ ਹੋ ਕਦੇ ਵੀ ਆਪਣੇ ਆਪ ‘ਤੇ ਭਰੋਸਾ ਨਾ ਛੱਡਿਓ। ਰੱਬ ਸੁਣਦਾ ਬਾਈ ਸੁਣਾਉਣ ਵਾਲਾ ਚਾਹੀਦਾ।’