Punjab
ਕੇਜਰੀਵਾਲ ਨੇ ਬਦਲਾਅ ਦੀ ਥਾਂ ਕੀਤੀ ਬਦਲੇ ਦੀ ਸਿਆਸਤ – ਅਲਕਾ ਲਾਂਬਾ

ਕਾਂਗਰਸੀ ਨੇਤਾ ਅਲਕਾ ਲਾਂਬਾ ਰੋਪੜ ਪੁਲਿਸ ਵਲੋਂ ਭੇਜੇ ਗਏ ਨੋਟਿਸ ਦੇ ਅਧਾਰ ‘ਤੇ ਬੂੱਧਵਾਰ ਨੂੰ ਥਾਣੇ ਪੱਜ ਗਈ ਜਿੱਥੇ ਉਹ ਜਾਂਚ ਕਮੇਟੀ ਅੱਗੇ ਪੇਸ਼ ਹੋਣਗੀ । ਇਸਤੋਂ ਪਹਿਲਾਂ ਥਾਣੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਲਕਾ ਲਾਂਬਾ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਖਿਲਾਫ ਖੂਬ ਭੜਾਸ ਕੱਢੀ । ਉਨ੍ਹਾਂ ਕਿਹਾ ਕਿ ਕੇਜਰੀਵਾਲ ਬਦਲਾਅ ਦੀ ਥਾਂ ਦੇਸ਼ ਚ ਬਦਲੇ ਚ ਸਿਆਸਤ ਕਰ ਰਹੇ ਹਨ । ਪੰਜਾਬ ਪੁਲਿਸ ਸਾਹਮਨੇ ਪੇਸ਼ ਹੋਈ ਅਲਕਾ ਲਾਂਬਾ ਦਾ ਸੂਬਾ ਕਾਂਗਰਸ ਨੇ ਭਰਪੂਰ ਸਾਥ ਦਿੱਤਾ ।
ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ , ਨੇਤਾ ਵਿਰੋਧੀ ਧਿਰ ਪ੍ਰਤਾਪ ਬਾਜਵਾ , ਸੁਖਜਿੰਦਰ ਰੰਧਾਵਾ ਅਤੇ ਤ੍ਰਿਪਤ ਬਾਜਵਾ ਸਮੇਤ ਤਮਾਮ ਸੀਨੀਅਰ ਨੇਤਾ ਅਲਕਾ ਲਾਂਬਾ ਦੇ ਨਾਲ ਸਨ । ਇਸਦੇ ਨਾਲ ਹੀ ਯੂਥ ਕਾਂਗਰਸ ਵਲੋਂ ਅਲਕਾ ਦੇ ਸਮਰਥਨ ਚ ਥਾਣੇ ਚ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ।
ਪੰਜਾਬ ਚੋਣਾ ਦੌਰਾਨ ਅਲਕਾ ਲਾਂਬਾ ਵਲੋਂ ਕੇਜਰੀਵਾਲ ਦੇ ਅੱਤਵਾਦੀਆਂ ਨਾਲ ਸਬੰਧ ਹੋਣ ਦੇ ਬਿਆਨ ‘ਤੇ ਉਨ੍ਹਾਂ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਸੀ । ਕਵਿ ਕੁਮਾਰ ਵਿਸ਼ਵਾਸ ਵੀ ਅਜਿਹਾ ਹੀ ਨੋਟਿਸ ਹਾਸਿਲ ਕਰ ਚੁੱਕੇ ਹਨ । ਥਾਣੇ ਪੁੱਜੀ ਅਲਕਾ ਨੇ ਕਿਹਾ ਕਿ ਉਨ੍ਹਾਂ ਵਲੋਂ ਪੰਜਾਬ ਪੁਲਿਸ ਤੋਂ ਕੋਈ ਸਮਾਂ ਨਹੀਂ ਮੰਗਿਆ ਗਿਆ ਸੀ ।
ਪਰ ਕੇਜਰੀਵਾਲ ਨੇ ਆਪਣੀ ਦਿੱਲੀ ਦੀ ਕਵਰੇਜ਼ ਕਰਵਾਉਣ ਲਈ ਆਪ ਹੀ ਇੱਕ ਦਿਨ ਦਾ ਵਾਧਾ ਕਰ ਦਿੱਤਾ ਗਿਆ । ਮੀਡੀਆ ਚ ਇਸ ਬਾਬਤ ਗਲਤ ਖਬਰਾਂ ਚਲਾਈਆਂ ਗਈਆਂ ਹਨ ਅਲਕਾ ਦਾ ਕਹਿਣਾ ਹੈ ਕਿ ਉਹ ਕੇਜਰੀਵਾਲ ਨੂਝੰ ਬੁਤ ਚੰਗੀ ਤਰ੍ਹਾਂ ਜਾਣਦੇ ਹਨ ,ਪਰ ਫਿਰ ਵੀ ਉਹ ਕੋਝੀ ਸਿਆਸਤ ਅਤੇ ਬਦਲੇ ਦੀ ਕਾਰਵਾਈਆਂ ਤੋਂ ਡਰਣਗੇ ਨਹੀਂ ।