National
ਕੇਰਲਾ ਹਾਈਕੋਰਟ ਨੇ ਕਰਤਾ ਵੱਡਾ ਐਲਾਨ,ਕਿਹਾ ਕੁੜੀ ਨੂੰ ਉਸਦੀ ਮਰਜ਼ੀ ਤੋਂ ਬਿਨਾ ਨਹੀਂ ਛੂਹਣਾ
ਕੇਰਲਾ ਹਾਈਕੋਰਟ ਨੇ ਹੁਣ ਇਕ ਹੋਰ ਵੱਡਾ ਐਲਾਨ ਕਰ ਦਿੱਤਾ ਹੈ ,ਕੋਰਟ ਵੱਲੋ ਕਿਹਾ ਗਿਆ ਹੈ ਕਿ ਕਿਸੇ ਵੀ ਕੁੜੀ ਨੂੰ ਉਸਦੀ ਮਰਜੀ ਤੋਂ ਬਿਨਾ ਨਹੀਂ ਛੂਹਣਾ, ਇਸਦੇ ਨਾਲ ਹੀ ਕੋਰਟ ਨੇ ਸਕੂਲਾਂ ਅਤੇ ਪਰਿਵਾਰਾਂ ਨੂੰ ਕਿਹਾ ਹੈ ਕਿ ਉਹ ਆਪਣੇ ਮੁੰਡਿਆਂ ਨੂੰ ਸਿੱਖਿਆ ਦੇਣ ਕਿ ਉਸ ਨੂੰ ਕਿਸੇ ਵੀ ਕੁੜੀ ਨੂੰ ਬਿਨਾਂ ਉਸਦੀ ਮਰਜ਼ੀ ਨਹੀਂ ਹੱਥ ਲਾਉਣਾ ਚਾਹੀਦਾ। ਹਾਈਕੋਰਟ ਨੇ ਕਿਹਾ ਕਿ ਮੁੰਡਿਆਂ ਨੂੰ ਇਹ ਸਿਖਾਉਣਾ ਚਾਹੀਦਾ ਹੈ ਕਿ ਕਿਸੇ ਕੁੜੀ ਜਾਂ ਔਰਤ ਨੂੰ ਉਸਦੀ ਬਿਨਾਂ ਮਨਜੂਰੀ ਤੋਂ ਨਹੀਂ ਛੂਹਣਾ ਚਾਹੀਦਾ ਅਤੇ ਸਕੂਲ ਤੇ ਪਰਿਵਾਰਾਂ ਵਿੱਚ ਵੀ ਇਹ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ। ਅਦਾਲਤ ਨੇ ਔਰਤਾਂ ਵਿਰੁੱਧ ਵਧ ਰਹੇ ਅਪਰਾਧਿਕ ਮਾਮਲਿਆਂ ਦਾ ਜਿ਼ਕਰ ਕਰਦਿਆਂ ਕਿਹਾ ਕਿ ਚੰਗੇ ਵਿਹਾਰ ਅਤੇ ਆਚਰਣ ਸਬੰਧੀ ਪਾਠ ਘੱਟੋ ਘੱਟ ਮੁੱਢਲੇ ਪੱਧਰ ਦਾ ਹਿੱਸਾ ਹੋਣਾ ਚਾਹੀਦਾ ਹੈ।